ਨਵੀਂ ਦਿੱਲੀ : ਚੋਟੀ ਦੀ ਆਈਟੀ ਕੰਪਨੀ ਗੂਗਲ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਦੇਸ਼ ਦੇ ਐਂਟੀ-ਟਰੱਸਟ ਰੈਗੂਲੇਟਰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਨੇ ਸ਼ੁੱਕਰਵਾਰ ਨੂੰ ਮਾਰਕੀਟ ਵਿੱਚ ਆਪਣੀ ਮਜ਼ਬੂਤ ਸਥਿਤੀ ਦੀ ਕਥਿਤ ਦੁਰਵਰਤੋਂ ਲਈ ਗੂਗਲ ਦੇ ਖਿਲਾਫ ਜਾਂਚ ਦਾ ਹੁਕਮ ਦਿੱਤਾ ਹੈ।
ਸੀਸੀਆਈ ਨੇ ਕਿਹਾ, “ਇੱਕ ਚੰਗੀ ਤਰ੍ਹਾਂ ਕੰਮ ਕਰਨ ਵਾਲੇ ਲੋਕਤੰਤਰ ਵਿੱਚ ਨਿਊਜ਼ ਮੀਡੀਆ ਦੀ ਅਹਿਮ ਭੂਮਿਕਾ ਨੂੰ ਘੱਟ ਕਰਕੇ ਨਹੀਂ ਮਿੱਥਿਆ ਜਾ ਸਕਦਾ ਹੈ ਅਤੇ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਡਿਜੀਟਲ ਕੰਪਨੀ ਸਾਰੇ ਹਿੱਸੇਦਾਰਾਂ ਵਿੱਚ ਆਮਦਨ ਦੀ ਨਿਰਪੱਖ ਵੰਡ ਨੂੰ ਨਿਰਧਾਰਤ ਕਰਨ ਦੀ ਪ੍ਰਤੀਯੋਗੀ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਨਾ ਕਰੇ।”
ਸੀਸੀਆਈ ਨੇ ਇੱਕ ਆਦੇਸ਼ ਵਿੱਚ ਕਿਹਾ ਕਿ ਇਹ ਪਹਿਲੀ ਨਜ਼ਰੇ ਇਹ ਵਿਚਾਰ ਹੈ ਕਿ ਗੂਗਲ ਨੇ ਮੁਕਾਬਲਾ ਐਕਟ, 2002 ਦੇ ਸੈਕਸ਼ਨ 4 ਦੇ ਉਪਬੰਧਾਂ ਦੀ ਉਲੰਘਣਾ ਕੀਤੀ ਹੈ, ਜੋ ਕਿ ਮਾਰਕੀਟ ਵਿੱਚ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਨਾਲ ਸੰਬੰਧਿਤ ਹੈ।
ਇਹ ਹੁਕਮ ਡਿਜੀਟਲ ਨਿਊਜ਼ ਪਬਲਿਸ਼ਰਜ਼ ਐਸੋਸੀਏਸ਼ਨ (ਡੀਐਨਪੀਏ) ਵੱਲੋਂ ਦਾਇਰ ਸ਼ਿਕਾਇਤ ‘ਤੇ ਆਇਆ ਹੈ। ਇਸ ਵਿੱਚ ਅਲਫਾਬੇਟ ਇੰਕ., ਗੂਗਲ ਐਲਐਲਸੀ, ਗੂਗਲ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਗੂਗਲ ਆਇਰਲੈਂਡ ਲਿਮਟਿਡ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ।
ਡੀਐੱਨਪੀਏ ਦਾ ਕਹਿਣਾ ਹੈ ਕਿ ‘ਨਿਊਜ਼ ਵੈੱਬਸਾਈਟਾਂ ‘ਤੇ ਵਧੇਰੇ ਟ੍ਰੈਫਿਕ (ਵੈੱਬਸਾਈਟ ‘ਤੇ ਆਉਣ ਵਾਲੇ ਯੂਜ਼ਰਸ) ਆਨਲਾਈਨ ਸਰਚ ਇੰਜਣ ਤੋਂ ਮਿਲਦਾ ਹੈ ਤੇ ਜ਼ਾਹਿਰ ਹੈ ਕਿ ਗੂਗਲ ਇਸ ਮਾਮਲੇ ਵਿੱਚ ਸਭ ਤੋਂ ਲੋਕਪ੍ਰਿਯ ਸਰਚ ਇੰਜਣ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਐਸੋਸੀਏਸ਼ਨ ਮੁਤਾਬਕ ਨਿਊਜ਼ ਵੈੱਬਸਾਈਟਾਂ ‘ਤੇ ਕੁਲ ਟ੍ਰੈਫਿਕ ਦਾ 50 ਫੀਸਦੀ ਤੋਂ ਵੀ ਵੱਧ ਹਿਸਾ ਗੂਗਲ ਰਾਹੀਂ ਹੀ ਆਉਂਦਾ ਹੈ ਅਤੇ ਅਜਿਹੇ ਵਿੱਚ ਇਸ ਖੇਤਰ ਵਿੱਚ ਆਪਣੀ ਮਜ਼ਬੂਤ ਸਥਿਤੀ ਦਾ ਅਹਿਸਾਸ ਕਰਦੇ ਹੋਏ ਗੂਗਲ ਆਪਣੇ ਐਲਗੋਰਿਦਮ ਦੇ ਮਾਧਿਣ ਰਾਹੀਂ ਇਹ ਤੈਅ ਕਰਦਾ ਹੈ ਕਿ ਕਿਹੜੀ ਨਿਊਜ਼ ਵੈੱਬਸਾਈਟ ਸਰਚ ਪੇਜ ‘ਤੇ ਕਿੱਥੇ ਤੇ ਕਿਵੇਂ ਦਿਖਾਈ ਦੇਵੇਗੀ ਅਤੇ ਦੋਸ਼ ਇਹੀ ਹੈ ਕਿ ਗੂਗਲਰ ਕਥਿਤ ਤੌਰ ‘ਤੇ ਸਾਰੀ ਖੇਡ ਇਸੇ ਐਲਗੋਰਿਦਮ ਵਿੱਚ ਕਰਦਾ ਹੈ।
ਐਸੋਸੀਏਸ਼ਨ ਮੁਤਾਬਕ ਇਸ ਦੇ ਕਈ ਮੈਂਬਰ ਨਿਊਜ਼ ਵੈੱਬਪੋਰਟਲ ਦਾ ਸੰਚਾਲਨ ਕਰ ਰਹੇ ਹਨ ਅਤੇ ਹਮੇਸ਼ਾ ਭਰੋਸੇਯੋਗ ਤੇ ਤੱਥ-ਜਾਂਚ ਵਾਲੀ ਰਿਪੋਰਟ ਜਾਂ ਨਿਊਜ਼ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੋ ਕਿ ਕਿਸੇ ਵੀ ਲੋਕਤੰਤਰ ਦਾ ਆਧਾਰ ਮੰਨਿਆ ਜਾਂਦਾ ਹੈ।
ਦੋਸ਼ ਹੈ ਕਿ ਸਾਰੇ ਨਿਊਜ਼ ਪੋਰਟਲਸ ‘ਤੇ ਵਿਗਿਆਪਨਾਂ ਨੂੰ ਚਲਾਉਣ ਲਈ ਗੂਗਲਰ ਵਰਗੀਆਂ ਕੰਪਨੀਆਂ ਪਮੁੱਖ ਹਨ ਤੇ ਇਹ ਆਨਲਾਈਨ ਸਰਚ ਇੰਜਣ ਵਿਗਿਆਪਨਾਂ ਤੋਂ ਮਿਲਣ ਵਾਲੇ ਮਾਲੀਏ ਦਾ ਇੱਕ ਵੱਡਾ ਹਿੱਸਾ ਆਪਣੇ ਕੋਲ ਰਖਦੇ ਹਨ ਤੇ ਪ੍ਰਕਾਸ਼ਕਾਂ ਨੂੰ ਇਸ ਤੋਂ ਬਹੁਤ ਘੱਟ ਫਾਇਦਾ ਹੁੰਦਾ ਹੈ। ਗੂਗਲਰ ਇਹ ਤੈਅ ਕਰਦਾ ਹੈ ਕਿ ਕਿਸੇ ਕੰਟੇਂਟ ਕ੍ਰੀਏਟਰ ਨੂੰ ਉਸ ਵੱਲੋਂ ਬਣਾਏ ਗਏ ਕੰਟੇਂਟ ‘ਤੇ ਵਿਗਿਆਪਨ ਰਾਹੀਂ ਕਮਾਏ ਗਏ ਮਾਲੀਏ ਤੋਂ ਕਿੰਨਾ ਹਿੱਸਾ ਮਿਲੇਗਾ।