ਪੰਜਾਬੀ ਫੈਂਸੀ ਨੰਬਰਾਂ ਨੂੰ ਲੈ ਕੇ ਹਮੇਸ਼ਾ ਤੋਂ ਚਰਚਾ ’ਚ ਰਹੇ ਹਨ। ਫੈਂਸੀ ਨੰਬਰ ਨਾ ਸਿਰਫ ਖਿੱਚ ਦਾ ਕੇਂਦਰ ਹੁੰਦੇ ਹਨ, ਸਗੋਂ ਲੋਕ ਇਸ ਨੂੰ ਸਟੇਟਸ ਦਾ ਸਿੰਬਲ ਵੀ ਮੰਨਦੇ ਹਨ। ਹਾਲਾਂਕਿ ਇਸ ਕ੍ਰਮ ’ਚ ਸਰਕਾਰ ਨੂੰ ਚੰਗੀ ਕਮਾਈ ਵੀ ਹੋ ਜਾਂਦੀ ਹੈ। ਰਜਿਸਟ੍ਰਿੰਗ ਐਂਡ ਲਾਇਸੈਂਸਿੰਗ ਅਥਾਰਟੀ (ਆਰਏਐੱਲ) ਵੱਲੋਂ ਫੈਂਸੀ ਨੰਬਰਸ ਦੀ ਬੋਲੀ ਕਰਵਾਈ ਗਈ। ਕੁੱਲ 378 ਨੰਬਰ ਵੇਚਣ ਨਾਲ ਆਰਐੱਲਐੱਲ ਨੂੰ 1,50,13,000 ਰੁਪਏ ਦੀ ਕਮਾਈ ਹੋਈ ਹੈ।
ਸੀਐੱਚ-01 ਸੀਜੇ 0001 ਨੰਬਰ 15.44 ਲੱਖ ਵਿਚ ਵਿਕਿਾ ਹੈ। ਇਸ ਨੂੰ ਚੰਡੀਗੜ੍ਹ ਦੇ ਬਿਜ਼ਨੈੱਸਮੈਨ ਬ੍ਰਿਜਮੋਹਨ ਨੇ ਖਰੀਦਿਆ ਹੈ। ਇਸ ਨੰਬਰ ਲਈ ਬੋਲੀ 50,00 ਰੁਪਏ ਤੋਂ ਸ਼ੁਰੂ ਹੋਈ ਸੀ। ਬ੍ਰਿਜਮੋਹਨ ਨੇ ਕਿਹਾ ਕਿ ਬੱਸ ਉਹ ਇਸ ਸਪੈਸ਼ਲ ਨੰਬਰ ਨੂੰ ਖਰੀਦਣਾ ਚਾਹੁੰਦੇ ਸਨ ਅਤੇ ਪਹਿਲੀ ਵਾਰ ਹੀ ਉਨ੍ਹਾਂ ਨੇ ਬੋਲੀ ਵਿਚ ਹਿੱਸਾ ਲਿਆ ਸੀ। ਹੁਣ ਉਹ ਇਸ ਵੀਆਈਪੀ ਨੰਬਰ ਨੂੰ ਐਕਟਿਵਾ ‘ਤੇ ਲਗਾਉਣਗੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਨਵੀਂ ਗੱਡੀ ਖਰੀਦਣ ‘ਤੇ ਇਹ ਨੰਬਰ ਉਸ ‘ਤੇ ਲਗਾਇਆ ਜਾਵੇਗਾ। ਚੰਡੀਗੜ੍ਹ ਵਿਚ ਗੱਡੀਆਂ ਲਈ ਸਪੈਸਲ ਨੰਬਰ ਖਰੀਦਣ ਦਾ ਟ੍ਰੈਂਡ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ ਸਿਰਫ 10 ਨੰਬਰ ਹੀ 48.64 ਲੱਖ ਰੁਪਏ ਵਿਚ ਵਿਕੇ ਹਨ। ਲਗਭਗ ਹਰ ਤੀਜੇ ਮਹੀਨੇ ਆਰਐੱਲਏ ਨਵੀਂ ਸੀਰੀਜ ਦੇ ਨੰਬਰਸ ‘ਤੇ ਬੋਲੀ ਲਗਾਉਂਦਾ ਹੈ।
ਇਹ ਵੀ ਪੜ੍ਹੋ : ਦੋ ਦਿਨਾਂ ਦੌਰੇ ਲਈ ਭਾਰਤ ਆਉਣਗੇ ਬ੍ਰਿਟਿਸ਼ PM ਬੋਰਿਸ ਜਾਨਸਨ, ਦਿੱਲੀ ਤੇ ਗੁਜਰਾਤ ਦਾ ਕਰਨਗੇ ਦੌਰਾ
ਇਸੇ ਤਰ੍ਹਾਂ 0002 5.26 ਲੱਖ ਵਿਚ, 0003 4.27 ਲੱਖ, 0004 3.02 ਲੱਖ, 0005 4.09 ਲੱਖ, 0007 4.41 ਲੱਖ, 0008 2.70 ਲੱਖ, 0009 3.70 ਲੱਖ, 0011 2.54 ਲੱਖ ਤੇ 0020 3.01 ਲੱਖ ਵਿਚ ਵਿਕਿਆ।