ਮੋਹਾਲੀ CIA ਸਟਾਫ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਹਾਲ ਹੀ ‘ਚ ਸ਼ੰਭੂ ਬੈਰੀਅਰ ‘ਤੇ ਹੋਏ ਐਨਕਾਊਂਟਰ ਦੌਰਾਨ ਭੂਪੀ ਰਾਣਾ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਦੋਸ਼ੀਆਂ ‘ਚ ਇਕ ਦਾ ਨਾਂ ਗੌਰਵ ਉਰਫ ਘੋਰੀ ਅਤੇ ਦੂਜੇ ਦਾ ਨਾਂ ਤਰੁਣ ਹੈ। ਸੀਆਈਏ ਸਟਾਫ਼ ਨਾਲ ਹੋਈ ਲੜਾਈ ਵਿੱਚ ਗੌਰਵ ਉਰਫ਼ ਘੋਰੀ ਦੀ ਲੱਤ ਵਿੱਚ ਗੋਲੀ ਲੱਗ ਗਈ।
ਦੱਸ ਦਈਏ ਕਿ ਇਨ੍ਹਾਂ ਨੇ ਬੜਮਾਜਰਾ ‘ਚ ਇਕ ਨੌਜਵਾਨ ਦੀ ਉਂਗਲ ਵੱਢ ਦਿੱਤੀ ਸੀ। ਇਹ ਕਾਰਵਾਈ DSP ਗੁਰਸ਼ੇਰ ਸੰਧੂ ਦੀ ਅਗਵਾਈ ਵਿੱਚ CIA ਸਟਾਫ ਮੁਹਾਲੀ ਦੀ ਟੀਮ ਵੱਲੋਂ ਕੀਤੀ ਗਈ। ਦੋਸ਼ੀਆਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ।
ਜ਼ਿਕਰਯੋਗ ਹੈ ਕਿ ਫੇਜ਼-1 ਤੋਂ 8 ਫਰਵਰੀ ਨੂੰ ਇੱਕ ਨੌਜਵਾਨ ਨੂੰ ਤਿੰਨ ਨੌਜਵਾਨਾਂ ਨੇ ਅਗਵਾ ਕਰ ਲਿਆ ਸੀ। ਉਸ ਨੂੰ ਅਗਵਾ ਕਰਨ ਤੋਂ ਬਾਅਦ ਉਹ ਉਸ ਨੂੰ ਪਿੰਡ ਬੜਮਾਜਰਾ ਦੇ ਜੰਗਲ ਵਿੱਚ ਲੈ ਗਏ। ਉਥੇ ਜਾ ਕੇ ਉਸ ਦੇ ਹੱਥ ਦੀਆਂ ਉਂਗਲਾਂ ਦਾਤਰ ਨਾਲ ਕੱਟ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : ਤਬਾਹੀ ਵਿਚਾਲੇ ਫਿਰ ਕੰਬੀ ਤੁਰਕੀ ਦੀ ਧਰਤੀ, 5.5 ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਉਹ ਇਸ ਵੀਡੀਓ ਨੂੰ ਸਾਂਝਾ ਕੀਤਾ ਸੀ ਅਤੇ ਸੀ.ਐੱਮ. ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਤੱਥਾਂ ਦੀ ਪੁਸ਼ਟੀ ਕਰਨ ਦੀ ਬੇਨਤੀ ਕੀਤੀ ਹੈ। ਖਹਿਰਾ ਨੇ ਇਹ ਵੀ ਕਿਹਾ ਕਿ ਤਸ਼ੱਦਦ ਦਾ ਇਹ ਲਗਾਤਾਰ ਤੀਜਾ ਵੀਡੀਓ ਹੈ। ਖਹਿਰਾ ਦੇ ਵੀਡੀਓ ਸ਼ੇਅਰ ਕਰਨ ਦੇ ਦੂਜੇ ਦਿਨ ਹੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: