ਚੀਨ ਵਿਚ ਕੋਰੋਨਾ ਵਾਇਰਸ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕੋਵਿਡ-ਪ੍ਰਭਾਵਿਤ ਦੇਸ਼ ਦੀ ਰਾਜਧਾਨੀ ਅਤੇ 2.2 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਬੀਜਿੰਗ ਵਿੱਚ ਸ਼ਨੀਵਾਰ ਨੂੰ ਉਸ ਵੇਲੇ ਹੱਥੋਪਾਈ ਦੀ ਨੌਬਤ ਆ ਗਈ, ਜਦੋਂ ਅੰਤਿਮ ਸੰਸਕਾਰ ਅਤੇ ਸ਼ਮਸ਼ਾਨਘਾਟ ਸੇਵਾ ਮੁਹੱਈਆ ਕਰਵਾਉਣ ਵਾਲਿਆਂ ਨੂੰ ਲਗਾਤਾਰ ਬੁਲਾਇਆ ਗਿਆ, ਪਰ ਉਨ੍ਹਾਂ ਦੇ ਸਟਾਫ ਅਤੇ ਡਰਾਈਵਰਾਂ ਨੇ ਇਹ ਕਹਿ ਕੇ ਆਉਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਬੀਮਾਰ ਹਨ। ਓਮੀਕ੍ਰਾਨ ਵੇਰੀਐਂਟ ਦੇ ਕਮਜ਼ੋਰ ਹੋਣ ਦਾ ਐਲਾਨ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਸਮਰਥਿਤ ਇੱਕ ਜ਼ੀਰੋ-ਕੋਵਿਡ ਨੀਤੀ ਦੇ ਖਿਲਾਫ ਬੇਮਿਸਾਲ ਜਨਤਕ ਵਿਰੋਧ ਤੋਂ ਬਾਅਦ ਚੀਨ ਨੇ ਅਚਾਨਕ ਆਪਣੇ ਕੋਵਿਡ ਮੈਨੇਜਮੈਂਟ ਪ੍ਰੋਟੋਕਾਲ ਨੂੰ ਇੱਕ ਹਫਤੇ ਤੋਂ ਵੱਧ ਸਮਾਂ ਪਹਿਲਾਂ ਹੀ ਬਦਲ ਦਿੱਤਾ।
ਕਦੇ ਨਾ ਖਤਮ ਹੋਣ ਵਾਲੇ ਟੈਸਟਿੰਗ, ਲੌਕਡਾਊਨ ਅਤੇ ਭਾਰੀ ਯਾਤਰਾ ਪਾਬੰਦੀਆਂ ਤੋਂ ਦੂਰ, ਚੀਨ ਇੱਕ ਅਜਿਹੀ ਦੁਨੀਆ ਦੇ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕੋਵਿਡ ਦੇ ਨਾਲ ਰਹਿਣ ਲਈ ਕਾਫੀ ਹੱਦ ਤੱਕ ਫਿਰ ਤੋਂ ਖੁਲ੍ਹ ਗਈ ਹੈ। ਚੀਨ ਨੇ ਆਪਣੀ 1.4 ਅਰਬ ਦੀ ਅਬਾਦੀ ਨੂੰ ਕਿਹਾ ਹੈ ਕਿ ਜਦੋਂ ਤੱਕ ਲੱਛਣ ਗੰਭੀਰ ਨਹੀਂ ਹੋ ਜਾਂਦੇ, ਉਦੋਂ ਤੱਕ ਘਰ ਵਿੱਚ ਹੀ ਹਲਕੇ ਲੱਛਣਾਂ ਦੀ ਦੇਖਭਾਲ ਕਰਨ ਕਿਉਂਕਿ ਚੀਨ ਦੇ ਸ਼ਹਿਰਾਂ ਨੂੰ ਮੁੜ ਤੋਂ ਇਨਫੈਕਸ਼ਨ ਦੀ ਆਪਣੀ ਪਹਿਲੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੀਜਿੰਗ ਵਿੱਚ, ਜਿਥੇ 7 ਦਸੰਬਰ ਨੂੰ ਨੀਤੀਆਂ ਵਿੱਚ ਬਦਲਾਅ ਦੇ ਬਾਅਦ ਤੋਂ ਕੋਵਿਡ-19 ਨਾਲ ਇੱਕ ਵੀ ਮੌਤ ਦੀ ਰਿਪੋਰਟ ਦਰਜ ਨਹੀਂ ਕੀਤੀ ਗਈ ਹੈ, ਬੀਮਾਰ ਮਜ਼ਦੂਰਾਂ ਕਾਰਨ ਰੈਸਟੋਰੈਂਟ ਤੇ ਕੋਰੀਅਰ ਫਰਮਾਂ ਤੋ ਲੈ ਕੇ ਲਗਭਗ ਇੱਕ ਦਰਜਨ ਸੰਸਕਾਰ ਵਾਲੀਆਂ ਥਾਵਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
