ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਟੀਡੀਪੀ ਨੇਤਾ ਚੰਦਰਬਾਬੂ ਨਾਇਡੂ ਦੇ ਰੋਡਸ਼ੋਅ ਦੌਰਾਨ ਭੱਜਦੌੜ ਮਚ ਗਈ। ਇਸ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਕਈ ਲੋਕ ਜ਼ਖਮੀ ਹੋਏ ਹਨ। ਬੁੱਧਵਾਰ ਸ਼ਾਮ ਵਿਚ ਚੰਦਰਬਾਬੂ ਨਾਇਡੂ ਦੀ ਕੰਦੂਕੁਰੂ ‘ਚ ਮੰਗਲਵਾਰ ਨੂੰ ਇਕ ਜਨਸਭਾ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਪਾਰਟੀ ਵਰਕਰਾਂ ਦੇ ਵਿਚ ਹੱਥੋਂਪਾਈ ਹੋ ਗਈ ਜਿਸ ਨਾਲ ਭਜਦੜ ਮਚ ਗਈ।
ਜਦੋਂ ਉਨ੍ਹਾਂ ਦਾ ਕਾਫਲਾ ਗੁਡਮ ਸੀਵੇਜ ਨਹਿਰ ਨੂੰ ਪਾਰ ਕਰ ਰਿਹਾ ਸੀ, ਉਦੋਂ ਕਈ ਵਰਕਰ ਨਹਿਰ ਵਿਚ ਡਿੱਗ ਗਏ ਜਿਸ ਵਿਚ ਤਿੰਨ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਤੇ ਦੋ ਹੋਰਨਾਂ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ। ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦੋਂ ਕਿ 6 ਦਾ ਇਲਾਜ ਚੱਲ ਰਿਹਾ ਹੈ, ਜੋ ਕਿ ਖਤਰੇ ਤੋਂ ਬਾਹਰ ਹਨ।
ਇਹ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ-‘ਪੰਜਾਬ ‘ਚ ਬਾਹਰੀ ਲੋਕਾਂ ਦੇ ਜ਼ਮੀਨ ਖਰੀਦਣ ‘ਤੇ ਲੱਗੇ ਰੋਕ’
ਜਾਣਕਾਰੀ ਮੁਤਾਬਕ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਤੇ ਧੱਕਾ-ਮੁੱਕੀ ਹੋਣ ਲੱਗੀ ਜਿਸ ਨਾਲ ਨਹਿਰ ਵਿਚ ਭੱਜਦੌੜ ਵਰਗੀ ਸਥਿਤੀ ਪੈਦਾ ਹੋ ਗਈ ਤੇ ਕਈ ਲੋਕ ਨਹਿਰ ਵਿਚ ਡਿੱਗ ਗਏ। ਹਾਦਸੇ ਦੇ ਤੁਰੰਤ ਬਾਅਦ ਨਾਇਡੂ ਨੇ ਆਪਣੀ ਸਭਾ ਰੱਦ ਕਰ ਦਿੱਤੀ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਤੇ ਜ਼ਖਮੀਆਂ ਦੇ ਬੇਹਤਰ ਇਲਾਜ ਕਰਨ ਨੂੰ ਵੀ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਸ ਦੇਈਏ ਕਿ ਚੰਦਰਬਾਬੂ ਨਾਇਡੂ 28 ਤੋਂ 30 ਦਸੰਬਰ ਤੱਕ ਨੇਲੋਰ ਜ਼ਿਲ੍ਹੇ ਵੱਖ-ਵੱਖ ਇਲਾਕਿਆਂ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹ ਜ਼ਿਲ੍ਹੇ ਦੇ ਕੰਦੂਕੁਰ, ਕਵਾਰੀ ਤੇ ਕੋਵੂਰ ਚੋਣ ਖੇਤਰਾਂ ਵਿਚ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ। ਉਹ ਹਾਲ ਹੀ ਵਿਚ ਕੰਦੂਕੁਰ ਵਿਚ ਮੰਡੌਸ ਚੱਕਰਵਾਤ ਕਾਰਨ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਉਹ ਵੱਖ-ਵੱਖ ਇਲਾਕਿਆਂ ਵਿਚ ਰੋਡ ਸ਼ੋਅ ਵੀ ਕਰ ਰਹੇ ਹਨ।