ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸੂਬੇ ਨਾਲ ਸਬੰਧਤ 4 ਮਹਾਨ ਖਿਡਾਰੀਆਂ ਦੀ ਜੀਵਨੀ ਪੜ੍ਹਾਈ ਜਾਵੇਗੀ। ਇਹ ਜਾਣਕਾਰੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ। ਬੈਂਸ ਨੇ ਕਿਹਾ ਕਿ ਇਸ ਦਾ ਮਕਸਦ ਅੱਜ ਦੇ ਸਮੇਂ ਮੁਤਾਬਕ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਖੇਡ ਦੇ ਖੇਤਰ ਵਿਚ ਵੀ ਆਪਣੀ ਤਾਕਤ ਨੂੰ ਸਾਬਤ ਕਰਨ ਲਈ ਪ੍ਰੇਰਿਤ ਕਰਨਾ ਹੈ।
ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿਚ ਖੇਡ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਤੇ ਪੰਜਾਬ ਨੂੰ ਖੇਡ ਵਿਚ ਫਿਰ ਤੋਂ ਅੱਗੇ ਵਧਾਉਣ ਦੀ ਵਚਨਬੱਧਤਾ ‘ਤੇ ਚੱਲਦੇ ਹੋਏ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਮਹਾਨ ਖਿਡਾਰੀਆਂ ਦੀ ਜੀਵਨੀ ਨੂੰ ਸਕੂਲੀ ਪੜ੍ਹਾਈ ਦਾ ਸਿਲੇਬਸ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬ ਦੇ 4 ਮਹਾਨ ਖਿਡਾਰੀਆਂ ਦੀ ਸੰਖੇਪ ਜੀਵਨੀ ਸਰੀਰਕ ਸਿੱਖਿਆ ਵਿਸ਼ੇ ਦੇ ਸਿਲੇਬਸ ਵਿਚ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀਆਂ ਦੀ ਜੀਵਨੀ ਸਕੂਲ ਸਿਲੇਬਸ ਵਿਚ ਸ਼ਾਮਲ ਕੀਤੀ ਹੈ, ਉਨ੍ਹਾਂ ਨੇ ਪੰਜਾਬੀਆਂ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ ਬੈਡਮਿੰਟਨ ਇੰਟਰਨੈਸ਼ਨਲ ‘ਚ ਪੁਰਸ਼ ਡਬਲਜ਼ ‘ਚ ਜਿੱਤਿਆ ਗੋਲਡ
ਮੰਤਰੀ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰੀਰਕ ਵਿਸ਼ੇ ਦੀ 9ਵੀਂ ਕਲਾਸ ਦੀ ਕਿਤਾਬ ਦੇ ਸਿਲੇਬਸ ਵਿਚ 3 ਵਾਰ ਦੇ ਓਲੰਪਿਕ ਗੋਲਡ ਮੈਡਲ ਹਾਕੀ ਓਪੰਲੀਅਨ ਬਲਬੀਰ ਸਿੰਘ ਸੀਨੀਅਰ, ਮਹਾਨ ਅਥਲੀਟ ਮਿਲਖਾ ਸਿੰਘ, ਏਸ਼ੀਅਨ ਚੈਂਪੀਅਨ ਮੁੱਕੇਬਾਜ਼ ਕੌਰ ਸਿੰਘ ਤੇ ਸਰੀਰਕ ਸਿੱਖਿਆ ਦੀ 10ਵੀਂ ਦੀ ਕਿਤਾਬ ਦੇ ਸਿਲੇਬਸ ਵਿਚ ਭਾਰਤ ਦੇ ਪਹਿਲੇ ਅਰਜੁਨ ਐਵਾਰਡ ਪ੍ਰਾਪਤ ਓਲੰਪੀਅਨ ਐਥਲੀਟ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਸ਼ਾਮਲ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: