ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਵੀਰਵਾਰ ਨੂੰ ਇਸ ਮੌਕੇ ਸੀ.ਐੱਮ. ਮਾਨ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਸੀ.ਐੱਮ. ਨੇ ਕਿਹਾ ਕਿ ਅਸੀਂ ਵਾਅਦੇ ਨਹੀਂ ਕੀਤੇ, ਅਸੀਂ ਗਾਰੰਟੀਆਂ ਦਿੱਤੀਆਂ ਤੇ ਪੂਰੀਆਂ ਵੀ ਕੀਤੀਆਂ।
ਸੀ.ਐੱਮ. ਮਾਨ ਨੇ ਸਭ ਤੋਂ ਪਹਿਲਾਂ ਆਪਣੀ ਸਰਕਾਰ ਦਾ ਇੱਕ ਸਾਲ ਪੂਰਾ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਦੇ ਲੋਕਾਂ ਨੂੰ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਨੇ ਕਿਸੇ ਤੀਜੇ ਬਲ ਨੂੰ ਚੁਣਿਆ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਅਗਲੀ ਪੀੜ੍ਹੀ ਦੇ ਭਵਿੱਖ ਨੂੰ ਖੁਸ਼ਹਾਲ ਬਣਾਉਣਾ ਹੈ। ਪੂਰੇ ਬਹੁਮਤ ਨਾਲ ਜਿੱਤੇ ਸਾਡੇ ਮੰਤਰੀਆਂ ਤੇ ਵਿਧਾਇਕਾਂ ਦਾ ਸਿਆਸੀ ਇਤਿਹਾਸ ਨਹੀਂ ਹੈ। ਸਾਰੇ ਆਮ ਲੋਕ ਹਨ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ‘ਆਪ’ ਸਰਾਕਰ ਆਪਣੀਆਂ ਗਾਰੰਟੀਆਂ ਪੂਰੀਆਂ ਕਰਨ ਵੱਲ ਵੱਧ ਰਹੀ ਹੈ। ਚੋਣਾਂ ਵੇਲੇ ਅਸੀਂ ਰੋਜ਼ਗਾਰ ਦੀ ਗਾਰੰਟੀ ਦਿੱਤੀ ਸੀ। ਇੱਕ ਸਾਲ ਵਿੱਚ ਉਨ੍ਹਾਂ ਦੀ ਸਰਕਾਰ ਨੇ 26 ਹਜ਼ਾਰ ਨੌਕਰੀਆਂ ਦਿੱਤੀਆਂ। ਮੁਫਤ ਬਿਜਲੀ ਦੀ ਗਾਰੰਟੀ ਨੂੰ ਪੂਰਾ ਕੀਤਾ। 87 ਫੀਸਦੀ ਪਰਿਵਾਰਾਂ ਨੂੰ 600 ਯੂਨਿਟ ਮੁਫਤ ਬਿਜਲੀ ਦਿੱਤੀ ਗਈ। ਉਨ੍ਹਾਂ ਦੀ ਸਰਾਕਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਵੀ ਨਿਭਾਇਆ।
ਇਹ ਵੀ ਪੜ੍ਹੋ : ਖੁਸ਼ਖਬਰੀ ! CTU ‘ਚ ਕੰਡਕਟਰ-ਡਰਾਈਵਰਾਂ ਦੀਆਂ ਨਿਕਲੀਆਂ ਭਰਤੀਆਂ, 10 ਅਪ੍ਰੈਲ ਤੱਕ ਕਰ ਸਕਦੇ ਹੋ ਅਪਲਾਈ
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵਿਕਾਸ ਦੀ ਰਫਤਾਰ ਤੇਜ਼ ਕੀਤੀ ਜਾਏਗੀ। ਵੱਡੀਆਂ-ਵੱਡੀਆਂ ਇੰਡਸਟਰੀਆਂ ਆ ਰਹੀਆਂ ਹਨ ਤੇ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਭ੍ਰਿਸ਼ਟਾਚਾਰ ਦੇ ਦੋਸ਼ੀ ਮੰਤਰੀ ਤੇ ਅਫਸਰਾਂ ਤੱਕ ਨੂੰ ਅਸੀਂ ਜੇਲ੍ਹ ਭੇਜਿਆ। ਉਨ੍ਹਾਂ ਦੀ ਸਰਕਾਰ ਨੂੰ ਮੂੰਗੀ ‘ਤੇ ਐੱਮ.ਐੱਸ.ਪੀ. ਦਿੱਤੀ। ਗੰਨੇ ਦੇ 392 ਕਰੋੜ ਰੁਪਏ ਦਿੱਤੇ। 300 ਮੁਹੱਲਾ ਕਲੀਨਿਕ ਚਲਾਏ। ਹੁਣ ਸਕੂਲ ਆਫ ਐਮਿਨੈਂਸ ਸ਼ੁਰੂ ਹੋਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਇਨਸਾਫ਼ ਦਿਵਾਉਣ ਦਾ ਵਾਅਦਾ ਵੀ ਸਾਡੀ ਸਰਕਾਰ ਨੇ ਨਿਭਾਇਆ।
ਵੀਡੀਓ ਲਈ ਕਲਿੱਕ ਕਰੋ -: