ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਦੇ ਨੇਤਾ ਸੁਨੀਲ ਜਾਖੜ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜਦੋਂ ਉਹ ਕਾਂਗਰਸ ਵਿਚ ਸਨ ਉਦੋਂ ਤੋਂ ਹੀ ਬਹੁਤ ਸਾਰੇ ਲੋਕ ਜਾਣਦੇ ਸਨ ਕਿ ਉਹ ਭਾਜਪਾ ਦੇ ਜਾਸੂਸ ਹਨ ਜੋ ਪਾਰਟੀ ਨੂੰ ਅਸਥਿਰ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਜਾਖੜ ਕਾਂਗਰਸ ਪਾਰਟੀ ਵਿਚ ਸੀ ਤਾਂ ਵੀ ਪਾਰਟੀ ਦੇ ਅੰਦਰ ਸਾਰੇ ਇਸ ਤੱਥ ਨੂੰ ਜਾਣਦੇ ਸਨ ਕਿ ਉਹ ਭਾਜਪਾ ਦੀ ਕਠਪੁਤਲੀ ਤੇ ਜਾਸੂਸ ਹਨ।
ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਗਾਉਂਦੇ ਕਿਹਾ ਕਿ ਕੈਪਟਨ ਨਾਲ ਜਾਖੜ ਦੇ ਸਬੰਧ ਜਗ ਜ਼ਾਹਿਰ ਸਨ ਤੇ ਅਤੇ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੂੰ ਅਸਥਿਰ ਕਰਨ ਲਈ ਦੋਵਾਂ ਨੇ ਗੁਪਤ ਰੂਪ ਨਾਲ ਭਾਜਪਾ ਨਾਲ ਮਿਲੀਭੁਗਤ ਕੀਤੀ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਭਾਜਪਾ ਵਿਚ ਜਾਖੜ ਤੇ ਉਨ੍ਹਾਂ ਵਰਗੇ ਦੋ ਚਿਹਰੇ ਰੱਖਣ ਵਾਲੇ ਪਾਖੰਡੀ ਨੇਤਾਵਾਂ ਨੇ ਰਾਹੁਲ ਗਾਂਧੀ ਦੀ ਪਗੜੀ ਦੇ ਰੰਗ ‘ਤੇ ਉਂਗਲੀ ਚੁੱਕਣ ਵਰਗੇ ਆਧਾਰਹੀਣ ਮੁੱਦਿਆਂ ਨੂੰ ਤੂਲ ਦੇ ਕੇ ‘ਭਾਰਤ ਜੋੜੋ ਯਾਤਰਾ’ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ : ਭਾਰਤ ਦੀ ਪਹਿਲੀ ਨੇਜ਼ਲ ਕੋਰੋਨਾ ਵੈਕਸੀਨ 26 ਜਨਵਰੀ ਨੂੰ ਹੋਵੇਗੀ ਲਾਂਚ, ਭਾਰਤ ਬਾਇਓਟੈੱਕ ਨੇ ਕੀਤੀ ਹੈ ਤਿਆਰ
ਬਾਜਵਾ ਨੇ ਕਿਹਾ ਕਿ ਹੁਣ ਉਹੀ ਲੋਕ ਯਾਤਰਾ ਦੀ ਸਫਲਤਾ ਤੋਂ ਬੌਖਲਾਏ ਹੋਏ ਹਨ ਤੇ ਨਹੀਂ ਚਾਹੁੰਦੇ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ ਜਾਵੇ। ਉਨ੍ਹਾਂ ਨੇ ਡੇਰਾ ਮੁਖੀ ਸੱਚਾ ਸੌਦਾ ਨੂੰ 40 ਦਿਨ ਦੀ ਪੈਰੋਲ ਦੇਣ ‘ਤੇ ਚੁੱਪ ਰਹਿਣ ਲਈ ਜਾਖੜ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਦੀ ਵੀ ਆਲੋਚਨਾ ਕੀਤੀ।
ਵੀਡੀਓ ਲਈ ਕਲਿੱਕ ਕਰੋ -: