ਡੇਰਾਬੱਸੀ ਦੇ ਪਿੰਡ ਨਿੰਬੂਆ ਵਿੱਚ ਸਨਅਤਾਂ ਦੇ ਕੂੜੇ ਦਾ ਨਿਪਟਾਰਾ ਕਰਨ ਵਾਲੀ ਨਿੰਬੂਆ ਗਰੀਨ ਫੀਲਡ ਐਸੋਸੀਏਸ਼ਨ ਪੰਜਾਬ ਦੇ ਪਲਾਂਟ ਵਿੱਚ 18 ਗੋਲੀਆਂ ਚੱਲਣ ਨਾਲ ਦਹਿਸ਼ਤ ਫੈਲ ਗਈ। ਮਾਮਲਾ 13 ਫਰਵਰੀ ਦੀ ਸ਼ਾਮ ਦਾ ਦੱਸਿਆ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਚੱਲੀਆਂ ਗੋਲੀਆਂ ਬਾਰੇ ਪਹਿਲਾਂ ਤਾਂ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਕਿ ਕਿੱਥੋਂ ਚੱਲ ਰਹੀਆਂ ਸਨ। ਬਾਅਦ ਵਿੱਚ ਪਤਾ ਲੱਗਾ ਕਿ ਗੋਲੀਆਂ ਸਾਢੇ ਤਿੰਨ ਕਿਲੋਮੀਟਰ ਦੂਰ ਪੰਚਕੂਲਾ ਦੇ ਭਾਨੂ ਸਥਿਤ ITBP ਦੇ ਸਿਖਲਾਈ ਕੇਂਦਰ ਤੋਂ ਆ ਰਹੀਆਂ ਸਨ।
ਜਾਣਕਾਰੀ ਅਨੁਸਾਰ 13 ਫਰਵਰੀ ਦੀ ਸ਼ਾਮ ਨੂੰ ਪਲਾਂਟ ਦਾ ਚੌਕੀਦਾਰ ਦਫ਼ਤਰ ਦਾ ਐਲੂਮੀਨੀਅਮ ਦਾ ਦਰਵਾਜ਼ਾ ਬੰਦ ਕਰ ਰਿਹਾ ਸੀ ਕਿ ਅਚਾਨਕ ਦਰਵਾਜ਼ੇ ’ਤੇ ਗੋਲੀ ਵੱਜੀ। ਇਹ ਦੇਖ ਕੇ ਚੌਕੀਦਾਰ ਕਾਫੀ ਡਰ ਗਿਆ ਅਤੇ ਪਲਾਂਟ ਦੇ ਅੰਦਰ ਭੱਜਿਆ। ਇਸ ਤੋਂ ਬਾਅਦ ਪਲਾਂਟ ਵਿੱਚ ਇੱਕ-ਇੱਕ ਕਰਕੇ 18 ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ, ਇੱਕ ਗੋਲੀ ਦਰੱਖਤ ਵਿੱਚ ਵੀ ਲੱਗੀ ਹੈ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ITBP ਅਧਿਕਾਰੀਆਂ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ 4 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਮੌ.ਤ, ਜੇਲ੍ਹ ਦੇ ਸਾਹਮਣੇ ਬਾਗ਼ ‘ਚ ਲਟਕਦੀ ਮਿਲੀ ਮ੍ਰਿਤਕ ਦੇਹ
ਦੱਸ ਦੇਈਏ ਪੰਚਕੂਲਾ ਦੇ ਭਾਨੂ ਪਿੰਡ ਵਿੱਚ ITBP ਦੇ ਸਿਖਲਾਈ ਕੇਂਦਰ ਵਿੱਚ ਜਵਾਨ ਸ਼ੂਟਿੰਗ ਦਾ ਅਭਿਆਸ ਕਰਦੇ ਹਨ। 13 ਫਰਵਰੀ ਦੀ ਸ਼ਾਮ ਨੂੰ ਵੀ ਜਵਾਨ ਲੰਬੀ ਰੇਂਜ ਦੇ ਹਥਿਆਰਾਂ ਨਾਲ ਫਾਇਰਿੰਗ ਕਰ ਰਹੇ ਸਨ, ਜਿਸ ਦੌਰਾਨ 18 ਗੋਲੀਆਂ ਪਲਾਂਟ ਨੂੰ ਲੱਗੀਆਂ। ਪਲਾਂਟ ਦੇ ਸਹਾਇਕ ਡਾਇਰੈਕਟਰ ਆਰ ਐਨ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਮੁਬਾਰਕਪੁਰ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਅਤੇ ITBP ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਇਸ ਸਬੰਧੀ ASP ਡਾ.ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ITBP ਦੇ DIG ਵਿਵੇਕ ਥਪਲੀਆਲ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ITBP ਦੇ DIG ਵਿਵੇਕ ਥਪਲਿਆਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਸਿਖਲਾਈ ਕੇਂਦਰ ਦੇ ਬਾਹਰ ਕੰਧ ਖੜ੍ਹੀ ਕੀਤੀ ਜਾਵੇਗੀ।
ਪਲਾਂਟ ਦੇ ਕਿਨਾਰੇ ਅਤੇ ਕੇਂਦਰ ‘ਤੇ ਹਰਿਆਲੀ ਵਧਾਈ ਜਾਵੇਗੀ ਅਤੇ ਅੱਗ ਲਗਾਉਣ ਤੋਂ ਪਹਿਲਾਂ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਅਤੇ ਨਿੰਬੂਆ ਪਲਾਂਟ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਨਵੇਂ ਭਰਤੀ ਹੋਣ ਵਾਲਿਆਂ ਨੂੰ ਇਸ ਰੇਂਜ ਵਿੱਚ ਲੰਬੀ ਦੂਰੀ ਦੇ ਹਥਿਆਰਾਂ ਦਾ ਅਭਿਆਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।