ਬ੍ਰਿਟਿਸ਼ ਸਿੱਖ ਆਰਮੀ ਅਫਸਰ ਅਤੇ ਫਿਜ਼ੀਓਥੈਰੇਪਿਸਟ ਕੈਪਟਨ ਹਰਪ੍ਰੀਤ ਚੰਡੀ ਨੇ ਇਕੱਲੇ ਸਕੀਇੰਗ ਨਾਲ ਜੁੜਿਆ ਇਕ ਰਿਕਾਰਡ ਬਣਾਇਆ ਹੈ। ਹਰਪ੍ਰੀਤ ਚੰਡੀ ਨੇ ਇਕੱਲੇ ਦੱਖਣੀ ਧਰੁਵ ਸਕੀਇੰਗ ਮੁਹਿੰਮ ਨੂੰ ਪੂਰਾ ਕਰਨ ਵਾਲੀ ਦੁਨੀਆ ਦੀ ਸਭ ਤੋਂ ਤੇਜ਼ ਔਰਤ ਬਣਨ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। 33 ਸਾਲਾ ਕੈਪਟਨ ਹਰਪ੍ਰੀਤ ਚੰਡੀ ਨੇ ਐਤਵਾਰ ਨੂੰ ਆਪਣੇ ਬਲਾਗ ‘ਤੇ ਲਿਖਿਆ ਕਿ ਉਸ ਨੇ 1130 ਕਿਲੋਮੀਟਰ ਦੀ ਯਾਤਰਾ ਸਿਰਫ 31 ਦਿਨਾਂ ‘ਚ ਪੂਰੀ ਕੀਤੀ ਹੈ। ਉਸ ਨੇ ਇਹ ਵੀ ਕਿਹਾ ਕਿ ਇਸ ਦੀ ਗਿਨੀਜ਼ ਵਰਲਡ ਰਿਕਾਰਡ ਤੋਂ ਇਸ ਦੀ ਪੁਸ਼ਟੀ ਕੀਤੀ ਜਾਵੇਗੀ। ਚੰਡੀ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਮੈਂ ਇਸਨੂੰ ਦੁਬਾਰਾ ਤੇਜ਼ੀ ਨਾਲ ਕੀਤਾ ਹੈ।
ਹਰਪ੍ਰੀਤ ਚੰਡੀ ਨੇ ਕਿਹਾ ਕਿ ਮੈਂ ਇਸ ਸਾਲ ਅੰਟਾਰਟਿਕਾ ਵਾਪਸ ਆਈ ਪਰ ਮੈਂ ਦੁਨੀਆ ਦੇ ਨਾਲ ਇਸ ਨੂੰ ਸਾਂਝਾ ਨਹੀਂ ਕੀਤਾ। ਮੈਂ ਹਰਕਿਊਲਿਸ ਇਨਲੈਟ ਤੋਂ ਦੱਖਣੀ ਧਰੁਵ ਤੱਕ ਇਕੱਲੇ ਮੁਹਿੰਮ ਨੂੰ ਪੂਰਾ ਕੀਤਾ।ਇਹ ਯਾਤਰਾ ਬਾਕੀਆਂ ਤੋਂ ਵੱਖ ਸੀ। ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਅਜਿਹਾ ਕਰ ਸਕਾਂਗੀ। ਫਿਰ ਮੈਂ ਸੋਚਿਆ ਕਿ ਮੈਂ ਉਹ ਸਭ ਕੁਝ ਕਰਾਂਗੀ, ਜੋ ਮੈਂ ਕਰ ਸਕਦੀ ਹਾਂ।
ਹਰਪ੍ਰੀਤ ਚੰਡੀ ਰੋਨੇ ਆਈਸ ਸ਼ੈਲਫ ‘ਤੇ ਹਰਕਿਊਲਿਸ ਇਨਲੈਟ ਤੋਂ ਰਵਾਨਾ ਹੋਈ। ਵੀਰਵਾਰ ਨੂੰ ਉਹ ਦੱਖਣੀ ਧਰੁਵ ‘ਤੇ ਪਹੁੰਚੀ। ਉਹ ਦਿਨ ਵਿਚ ਲਗਭਗ 12 ਤੋਂ 13 ਘੰਟੇ ਸਕੀਇੰਗ ਕਰਦੀ ਸੀ। 75 ਕਿਲੋਗ੍ਰਾਮ ਭਾਰ ਵਾਲਾ ਸਲੇਜ ਖਿੱਚਦੇ ਹੋਏ। ਮੈਂ ਇਸ ਨੂੰ 31 ਦਿਨ, 13 ਘੰਟੇ ਤੇ 19 ਮਿੰਟ ਵਿਚ ਪੂਰਾ ਕੀਤਾ ਹੈ। ਇਸ ਲਈ ਮੈਂ ਗਿਨੀਜ਼ ਵਰਲਡ ਰਿਕਾਰਡ ਲਈ ਅਪਲਾਈ ਕੀਤਾ ਹੈ।
ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਨੇ ਤੇਲ ਦੀ ਕਾਲਾਬਾਜ਼ਾਰੀ ਦਾ ਕੀਤਾ ਪਰਦਾਫਾਸ਼, ਟੈਂਕਰਾਂ ਤੋਂ ਡੀਜ਼ਲ-ਪੈਟਰੋਲ ਚੋਰੀ ਕਰਨ ਵਾਲੇ 3 ਕੀਤੇ ਕਾਬੂ
ਪਿਛਲੇ ਸਾਲ ਜਨਵਰੀ ਵਿਚ ਉਨ੍ਹਾਂ ਨੇ ਟ੍ਰੈਕਿੰਗ ਚੁਣੌਤੀ ਪੂਰੀ ਕੀਤੀ ਤੇ ਜ਼ੀਰੋ ਤੋਂ 50 ਡਿਗਰੀ ਸੈਲਸੀਅਸ ਘੱਟ ਤਾਪਮਾਨ ਵਿਚ ਅੰਟਾਰਟਿਕਾ ਵਿਚ 1397 ਕਿਲੋਮੀਟਰ ਦੀ ਯਾਤਰਾ ਕਰਕੇ ਦੱਖਣੀ ਧਰੁਵ ਤੱਕ ਇਕੱਲੇ ਟ੍ਰੈਕ ਦਾ ਰਿਕਾਰਡ ਬਣਾਉਣ ਵਾਲੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਬਣ ਗਈ ਸੀ। ਪਿਛਲੇ ਰਿਕਾਰਡ 1381 ਕਿਲੋਮੀਟਰ ਦਾ ਸੀ, ਜੋ ਅੰਜਾ ਬਲਾਚਾ ਨੇ 2020 ਵਿਚ ਬਣਾਇਆ ਸੀ।