ਚੰਡੀਗੜ੍ਹ ਦੇ ਮੌਲੀ ਜਾਗਰਾਂ ਵਿਚ ਪੁਲਿਸ ਨੇ ਨਾਕੇ ਦੌਰਾਨ ਇਕ ਵਿਅਕਤੀ ਨੂੰ ਹਥਿਆਰਾਂ ਤੇ ਡਰੱਗਸ ਨਾਲ ਕਾਬੂ ਕੀਤਾ ਹੈ। ਮੁਲਜ਼ਮ ਚੰਡੀਗੜ੍ਹ ਨੰਬਰ ਦੀ ਇਕ ਗੱਡੀ ਵਿਚ ਸਵਾਰ ਸੀ। ਪੁਲਿਸ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਵੀਰੇਂਦਰ ਸੈਣੀ ਵਜੋਂ ਹੋਈ ਹੈ।
ਉਹ ਬੈਂਕ ਕਾਲੋਨੀ ਮਨੀਮਾਜਰਾ ਦਾ ਰਹਿਣ ਵਾਲਾ ਹੈ। ਉੁਸ ਦੀ ਉਮਰ ਲਗਭਗ 34 ਸਾਲ ਦੱਸੀ ਜਾ ਰਹੀ ਹੈ। ਮੁਲਜ਼ਮ ਕੋਲੋਂ 820 ਨਸ਼ੀਲੀਆਂ ਟੈਬਲੇਟਸ ਬਰਾਮਦ ਹੋਈਆਂ ਹਨ। ਇਹ ਨਾਰਕੋਟਿਕਸ ਐਕਟ ਤਹਿਤ ਨਸ਼ੀਲੀਆਂ ਦਵਾਈਆਂ ਹਨ। ਦੂਜੇ ਪਾਸੇ 100-100ml ਦੀਆਂ 105 ਨਸ਼ੀਲੀਆਂ ਦਵਾਈਆਂ ਦੀ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਪੁਲਿਸ ਨੇ ਕਬਜ਼ੇ ਤੋਂ ਇਕ ਲੋਡੇਡ ਪਿਸਤੌਲ ਵੀ ਬਰਾਮਦ ਕੀਤੀ ਹੈ। ਨਾਲ ਹੀ ਇਕ ਏਅਰ ਗੰਨ ਵੀ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਪਿਸਤੌਲ ਵਿਚ ਲਗਭਗ 6 ਲੋਡੇਡ ਕਾਰਤੂਸ ਮਿਲੇ ਹਨ। ਦੂਜੇ ਪਾਸੇ ਕੁਝ ਹੋਰ ਕਾਰਤੂਸ ਵੀ ਬਰਾਮਦ ਹੋਏ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਹੋਂਡਾ ਅਮੇਜ ਕਾਰ ਵਿਚ ਡਰੱਗਸ ਨਾਲ ਆ ਰਿਹਾ ਹੈ। ਮੁਲਜ਼ਮ ਕੋਲ ਹਥਿਆਰ ਵੀ ਹੋ ਸਕਦਾ ਹੈ, ਜਿਸ ਦੇ ਬਾਅਦ ਥਾਣਾ ਪੁਲਿਸ ਨੇ ਨਾਕਾ ਲਗਾਇਆ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਰਾਜੀਵ ਕਾਲੋਨੀ ਰੋਡ ਤੋਂ ਮੌਲੀ ਜਾਗਰਾ ਥਾਣਾ ਚੌਕ ਵਾਲੀ ਰੋਡ ਤੋਂ ਗੱਡੀ ਆ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਜਿਵੇਂ ਹੀ ਸ਼ੱਕੀ ਕਾਰ ਨਾਕੇ ਨੇੜੇ ਪਹੁੰਚੀ ਤਾਂ ਉਸ ਨੂੰ ਚੈੱਕ ਕਰਨ ਲਈ ਪੁਲਿਸ ਅੱਗੇ ਵਧੀ ਤਾਂ ਮੁਲਜ਼ਮ ਨੇ ਸੈਂਟਰਲ ਲਾਕਿੰਗ ਨਾਲ ਗੱਡੀ ਨੂੰ ਅੰਦਰ ਤੋਂ ਲਾਕ ਕਰ ਲਿਆ। ਦੂਜੇ ਪਾਸੇ ਉਸਨੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਗੱਡੀ ਲਾਕ ਕਰਨ ‘ਤੇ ਪੁਲਿਸ ਦਾ ਸ਼ੱਕ ਯਕੀਨ ਵਿਚ ਬਦਲ ਗਿਆ। ਇਸ ਦੇ ਬਾਅਦ ਗੱਡੀ ਵਿਚ ਡਰਾਈਵਿੰਗ ਸੀਟ ਦਾ ਸ਼ੀਸ਼ਾ ਤੋੜ ਕੇ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : ਰਾਮ ਰਹੀਮ ਦਾ ਨਵਾਂ ਨਾਅਰਾ- ‘ਇੱਕ ਹੀ ਸਹੀ, 2 ਦੇ ਬਾਅਦ ਨਹੀਂ’, ਆਬਾਦੀ ਕੰਟਰੋਲ ਲਈ ਡੇਰਾ ਮੁਖੀ ਨੇ ਪ੍ਰੇਮੀਆਂ ਤੋਂ ਲਿਆ ਵਚਨ
ਮੁਲਜ਼ਮ ਤੋਂ ਪੁੱਛਗਿਛ ਕਰਕੇ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਖੰਗਾਲਿਆ ਜਾਵੇਗਾ। ਉਹ ਮੂਲ ਤੌਰ ‘ਤੇ ਹਰਿਆਣਾ ਦੇ ਹਿਸਾਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਕਿਹਾ ਕਿ ਹਿਸਾਰ ਪੁਲਿਸ ਤੋਂ ਵੀ ਮੁਲਜ਼ਮ ਬਾਰੇ ਪੁੱਛਗਿਛ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਚੰਡੀਗੜ੍ਹ ਨੰਬਰ ਦੀ ਜਿਸ ਗੱਡੀ ਵਿਚ ਮੁਲਜ਼ਮ ਸਵਾਰ ਸੀ, ਉਹ ਉਸੇ ਦੇ ਨਾਂ ਰਜਿਸਟਰਡ ਹੈ।
ਵੀਡੀਓ ਲਈ ਕਲਿੱਕ ਕਰੋ -: