ਸ਼ਰਾਰਤੀ ਤੱਤਾਂ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸ ਨਾਲ ਯੂਪੀ ਤੋਂ ਹਰਿਆਣਾ ਤੱਕ ਹੜਕੰਪ ਮਚ ਗਿਆ ਹੈ। ਕਿਸੇ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂ ਤੋਂ ਡੈੱਥ ਸਰਟੀਫਿਕੇਟ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਹੈ। ਡੈੱਥ ਸਰਟੀਫਿਕੇਟ ਜਾਰੀ ਕਰਨ ਵਾਲੀ ਸੰਸਥਾ ਦੇ ਅੱਗੇ ਸੋਨਭੱਦਰ ਦੇ ਪੰਨੂੰਗੰਜ/ਸ਼ਾਹਗੰਜ ਪੀਐੱਚਸੀ ਦਾ ਜ਼ਿਕਰ ਹੈ।
ਹੈਰਾਨ ਕਰਨ ਵਾਲੀ ਗੱਲ ਹੈ ਕਿ ਸੋਨਭੱਦਰ ਜ਼ਿਲ੍ਹੇ ਵਿਚ ਨਾਂ ਤਾਂ ਪੰਨੂੰਗੰਜ ਵਿਚ ਕੋਈ ਪੀਐੱਚਸੀ ਹੈ ਤੇ ਨਾ ਹੀ ਸ਼ਾਹਗੰਜ ਵਿਚ। ਸ਼ਾਹਗੰਜ ਵਿਚ ਸੀਐੱਚਸੀ ਜ਼ਰੂਰ ਹੈ ਪਰ ਉਥੇ ਲੰਮੇ ਸਮੇਂ ਤੋਂ ਕੋਈ ਸਰਟੀਫਿਕੇਟ ਜਾਰੀ ਨਹੀਂ ਹੋਇਆ ਹੈ। ਹੁਣ ਪ੍ਰਸ਼ਾਸਨ ਸ਼ਰਾਰਤ ਕਰਨ ਵਾਲੇ ਦੀ ਤਲਾਸ਼ ਵਿਚ ਜੁਟ ਗਿਆ ਹੈ।
ਵੈੱਬਸਾਈਟ ‘ਤੇ ਅਪਲੋਡ ਡੈੱਥ ਸਰਟੀਫਿਕੇਟ ਮਨਹੋਰ ਲਾਲ ਖੱਟਰ ਪੁੱਤਰ ਹਰਬੰਸ਼ ਲਾਲ ਦੇ ਨਾਂ ਤੋਂ 2 ਫਰਵਰੀ 2023 ਨੂੰ ਜਾਰੀ ਹੈ। ਇਸ ਵਿਚ ਮੌਤ 5 ਮਈ 2022 ਨੂੰ ਲਿਖੀ ਗਈ ਹੈ। ਪਤਾ ਵੀ ਉਹੀ ਹੈ ਜੋ ਹਰਿਆਣਾ ਦੇ ਮੁੱਖ ਮੰਤਰੀ ਦਾ ਹੈ। ਮਾਮਲੇ ਦੀ ਜਾਣਕਾਰੀ ਹੋਣ ਦੇ ਬਾਅਦ ਡੀਐੱਮ ਚੰਦਰ ਵਿਜੇ ਸਿੰਘ ਨੇ ਵੀ ਸਬੰਧਤ ਅਫਸਰਾਂ ਤੋਂ ਪੁੱਛਗਿਛ ਕੀਤੀ।
ਇਹ ਵੀ ਪੜ੍ਹੋ : ਜਲੰਧਰ ਦੇ ਬਰਲਟਨ ਪਾਰਕ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕ.ਤਲ, ਜਾਂਚ ‘ਚ ਜੁੱਟੀ ਪੁਲਿਸ
ਡੀਐੱਮ ਨੇ ਮਾਮਲੇ ਦੀ ਜਾਂਚ ਦੇ ਬਾਅਦ ਮੁਕੱਦਮਾ ਦਜ ਕਰਾਉਣ ਦੀ ਗੱਲ ਕਹੀ ਹੈ। ਚਤਰਾ ਪੀਐੱਚਸੀ ਦੇ ਪ੍ਰਧਾਨ ਡਾ. ਕੀਰਤੀ ਆਜਾਦ ਬਿੰਦ ਨੇ ਦੱਸਿਆ ਕਿ ਉਨ੍ਹਾਂ ਦੇ ਇਥੋਂ ਕੋਈ ਸਰਟੀਫਿਕੇਟ ਜਾਰੀ ਨਹੀਂ ਹੋਇਆ ਹੈ। ਇਹ ਕਿਸ ਨੇ ਜਾਰੀ ਕੀਤਾ ਹੈ, ਜਾਂਚ ਕਰਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: