ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਧਾਇਕਾਂ ਨੂੰ ਧਮਕੀਆਂ ਮਿਲਣ ਦੇ ਮਾਮਲੇ ‘ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਮੁੱਖ ਮੰਤਰੀ ਨੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਲਈ। ਖੱਟਰ ਨੇ ਪੁਲਿਸ ਵਿਭਾਗ ਨੂੰ ਇਸ ਮਾਮਲੇ ਵਿੱਚ ਤੁਰੰਤ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਗ੍ਰਹਿ ਮੰਤਰੀ ਅਨਿਲ ਵਿਜ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਏ ਸਨ।
ਇਸ ਮਾਮਲੇ ਵਿਚ ਕਾਂਗਰਸੀ ਵਿਧਾਇਕ ਕਿਰਨ ਚੌਧਰੀ ਨੇ ਸੀਐੱਮ ਖੱਟਰ ਨੂੰ ਪੱਤਰ ਲਿਖ ਕੇ ਵਿਧਾਇਕਾਂ ਨੂੰ ਜ਼ੈੱਡ ਸਕਿਓਰਿਟੀ ਦੇਣ ਤੇ ਸਿਟ ਗਠਿਤ ਕਰਕੇ ਉਨ੍ਹਾਂ ਨੂੰ ਫ੍ਰੀ ਹੈਂਡ ਦੇਣ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਹਰਿਆਣਾ ਦੇ 6 ਵਿਧਾਇਕਾਂ ਨੂੰ ਰੰਗਦਾਰੀ ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਬਾਅਦ 90 ਵਿਧਾਇਕਾਂ ਦੇ ਪੀਸੀਓ ਨੂੰ ਸਰਕਾਰ ਨੇ ਏਕੇ-47 ਨਾਲ ਲੈਸ ਕਰਨ ਦੀ ਤਿਆਰੀ ਕਰ ਲਈ ਹੈ। ਪਹਿਲਾਂ ਵਿਧਾਇਕਾਂ ਦੇ ਪੀਐੱਸਓ ਕੋਲ ਪਿਸਤੌਲ, ਰਿਵਾਲਵਰ ਜਾਂ ਕਾਰਬਾਇਨ ਹੁੰਦੀ ਸੀ। ਏਕੇ-47 ਦੇ ਮੁਕਾਬਲੇ ਇਨ੍ਹਾਂ ਹਥਿਆਰਾਂ ਦੀ ਮਾਰਕ ਸਮਰੱਥਾ ਘੱਟ ਹੈ ਤੇ ਇਸ ਵਿਚ ਗੋਲੀਆਂ ਵੀ ਘੱਟ ਆਉਂਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਏਕੇ-47 ਵਿਚ ਇਕੱਠੇ 32 ਗੋਲੀਆਂ ਆਉਂਦੀਆਂ ਹਨ ਤੇ ਇਸ ਦੀ ਮਾਰਕ ਸਮਰੱਥਾ ਦਾ ਕੋਈ ਤੋੜ ਨਹੀਂ ਹੈ। ਇਸ ਲਈ ਵਿਧਾਇਕਾਂ ਦੀ ਸੁਰੱਖਿਆ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰ ਨੇ ਪੁਰਾਣੇ ਹਥਿਆਰਾਂ ਦੀ ਜਗ੍ਹਾ ਏਕੇ-47 ਦੇਣ ਦਾ ਫੈਸਲਾ ਲਿਆ ਹੈ। ਇਨ੍ਹਾਂ ਪੀਐੱਸਓ ਨੂੰ ਕਮਾਂਡੋ ਸੈਂਟਰ ਵਿਚ ਸੁਰੱਖਿਆ ਲਈ ਖਾਸ ਟ੍ਰੇਨਿੰਗ ਦੇਣ ਦਾ ਫੈਸਲਾ ਲਿਆ ਹੈ।