ਰਿਪੋਰਟ ਮੁਤਾਬਕ ਮਿਊਨ ਫਿਊਨਰਲ ਹੋਮ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਹੁਣ ਸਾਡੇ ਕੋਲ ਕਾਰਾਂ ਅਤੇ ਕਰਮਚਾਰੀਆਂ ਦੀ ਗਿਣਤੀ ਘੱਟ ਹੈ। ਸਾਡੇ ਬਹੁਤ ਸਾਰੇ ਸਟਾਫ ਦੀ ਰਿਪੋਰਟ ਪੌਜ਼ੀਟਿਵ ਆਈ ਹੈ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕਿ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵਾਧਾ ਸਸਕਾਰ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਦੇ ਕਾਰਨ ਪੈਦਾ ਹੋਈ ਸਥਿਤੀ ਦੇ ਕਾਰਨ ਸੀ। ਇੱਕ ਕਰਮਚਾਰੀ ਨੇ ਦੱਸਿਆ ਕਿ ਹੁਈਰੋ ਫਿਊਨਰਲ ਹੋਮ ਵਿੱਚ ਇੱਕ ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਤਿੰਨ ਦਿਨ ਤੱਕ ਉਡੀਕ ਕਰਨੀ ਪਈ। ਕਰਮਚਾਰੀ ਨੇ ਕਿਹਾ, ‘ਤੁਸੀਂ ਚਾਹੋ ਤਾਂ ਲਾਸ਼ ਆਪ ਲੈ ਜਾ ਸਕਦੇ ਹੋ, ਅੱਜ ਕੱਲ੍ਹ ਹਾਲ ਕਾਫੀ ਰੁਝੇਵਿਆਂ ਵਾਲਾ ਹੈ।’ ਆਖਰੀ ਮੌਤ ਦੀ ਰਿਪੋਰਟ 23 ਨਵੰਬਰ ਨੂੰ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪਤਨੀ ਨਾਲ ਝਗੜੇ ‘ਤੇ ਬੰਦੇ ਦਾ ਖੌਫਨਾਕ ਕਾਰਾ, ਮਾਸੂਮ ਨੂੰ ਛੱਤ ਤੋਂ ਸੁੱਟ ਖੁਦ ਵੀ ਤੀਜੀ ਮੰਜ਼ਲ ਤੋਂ ਮਾਰੀ ਛਾਲ
ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਨੇ ਕੋਵਿਡ -19 ਨਾਲ ਸਬੰਧਤ ਵੱਡੀਆਂ ਪਾਬੰਦੀਆਂ ਨੂੰ ਵਾਪਸ ਲੈਣ ਦੇ ਲਗਭਗ ਇੱਕ ਪੰਦਰਵਾੜੇ ਬਾਅਦ ਦੇਸ਼ ਇੱਕ ਵਿਸ਼ਾਲ ਕੋਰੋਨਾਵਾਇਰਸ ਲਹਿਰ ਨਾਲ ਜੂਝ ਰਿਹਾ ਹੈ। ਚੀਨੀ ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਵੀਡੀਓਜ਼ ਨੇ ਬੀਜਿੰਗ ਅਤੇ ਕੁਝ ਹੋਰ ਸ਼ਹਿਰਾਂ ਵਿੱਚ ਕਲੀਨਿਕਾਂ ਨੂੰ ਦਿਖਾਇਆ ਹੈ ਕਿ ਮਰੀਜ਼ਾਂ ਦੀ ਭੀੜ ਫੁੱਟਪਾਥਾਂ ‘ਤੇ ਲੱਗੀ ਹੋਈ ਹੈ। ਕੜਾਕੇ ਦੀ ਠੰਢ ਵਿੱਚ ਲੋਕ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: