ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਾਲ ਸਿੰਘ ਚੱਢਾ ਫਿਲਮ ਦੇਖ ਕੇ ਇਸ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿੱਚ ਆਪਸੀ ਭਾਈਚਾਰਕ ਸਾਂਝ ਕਾਇਮ ਰਖਣ ਤੇ ਨਫਰਤਾਂ ਦੇ ਕੋਮਲ ਦਿਲਾਂ ‘ਚ ਨਾ ਉੱਗਣ ਦੇਣ ਦਾ ਸੁਨੇਹਾ ਦਿੰਦੀ ਹੈ। ਸੀ.ਐੱਮ. ਮਾਨ ਨੇ ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ।
ਦੱਸ ਦੇਈਏ ਕਿ ਪੰਜਾਬ ਵਿੱਚ ਕਈ ਥਾਵਾਂ ‘ਤੇ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦਿਨੀਂ ਸ਼ਿਵ ਸੇਨਾ ਨੇ ਆਮਿਰ ਖਾਨ ਨੂੰ ਹਿੰਦੂ ਵਿਰੋਧੀ ਦੱਸਦੇ ਹੋਏ ਉਸ ਦੀ ਫਿਲਮ ਦਾ ਬਾਈਕਾਟ ਕੀਤਾ। ਦੂਜੇ ਪਾਸੇ ਸਿੱਖ ਤਾਲਮੇਲ ਕਮੇਟੀ ਇਸ ਦੇ ਹੱਕ ਵਿੱਚ ਹਨ ਅਤੇ ਕਿਹਾ ਕਿ ਇਸ ਫਿਲਮ ਦਾ ਬਾਈਕਾਟ ਨਹੀਂ ਹੋਣ ਦਿਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਇਥੇ ਖੜ੍ਹੇ ਰਹਿਣਗੇ।
ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਵਿਰੋਧ ਕਰਕੇ ਦਰਸ਼ਕਾਂ ਨੂੰ ਸਿਨੇਮਾ ਘਰਾਂ ਤੱਕ ਵਾਪਿਸ ਲਿਆਉਣ ਵਿੱਚ ਸਫਲ ਨਹੀਂ ਹੋ ਸਕੀ। ਫਿਲਮ ਨੇ ਪਹਿਲੇ ਦੋ ਦਿਨ ਕੁਝ ਕਮਾਈ ਨਹੀਂ ਕੀਤੀ, ਜਦਕਿ ਤੀਜੇ ਦਿਨ ਦੇ ਕੁਲੈਕਸ਼ਨ ਵਿੱਚ ਥੋੜ੍ਹਾ ਵਾਧਾ ਹੋਇਆ ਹੈ। ਸ਼ਨੀਵਾਰ ਨੂੰ ਕਲੈਕਸ਼ਨ ਵਿੱਚ ਵਾਧਾ ਦੇਖਣ ਤੋਂ ਬਾਅਦ ਅੱਜ ਫਿਲਮ ਤੋਂ ਚੰਗਾ ਬਿਜ਼ਨੈੱਸ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ।
ਰਿਪੋਰਟ ਮੁਤਾਬਕ ਲਾਲ ਸਿੰਘ ਚੱਢਾ ਦੇ ਕਲੈਕਸ਼ਨ ਵਿੱਚ 20 ਫੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ। ਰਿਪੋਰਟ ਮੁਤਾਬਕ ਫਿਲਮ ਨੇ ਤੀਜੇ ਦਿਨ ਕਰੀਬ 8.50 ਕਰੋੜ ਦਾ ਬਿਜ਼ਨੈੱਸ ਕੀਤਾ, ਜਿਸ ਤੋਂ ਬਾਅਦ ਵਿੱਚ ਫਿਲਮ ਦਾ ਟੋਟਲ ਕਰੀਬ 27 ਕਰੋੜ ਹੋ ਜਾਏਗਾ। ਫਿਲਮ ਨੇ ਪਹਿਲੇ ਦਿਨ 11.70 ਕਰੋੜ ਅਤੇ ਦੂਜੇ ਦਿਨ 7.26 ਕਰੋੜ ਦਾ ਬਿਜ਼ਨੈੱਸ ਕੀਤਾ ਸੀ।
ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਦੀ MRI ਰਿਪੋਰਟ ‘ਚ ਖੁਲਾਸਾ- ਦਿਮਾਗ ਦੀ ਨਸ ਦਬੀ ਹੋਈ, ਸੁਧਾਰ ‘ਚ ਲੱਗੇਗਾ ਸਮਾਂ
ਜ਼ਿਕਰਯੋਗ ਹੈ ਕਿ ਲਾਲ ਸਿੰਘ ਚੱਢਾ ਹਾਲੀਵੁੱਡ ਫਿਲਮ ‘ਫਾਰੈਸ ਗੰਪ’ ਦਾ ਆਫੀਸ਼ੀਅਲ ਰੀਮੇਕ ਹੈ। ਇਸ ਫਿਲਮ ਨਾਲ ਸਾਊਥ ਦੇ ਐਕਟਰ ਨਾਗਾ ਚੈਤਨਿਆ ਨੇ ਬਾਲੀਵੁੱਡ ਵਿੱਚ ਕਦਮ ਰਖਆ ਹੈ। ਲਾਲ ਕਿੰਘ ਚੱਢਾ ਵਿੱਚ ਮੋਨਾ ਸਿੰਘ ਵੀ ਨਜ਼ਰ ਆਈ ਹੈ। ਹਾਲਾਂਕਿ 15 ਅਗਸਤ ਨੂੰ ਇਸ ਫਿਲਮ ਨੂੰ ਕੁਝ ਫਾਇਦਾ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: