ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਬਨਵਾਰੀ ਲਾਲ ਪੁਰੋਹਿਤ ਨੇ ਸਖਤ ਰੁਖ਼ ਅਪਣਾਇਆ ਹੈ। ਦਰਅਸਲ ਕੇਂਦਰੀ ਮੋਟਰ ਵਾਹਨ 1989 ਨਿਯਮ ਤਹਿਤ ਚੰਡੀਗੜ੍ਹ ਦੇ ਸਾਰੇ ਪਬਲਿਕ ਟਰਾਂਸਪੋਰਟ ਜਿਨ੍ਹਾਂ ਵਿਚ ਟੈਕਸੀ ਥ੍ਰੀ ਵ੍ਹੀਲਰ ਅਤੇ ਬੱਸਾਂ ਸ਼ਾਮਲ ਹਨ, ਉਨ੍ਹਾਂ ਵਿਚ ਟ੍ਰੈਕਿੰਗ ਡਿਵਾਈਸ ਤੇ ਪੈਨਿਕ ਬਟਨ ਲਗਾਉਣ ਦੀ ਤਿਆਰੀ ਕੀਤੀ ਗਈ ਹੈ।ਇਸ ਨਿਯਮ ਤਹਿਤ ਪੁਰਾਣੇ ਤੇ ਨਵੇਂ ਰਜਿਸਟਰ ਹੋਣ ਵਾਲੇ ਸਾਰੇ ਪਬਲਿਕ ਵਾਹਨਾਂ ਨੂੰ 30 ਜਨਵਰੀ ਤੱਕ ਲਗਾਉਣਾ ਜ਼ਰੂਰੀ ਕੀਤਾ ਗਿਆ ਸੀ।
ਬੀਤੇ ਕੁਝ ਸਮੇਂ ਤੋਂ ਔਰਤਾਂ ਨੂੰ ਲੈ ਕੇ ਕਈ ਘਟਨਾਵਾਂ ਦੇਖੀਆਂ ਜਾ ਰਹੀਆਂ ਹਨ, ਉਥੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਨਿਯਮਾਂ ਨੂੰ ਲਾਗੂ ਕੀਤਾ ਜਾਣਾ ਸੀ। ਚੰਡੀਗੜ੍ਹ ਪ੍ਰਸ਼ਾਸਨ ਦੀ ਸਹਿਮਤੀ ਨਾਲ ਸਥਾਨਕ ਪ੍ਰਸ਼ਾਸਕ ਵੱਲੋਂ ਚੰਡੀਗੜ੍ਹ ਵਿਚ ਰਜਿਸਟਰਡ ਸਾਰੇ ਪਬਲਿਕ ਵਾਹਨਾਂ ‘ਤੇ ਟ੍ਰੈਕਿੰਗ ਡਿਵਾਈਸ ਤੇ ਪੈਨਿਕ ਬਟਨ 31 ਜਨਵਰੀ 2023 ਤੱਕ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ: CBSE ਵੱਲੋਂ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਇਹ ਹੈ ਪੂਰਾ ਸ਼ਡਿਊਲ
ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਨੂੰ ਮਨਜ਼ੂਰੀ ਦੇਣ ਦੇ ਬਾਅਦ ਇਸ ਨਿਯਮ ਨੂੰ ਸ਼ਹਿਰ ਵਿਚ ਜਲਦ ਲਾਗੂ ਕੀਤੇ ਜਾਣ ਦਾ ਹੁਕਮ ਵੀ ਜਾਰੀ ਕੀਤਾ ਹੈ। ਇਸ ਵਿਚ ਚੰਡੀਗੜ੍ਹ ਦੀ ਸੜਕ ‘ਤੇ ਚੱਲਣ ਵਾਲੇ ਪਬਲਿਕ ਟਰਾਂਸਪੋਰਟ ਜਿਵੇਂ ਟੈਕਸੀ, ਥ੍ਰੀ ਵ੍ਹੀਲਰ, ਸੀਟੀਯੂ ਬੱਸ ਆਦਿ ਹੋਰ ਤਰ੍ਹਾਂ ਦੇ ਬਦਲਾਂ ‘ਤੇ ਨਿਯਮ ਤਹਿਤ ਲਾਗੂ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਸੜਕ ਤੇ ਆਵਾਜਾਈ ਮੰਤਰਾਲੇ ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ 25 ਅਕਤੂਬਰ 2018 ਦੇ ਸੰਦਰਭ ਵਿਚ ਇਸ ਨੂੰ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪ੍ਰਸ਼ਾਸਨ ਚੰਡੀਗੜ੍ਹ ਦੇ ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਨਿਯਮ ਤਹਿਤ 125 ਐੱਚ ਨਿਯਮ ਤਹਿਤ ਚੰਡੀਗੜ੍ਹ ਵਿਚ ਵਾਹਨਾਂ ਲਈ ਵਾਹਨ ਸਥਾਨ ਟ੍ਰੈਕਿੰਗ ਡਿਵਾਈਸ ਪੈਨਿਕ ਬਟਨ ਲਗਾਉਣ ਲਈ ਜ਼ਰੂਰੀ ਬਣਾਉਣ ਲਈ ਕਿਹਾ ਗਿਆ ਹੈ। ਕੇਂਦਰੀ ਮੋਟਰ ਵਾਹਨ ਨਿਯਮ 1989 ਦੇ 90 ਕੇਂਦਰੀ ਮੋਟਰ ਵਾਹਨ ਨਿਯਮ 1929 ਦੇ ਤਹਿਤ ਸਾਰੇ ਰਜਿਸਟਰਡ ਵਾਹਨਾਂ ਨੇ 31 ਜਨਵਰੀ ਤੋਂ ਪਹਿਲਾਂ ਇਸ ਜ਼ਰੂਰੀ ਨਿਯਮ ਦਾ ਪਾਲਣਾ ਕਰਨਾ ਹੋਵੇਗਾ। ਸਾਰੇ ਨਵੇਂ ਵਾਹਨਾਂ ਨੂੰ ਵੀ ਵਾਹਨ ਰਜਿਸਟਰਡ ਸਮੇਂ ਟ੍ਰੈਕਿੰਗ ਡਿਵਾਈਸ ਤੇ ਪੈਨਿਕ ਬਟਨ ਨੂੰ ਇੰਸਟਾਲ ਕਰਨਾ ਹੋਵੇਗਾ। ਇਹ ਹੁਕਮ ਕਾਸ ਕਰਕੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਾਰੀ ਕੀਤਾ ਗਿਆ ਹੈ।