ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਲੁਧਿਆਣਾ ਪਹੁੰਚੇ। ਇਥੇ ਉਨ੍ਹਾਂ ਨੇ ਜਮਾਲਪੁਰ ਸਥਿਤ 225 MLD ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ CM ਮਾਨ ਨੇ ਕਿਹਾ ਕਿ ਹਵਾ ਜ਼ਮੀਨ ਤੇ ਪਾਣੀ ਤਿੰਨਾਂ ਨੂੰ ਸਾਫ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੀ ਲਾਪ੍ਰਵਾਹੀ ਹੈ ਕਿ ਇਸ ਪਲਾਂਟ ਦਾ ਕਈ ਵਾਰ ਉਦਘਾਟਨ ਕੀਤਾ ਗਿਆ ਪਰ ਕੰਮ ਨਹੀਂ ਹੋਇਆ। ਪੁਰਾਣੀਆਂ ਸਰਕਾਰਾਂ ਨੇ ਲੋਕਾਂ ਦੀ ਸਿਹਤ ਬਾਰੇ ਨਹੀਂ ਸੋਚਿਆ, ਜਿਸ ਕਾਰਨ ਇਲਾਕੇ ਦੇ ਲੋਕ ਕਾਲਾ ਪਾਣੀ ਪੀਣ ਲਈ ਮਜਬੂਰ ਹੈ।
ਅੰਗਰੇਜ਼ ਦੇਸ਼ ਭਗਤਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੰਦੇ ਹੀ ਸੀ ਪਰ ਆਜ਼ਾਦੀ ਦੇ ਬਾਅਦ ਹੁਣ ਸਾਡੀਆਂ ਸਰਕਾਰਾਂ ਆਪਣੇ ਲੋਕਾਂ ਦੇ ਘਰਾਂ ਵਿਚ ਕਾਲਾ ਪਾਣੀ ਪਹੁੰਚਾ ਉਨ੍ਹਾਂ ਨੂੰ ਸਜ਼ਾ ਦੇ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਸਦ ਵਿਚ ਉਨ੍ਹਾਂ ਨੇ ਬੁੱਢੇ ਨਾਲੇ ਦਾ ਮੁੱਦਾ ਚੁੱਕਿਆ ਸੀ। ਬੁੱਢਾ ਨਾਲਾ ਸਤਲੁਜ ਨੂੰ ਕਾਲਾ ਕਰ ਰਿਹਾ ਹੈ। ਇਹ ਪਾਣੀ ਫਾਜ਼ਿਲਕਾ ਤੱਕ ਜਾਂਦਾ ਹੈ, ਜਿਥੋਂ ਤੇ ਹਾਲਾਤ ਬਹੁਤ ਖਰਾਬ ਹਨ। ਫਾਜ਼ਿਲਕਾ ਦੇ ਪਿੰਡਾਂ ਦੀਆਂ ਟੂਟੀਆਂ ਵਿਚ ਪਾਣੀ ਕਾਲਾ ਆਉਂਦਾ ਹੈ। ਉਨ੍ਹਾਂ ਪਿੰਡਾਂ ਵਿਚ ਦੂਸ਼ਿਤ ਪਾਣੀ ਹੋਣ ਕਾਰਨ 5 ਤੋਂ 6 ਸਾਲਾਂ ਦੇ ਬੱਚਿਆਂ ਦੇ ਵਾਲ ਸਫੈਦ ਹੋ ਰਹੇ ਹਨ।
ਇਹ ਪ੍ਰਾਜੈਕਟ 650 ਕਰੋੜ ਦਾ ਹੈ। ਲੋਕਾਂ ਤੋਂ ਲਿਆ ਟੈਕਸ ਅੱਜ ਉਨ੍ਹਾਂ ਦੇ ਨਾਂ ਲੱਗ ਰਿਹਾ ਹੈ। 392 ਕਰੋੜ ਪੰਜਾਬ ਸਰਕਾਰ ਨੇ ਲਗਾਇਆ ਤੇ 258 ਕਰੋੜ ਕੇਂਦਰ ਸਰਕਾਰ ਭੇਜੇਗੀ। ਨਗਰ ਨਿਗਮ ਲੁਧਿਆਣਾ 320.80 ਕਰੋੜ ਰੁਪਏ ਇਸ ਦੀ ਦੇਖ-ਰੇਖ ਲਈ ਅਗਲੇ 10 ਸਾਲ ਤੱਕ ਲਗਾਏਗੀ। 11 ਕਿਲੋਮੀਟਰ ਲੰਬੀ ਪਾਈਪ ਪਾਈ ਜਾਵੇਗੀ।
ਇਹ ਵੀ ਪੜ੍ਹੋ : ਤੁਰਕੀ ‘ਚ ਪੂਰਾ ਹੋਇਆ ਭਾਰਤ ਦਾ ‘ਆਪ੍ਰੇਸ਼ਨ ਦੋਸਤ’, ਭਾਰਤੀ ਸੈਨਾ ਦੀ ਟੀਮ C-17 ਗਲੋਬਮਾਸਟਰ ਤੋਂ ਪਰਤੀ ਵਾਪਸ
6 ਪੰਪਿੰਗ ਸਟੇਸ਼ਨ ਬਣ ਰਹੇ ਹਨ। ਤਾਜਪੁਰ ਤੇ ਹੈਬੋਵਾਲ ਵਿਚ ਦੋ ਬਣ ਚੁੱਕੇ ਹਨ। ਜੋ ਬਾਕੀ ਐੱਸਟੀਪੀ ਛੋਟੇ ਪਲਾਂਟ ਹੈ, ਉਨ੍ਹਾਂ ਨੂੰ ਮੁਰੰਮਤ ਕਰਕੇ ਚਾਲੂ ਕੀਤਾ ਜਾਵੇਗਾ। ਇਸ ਪਲਾਂਟ ਵਿਚ ਪਾਣੀ ਕਾਲੇ ਰੰਗ ਦਾ ਆਏਗਾ। 5 ਤੋਂ 6 ਸਟੇਜ ‘ਤੇ ਪਾਣੀ ਸਾਫ ਹੋ ਕੇ ਬੁੱਢਾ ਦਰਿਆ ਵਿਚ ਜਾਵੇਗਾ। ਇਸ ਪਲਾਂਟ ਵਿਚ ਤੀਜੇ ਲੈਵਲ ‘ਤੇ ਫਾਈਬਰ ਡਿਸਕ ਫਿਲਟਰ ਲਗਾਇਆ ਗਿਆ ਹੈ। ਇਹ ਪਹਿਲੀ ਵਾਰ ਪੰਜਾਬ ਵਿਚ ਲੱਗਾ ਹੈ। ਇਹ ਦੱਖਣੀ ਕੋਰੀਆ ਤੋਂ ਮੰਗਵਾਇਆ ਗਿਆ ਹੈ। ਇਸ ਤੋਂ ਇਲਾਵਾ ਬਲੋਕੇ ਪਿੰਡ ਵਿਚ 60 ਐੱਮਐੱਲਡੀ ਸਮਰੱਥਾ ਦਾ ਇਕ ਤੇ ਐੱਸਟੀਪੀ ਨਿਰਮਾਣ ਅਧੀਨ ਹੈ, ਜਿਸ ਦਾ ਕੰਮ 30 ਜੂਨ ਤੱਕ ਪੂਰਾ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: