ਚੰਡੀਗੜ੍ਹ ਮੋਹਾਲੀ ਬਾਰਡਰ ‘ਤੇ 8 ਫਰਵਰੀ ਨੂੰ ਬੰਦੀ ਸਿੱਖਾਂ ਦੀ ਰਿਹਾਈ ਦੌਰਾਨ ਜਿਹੜੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਹਮਲਾ ਕੀਤਾ ਸੀ ਉਨ੍ਹਾਂ ਦੀਆਂ ਫੋਟੋਆਂ ਪੁਲਿਸ ਨੇ ਜਨਤਕ ਕੀਤੀਆਂ ਹਨ। ਪੁਲਿਸ ਨੇ ਹਮਲਾਵਰ ਦੀਆਂ ਤਸਵੀਰਾਂ ਜਾਰੀ ਕਰਦੇ ਹੋਏ ਇਸ ਦੀ ਜਾਣਕਾਰੀ ਦੇਣ ਨੂੰ ਕਿਹਾ ਹੈ। ਦੱਸ ਦੇਈਏ ਕਿ ਸੈਕਟਰ-36 ਥਾਣਾ ਪੁਲਿਸ ਨੇ ਘਟਨਾ ਨੂੰ ਲੈ ਕੇ ਹੱਤਿਆ ਦੀ ਕੋਸ਼ਿਸ਼ ਸਣੇ ਹੋਰ ਧਾਰਾਵਾਂ ਵਿਚ ਕੇਸ ਦਰਜ ਕੀਤਾ ਸੀ।
ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਦੀ ਜਾਣਕਾਰੀ ਈ-ਮੇਲ firno.63@gmail.com ‘ਤੇ ਦਿੱਤੀ ਜਾ ਸਕਦੀ ਹੈ। ਪੁਲਿਸ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਨੂੰ 10000 ਦਾ ਇਨਾਮ ਦਿੱਤਾ ਜਾਵੇਗਾ ਤੇ ਨਾਲ ਹੀ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਪੁਲਿਸ ਨੇ 10 ਹਮਲਾਵਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਵਿਚੋਂ ਤਿੰਨ ਦੇ ਨਾਂ ਹਰਦੀਪ ਸਿੰਘ ਬਰਾੜ, ਹਰਮਨਦੀਪ ਸਿੰਘ ਤੂਫਾਨ ਤੇ ਲੁਧਿਆਣਾ ਦਾ ਸਤਵੰਤ ਸਿੰਘ ਸੰਧੂ ਹੈ। ਦੱਸ ਦੇਈਏ ਕਿ ਹਿੰਸਕ ਵਾਰਦਾਤ ਵਿਚ ਚੰਡੀਗੜ੍ਹ ਪੁਲਿਸ ਦੇ ਕਈ ਜਵਾਨ ਜ਼ਖਮੀ ਹੋ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ਕਈ ਸਰਕਾਰੀ ਵਾਹਨਾਂ ਨੂੰ ਤੋੜ ਦਿੱਤਾ ਸੀ। ਕਈ ਹਮਲਾਵਰ ਚਿਹਰਾ ਲੁਕਾ ਕੇ ਹਮਲਾ ਕਰ ਰਹੇ ਸਨ। ਕਈ ਘੋੜਿਆਂ ਤੇ ਟਰੈਕਟਰ ‘ਤੇ ਆ ਕੇ ਹਮਲਾ ਕਰਨ ਪਹੁੰਚੇ ਸਨ।
ਪੁਲਿਸ ਦੇ ਦਰਭਜਨ ਭਰ ਦੇ ਲਗਭਗ ਬੈਰੀਕੇਡਸ ਤੇ ਗੱਡੀਆਂ ਵਿਚੋਂ ਇਮਊਸ਼ਨ ਤੇ ਬਾਕੀ ਸਾਮਾਨ ਲੁੱਟ ਲਿਆ ਗਿਆ ਸੀ। ਹਮਲਾਵਰ ਕੋਲ ਤਲਵਾਰਾਂ, ਗੰਡਾਸੇ, ਡੰਡੇ ਤੇ ਹੋਰ ਹਥਿਆਰ ਸਨ।
ਵੀਡੀਓ ਲਈ ਕਲਿੱਕ ਕਰੋ -: