ਭਾਰਤ-ਕੈਨਡਾ ਤਣਾਅ ਦਾ ਅਸਰ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ‘ਤੇ ਨਹੀਂ ਪਿਆ ਹੈ। ਇਸ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕੈਨੇਡਾ ਵਿਚ ਰਹਿਣ ਵਾਲੇ ਪੰਜਾਬ ਮੂਲ ਦੇ ਲੋਕਾਂ ਤੇ ਭਾਰਤੀ ਮੂਲ ਦੇ ਸਾਂਸਦਾਂ ਨੇ ਇਸ ਨੂੰ ਰਾਹਤ ਦੀ ਗੱਲ ਦੱਸਿਆ ਹੈ।ਇਸ ਨੀਤੀ ਤਹਿਤ ਕੈਨੇਡਾ 2024 ਵਿਚ ਵੀ 4.85 ਲੱਖ ਅਪ੍ਰਵਾਸੀਆਂ ਨੂੰ ਦਾਖਲਾ ਦੇਵੇਗਾ। ਇਹ ਅੰਕੜਾ 2023 ਦੇ ਬਰਾਬਰ ਹੀ ਹੈ। 2026 ਤੱਕ ਇਸ ਨੂੰ 5 ਲੱਖ ਤੱਕ ਪਹੁੰਚਾਉਣ ਦੀ ਯੋਜਨਾ ਹੈ।
ਅਗਲੇ ਸਾਲ ਸਤੰਬਰ ਦੀਆਂ ਸੀਟਾਂ ਫੁੱਲ ਹੋਣ ਜਾ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਨਾਗਰਿਕਾ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕੈਨੇਡਾ ਭਾਰਤੀਆਂ ਦਾ ਸਵਾਗਤ ਕਰਨਾ ਜਾਹਰੀ ਰੱਖੇਗਾ ਤੇ ਉਨ੍ਹਾਂ ਦਾ ਜੀਵਨ ਬੇਹਤਰ ਬਣਾਉਣ ਦੀ ਕੋਸ਼ਿਸ਼ ਵੀ ਜਾਰੀ ਰਹੇਗਾ।
ਕੈਨੇਡਾ ਦੇ ਸਾਂਸਦ ਮਨਿੰਦਰ ਸੰਧੂ ਦਾ ਕਹਿਣਾ ਹੈ ਕਿ ਪੰਜਾਬੀ ਭਾਈਚਾਰਾ ਕੈਨੇਡਾ ਦੀ ਰੀੜ੍ਹ ਦੀ ਹੱਡੀ ਹੈ ਤੇ ਇਥੋਂ ਦੇ ਵਿਕਾਸ ਵਿਚ ਉਨ੍ਹਾਂ ਦਾ ਖਾਸ ਯੋਗਦਾਨ ਹੈ। ਕੈਨੇਡਾ ਸਰਕਾਰ ਵੱਲੋਂ ਜੋ ਵੀ ਕਦਮ ਚੁੱਕੇ ਜਾ ਰਹੇ ਹਨ, ਉਹ ਪੰਜਾਬੀ ਭਾਈਚਾਰੇ ਪ੍ਰਤੀ ਸਾਕਾਰਾਤਮਕ ਹਨ।
ਕੈਨੇਡਾ ਦੇ ਕਾਰੋਬਾਰੀ ਪ੍ਰਿੰਸ ਦਾ ਕਹਿਣਾ ਹੈ ਕਿ ਭਾਰਤ ਉਨ੍ਹਾਂ ਦਾ ਦੇਸ਼ ਹੈ ਪਰ ਕੈਨੇਡਾ ਉਨ੍ਹਾਂ ਦੀ ਕਰਮਭੂਮੀ ਹੈ। ਕੈਨੇਡਾ ਦੀ ਸਰਕਾਰ ਵੀ ਵਾਕਫ ਹੈ ਕਿ ਭਾਰਤ ਨਾਲ ਰਿਸ਼ਤੇ ਸੁਖਦ ਰੱਖਣੇ ਹੀ ਹੋਣਗੇ। ਕੈਨੇਡਾ ਵੱਲੋਂ ਭਾਰਤੀਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਇਹ ਸੰਦੇਸ਼ ਦੋਵੇਂ ਦੇਸ਼ਾਂ ਦੇ ਵਿਚ ਕੜਵਾਹਟ ਖਤਮ ਕਰਨ ਲਈ ਕਾਫੀ ਚੰਗਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਾਰੀ ਹੋਇਆ ਨੋਟੀਫਿਕੇਸ਼ਨ, ਦਸੰਬਰ ਤੱਕ ਟਲ ਸਕਦੀਆਂ ਹਨ ਚੋਣਾਂ
ਕੈਨੇਡਾ ਇਮੀਗ੍ਰੇਸ਼ਨ ਦੇ ਮਾਮਲੇ ਵਿਚ ਮਾਹਿਰ ਗੁਰਿੰਦਰ ਭੱਟੀ ਦਾ ਕਹਿਣਾ ਹੈ ਕਿ 2021 ਵਿਚ 4,44,553 ਵਿਦਿਆਰਥੀ ਵਿਦੇਸ਼ ਪੜ੍ਹਾਈ ਲਈ ਗਏ ਸਨ ਦੋਂ ਕਿ 2022 ਵਿਚ ਇਹ ਅੰਕੜਾ ਵਧ ਕੇ 750,365 ਹੋ ਗਿਆ ਤੇ 2023 ਵਿਚ ਵੀ ਇਹ ਅੰਕੜਾ 8 ਲੱਖ ਦੇ ਆਸ-ਪਾਸ ਰਿਹਾ ਹੈ ਜਿਸ ਵਿਚ 1.5 ਲੱਖ ਵਿਦਿਆਰਥੀ ਪੰਜਾਬ ਦੇ ਹਨ। ਕੈਨੇਡਾ ਤੇ ਭਾਰਤ ਵਿਚ ਤਣਾਅ ਦਾ ਕੋਈ ਅਸਰ ਜਾਣ ਵਾਲੇ ਵਿਦਿਆਰਥੀਆਂ ‘ਤੇ ਨਹੀਂ ਹੋਇਆ ਹੈ। ਜਨਵਰੀ ਵਿਚ ਕੈਨੇਡਾ ਵਿਚ ਕਲਾਸਾਂ ਸ਼ੁਰੂ ਹੋ ਰਹੀਆਂ ਹਨ ਤੇ ਅਜੇ ਕੈਨੇਡਾ ਦੇ ਟੂਰਿਸਟ, ਵਰਕ, ਪੀਆਰ ਤੇ ਸਟੱਡੀ ਵੀਜ਼ਾ ਦੇ ਇਕ ਲੱਖ 80 ਹਜ਼ਾਰ ਤੋਂ ਜ਼ਿਆਦਾ ਅਰਜ਼ੀਆਂ ਦੂਤਾਵਾਸ ਕੋਲ ਹਨ।
ਵੀਡੀਓ ਲਈ ਕਲਿੱਕ ਕਰੋ : –