ਖਰੜ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਬੇਰੋਜ਼ਗਾਰ ਈ. ਟੀ. ਟੀ. ਅਧਿਆਪਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਜਦੋਂ ਚੰਡੀਗੜ੍ਹ ਤੋਂ ਲੰਘ ਰਿਹਾ ਸੀ ਤਾਂ ਬੇਰੋਜ਼ਗਾਰ ਈ. ਟੀ. ਟੀ. ਅਧਿਆਪਕਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਮੁੱਖ ਮੰਤਰੀ ਚੰਨੀ ਨੇ ਅਧਿਆਪਕਾਂ ਨੂੰ ਦੇਖ ਕੇ ਵੀ ਆਪਣਾ ਕਾਫਲਾ ਨਹੀਂ ਰੋਕਿਆ ਸਗੋਂ ਅੱਗੇ ਨਿਕਲ ਗਏ। ਇੰਨਾ ਹੀ ਨਹੀਂ ਉਥੇ ਮੌਕੇ ਉਤੇ ਮੌਜੂਦ ਪੁਲਿਸ ਨੇ ਅਧਿਆਪਕਾਂ ਨਾਲ ਖਿੱਚ-ਧੂਹ ਵੀ ਕੀਤੀ। ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਮੁੱਖ ਮੰਤਰੀ ਚੰਨੀ ਕਾਫਲਾ ਰੋਕ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਤੇ ਉਸ ਦਾ ਕੋਈ ਫੌਰੀ ਹੱਲ ਵੀ ਕਰਨਗੇ ਪਰ ਇਸ ਸਭ ਦੇ ਉਲਟ ਆਪਣੇ ਆਪ ਨੂੰ ਆਮ ਬੰਦਾ ਕਹਾਉਣ ਵਾਲੇ ਸੀ. ਐੱਮ. ਚੰਨੀ ਦਾ ਬਿਲਕੁਲ ਵੱਖ ਹੀ ਅੰਦਾਜ਼ ਦੇਖਣ ਨੂੰ ਮਿਲਿਆ। ਚੰਨੀ ਅਧਿਆਪਕਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅੱਗੇ ਵਧ ਗਏ।