ਮਾਨਸਾ ਤੋਂ ਬਠਿੰਡਾ ਵੱਲ ਜਾ ਰਹੀ ਪੀਆਰਟੀਸੀ ਦੀ ਬੱਸ ਸਾਹਮਣੇ ਅਚਾਨਕ ਤੋਂ ਇਕ ਕਾਰ ਆ ਗਈ ਜਿਸ ਨੂੰ ਬਚਾਉਂਦੇ ਬੱਸ ਚਾਲਕ ਨੇ ਬਰੇਕ ਲਗਾ ਦਿੱਤੀ। ਇਸ ਨਾਲ ਬੱਸ ਪਲਟ ਗਈ। ਹਾਦਸੇ ਵਿਚ ਬੱਸ ਵਿਚ ਸਵਾਰ ਦੋ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਇਸ ਵਿਚ 12 ਲੋਕਾਂ ਨੂੰ ਜਿਥੇ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ ਹੈ। ਉਥੇ ਮਾਮੂਲੀ ਸੱਟਾਂ ਦਾ ਸ਼ਿਕਾਰ ਹੋਈਆਂ ਸਵਾਰੀਆਂ ਨੂੰ ਮੌੜ ਮੰਡੀ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੁਪਹਿਰ ਬਾਅਦ ਮਾਨਸਾ ਤੋਂ ਪੀਆਰਟੀਸੀ ਦੀ ਬੱਸ ਬਠਿੰਡਾ ਵੱਲ ਜਾ ਰਹੀ ਸੀ। ਇਸ ਬੱਸ ਵਿਚ ਲਗਭਗ 30 ਸਵਾਰੀਆਂ ਸਨ। ਬੱਸ ਜਦੋਂ ਚਨਾਰਥਲ ਪਿੰਡ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਇਕ ਤੇਜ਼ ਰਫਤਾਰ ਨਾਲ ਆਈ ਜਿਸ ਨੂੰ ਬਚਾਉਣ ਲਈ ਬੱਸ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੇ ਜਿਸ ਨਾਲ ਬੱਸ ਪਲਟ ਗਈ।
ਹਾਦਸੇ ਵਾਲੀ ਜਗ੍ਹਾ ਆਸਪਾਸ ਕੰਮ ਕਰ ਰਹੇ ਲੋਕ ਤੇ ਸੜਕ ਤੋਂ ਲੰਘ ਰਹੇ ਲੋਕ ਸਹਾਇਤਾ ਲਈ ਪਹੁੰਚੇ। ਇਸ ਦੌਰਾਨ ਪੁਲਿਸ ਨੂੰ ਹਾਦਸੇ ਪੁਲਿਸ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਬਠਿੰਡਾ ਦੀ ਸਮਾਜਿਕ ਸੰਸਥਾਵਾਂ ਦੇ ਵਰਕਰ ਵੀ ਮੌਕੇ ‘ਤੇ ਪਹੁੰਚੇ ਤੇ ਜ਼ਖਮੀਆਂ ਦੇ ਇਲਾਜ ਲਈ ਮੌੜ ਦੇ ਸਿਵਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਨਸ਼ਿਆਂ ਖਿਲਾਫ ਪਠਾਨਕੋਟ ਪੁਲਿਸ ਦੀ ਕਾਰਵਾਈ, 6 ਮਹੀਨਿਆਂ ‘ਚ 10 ਕਿਲੋ ਹੈਰੋਇਨ ਸਣੇ 22 ਨਸ਼ਾ ਤਸਕਰ ਕੀਤੇ ਕਾਬੂ
ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਬਠਿੰਡਾ ਵਿਚ ਪਹੁੰਚੀ ਸਵਾਰੀਆਂ ਵਿਚ ਸਪਨਾ ਰਾਣੀ ਵਾਸੀ ਸੁਰਖਪੀਰ ਰੋਡ ਬਠਿੰਡਾ, ਸੁਖਮਨਦੀਪ ਸਿੰਘ ਵਾਸੀ ਮਲੋਟ ਰੋਡ ਬਠਿੰਡਾ, ਬਲਵੀਰ ਸਿੰਘ ਵਾਸੀ ਪਿੰਡ ਦਿਓਣ, ਪੂਨਮ ਰਾਣੀ ਵਾਸੀ ਬਠਿੰਡ, ਜਗਜੀਤ ਸਿੰਘ ਵਾਸੀ ਕੋਟਫੱਤਾ, ਮਨਪ੍ਰੀਤ ਕੌਰ ਵਾਸੀ ਕੋਟਫੱਤਾ, ਰਚਨਾ ਦੇਵੀ ਵਾਸੀ ਪਿੰਡ ਪਥਰਾਲਾ, ਚਰਨਜੀਤ ਕੌਰ ਵਾਸੀ ਬ੍ਰਹਮਣ ਪਿੰਡ, ਸੰਨੀ ਵਾਸੀ ਸੁਰਖਪੀਰ ਰੋਡ ਬਠਿੰਡਾ ਦੇ ਸਿਰ ਤੇ ਹੱਥਾਂ ਨਾਲ ਪੈਰਾਂ ਵਿਚ ਸੱਟ ਲੱਗੀ ਹੈ ਜਦੋਂ ਕਿ ਹੋਰ ਸਵਾਰੀਆਂ ਨੂੰ ਮਾਮੂਲੀ ਸੱਟ ਲੱਗੀ ਹੋਣ ਕਾਰਨ ਫਸਟ ਏਡ ਦਿੱਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: