ਪੰਜਾਬ ਵਿੱਚ ਝੋਨੇ ਦੀ ਖਰੀਦ ਤੋਂ ਬਾਅਦ ਸ਼ੈਲਰ ਅਤੇ ਮਿੱਲ ਤੱਕ ਲਿਜਾਣ ਲਈ ਮਿਲਿੰਗ ਪਾਲਿਸੀ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ। ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ। ਟਰੱਕਾਂ ‘ਤੇ GPS ਅਤੇ ਬਿਜਲੀ ਮੀਟਰਾਂ ਰਾਹੀਂ ਮਿਲਿੰਗ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਜਾਵੇਗੀ। 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਬਾਹਰੋਂ ਝੋਨਾ ਲਿਆ ਕੇ ਇੱਥੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਮੰਡੀ ‘ਚੋਂ ਝੋਨੇ ਦੀਆਂ ਬੋਰੀਆਂ ਲੈ ਕੇ ਜਾਣ ਵਾਲੇ ਟਰੱਕ ‘ਤੇ ਜੀ.ਪੀ.ਐੱਸ. ਮੰਡੀ ਦੇ ਗੇਟ ਤੋਂ ਨਿਕਲਣ ਵੇਲੇ ਟਰੱਕ ਦੀ ਫੋਟੋ ਹੋਵੇਗੀ। ਫੋਟੋ ਅਤੇ GPS ਦਾ ਸਮਾਂ ਮੇਲ ਖਾਂਦਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਉਸ ਨੂੰ ਸ਼ੈਲਰ ਵਿਚ ਐਂਟਰੀ ਮਿਲੇਗੀ। ਇਸ ਨਾਲ ਦੂਜੇ ਰਾਜਾਂ ਤੋਂ ਆਉਣ ਵਾਲੀ ਫ਼ਸਲ ਨੂੰ ਖ਼ਤਮ ਕੀਤਾ ਜਾ ਸਕੇਗਾ।
ਛੋਟੇ ਮਿੱਲਰ ਦਾ ਬਿਜਲੀ ਮੀਟਰ PSPCL ਨਾਲ ਡਿਜੀਟਲ ਤੌਰ ‘ਤੇ ਜੁੜਿਆ ਹੋਇਆ ਹੈ। ਸਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਇੱਕ ਟਨ ਮਿਲਿੰਗ ਲਈ ਕਿੰਨੀ ਬਿਜਲੀ ਦੀ ਖਪਤ ਹੋਵੇਗੀ। ਇਸ ਨਾਲ ਇਸ ਦੀ ਸਮਰੱਥਾ ਦੇ ਹਿਸਾਬ ਨਾਲ ਬਿਜਲੀ ਦੀ ਖਪਤ ਦਾ ਪਤਾ ਲੱਗ ਜਾਵੇਗਾ। ਜੇ ਖਪਤ ਜ਼ਿਆਦਾ ਹੋਈ ਤਾਂ ਜਾਂਚ ਕੀਤੀ ਜਾਵੇਗੀ ਕਿ ਉਸ ਨੇ ਸਮਰੱਥਾ ਤੋਂ ਵੱਧ ਝੋਨਾ ਤਾਂ ਨਹੀਂ ਖਰੀਦਿਆ।
ਸੀ.ਐਮ. ਭਗਵੰਤ ਮਾਨ ਨੇ ਕਿਹਾ ਕਿ 2 ਤੋਂ 4 ਟਨ ਵਾਲੇ ਮਿੱਲਰ ਨੂੰ ਜ਼ਿਆਦਾ ਫਾਇਦਾ ਦਿੱਤਾ ਗਿਆ ਹੈ। ਕਈ ਵਾਰ ਵੱਡੇ ਜ਼ਿਆਦਾ ਖਰੀਦਦੇ ਹਨ ਪਰ ਅਸੀਂ ਸਾਰਿਆਂ ਨੂੰ ਬਰਾਬਰ ਮੌਕਾ ਦੇਵਾਂਗੇ। ਬਾਰਦਾਨੇ ਲਈ ਪਹਿਲਾਂ ਟਰਾਂਸਪੋਰਟਰਾਂ ਨਾਲ ਐਗਰੀਮੈਂਟ ਕਰਾਂਗੇ। ਪਹਿਲਾਂ ਇਹ ਕੰਮ ਫਸਲ ਦੀ ਖਰੀਦ ਸ਼ੁਰੂ ਹੋਣ ‘ਤੇ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ : ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਪੰਜਾਬ ਪੁਲਿਸ ਨੇ ਖਿੱਚੀ ਤਿਆਰੀ, ਕੀਤੀ ਮੀਟਿੰਗ
ਸੀ.ਐੱਮ. ਮਾਨ ਨੇ ਕਿਹਾ ਕਿ ਮੰਡੀਆਂ ਵਿੱਚ ਨਵਾਂ ਫੂਸ ਮਾਫੀਆ ਪੈਦਾ ਹੋ ਗਿਆ ਸੀ। ਮੰਡੀਆਂ ਵਿੱਚ ਝੋਨਾ ਵਿਕਣ ਤੋਂ ਬਾਅਦ ਵਿਕਰੀ ਮਗਰੋਂ ਬਚੇ-ਖੁਚੇ ਸਾਮਾਨ ਨੂੰ ਹੁਣ ਆਲੇ-ਦੁਆਲੇ ਦੇ ਲੋਕ ਵੀ ਖਰੀਦ ਸਕਣਗੇ। ਉਹ ਉਸ ਦੇ ਦਾਣੇ ਖਰੀਦ ਕੇ ਰੋਜ਼ੀ-ਰੋਟੀ ਲਈ ਇਸਤੇਮਾਲ ਕਰ ਸਕਦੇ ਹਨ। ਬਸ ਉਨ੍ਹਾਂ ਨੂੰ ਸਫਾਈ ਕਰਨੀ ਹੋਵੇਗੀ। ਇਸ ਦੇ ਟੈਂਡਰ ਕਿਸੇ ਨੂੰ ਨਹੀਂ ਦਿੱਤਾ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: