ਪੰਜਾਬੀ ਗਾਇਕ ਤੇ ਕਾਂਗਰਸੀ ਲੀਡਰ ਸਿੱਧੂ ਮੂਸੇਵਾਲਾ ਦੇ ਕਤਲ ਨਾ ਪੰਜਾਬ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਕਤਲਕਾਂਡ ਨਾਲ ਸੰਬੰਧਤ ਮਿੰਟ ਟੂ ਮਿੰਟ ਅਪਡੇਟ ਲੈ ਰਹੇ ਹਨ। ਇਸੇ ਨੂੰ ਲੈ ਕੇ ਸੀ.ਐੱਮ. ਮਾਨ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
ਸੀ.ਐੱਮ. ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਮਾਨਸਾ ਵਿੱਚ ਇੱਕ ਆਈ.ਜੀ. ਤੇ 2 ਐੱਸ.ਐੱਸ.ਪੀਜ਼. ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਕਾਤਲਾਂ ਨੂੰ ਛੇਤੀ ਤੋਂ ਛੇਤੀ ਫੜਣ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
ਪੰਜਾਬ ਪੁਲਿਸ ਨੇ ਮੂਸੇਵਾਲਾ ਕਤਲ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਕੇਸ਼ਨ ਟੀਮ ਬਣਾ ਦਿੱਤੀ ਹੈ, ਜਿਸ ਵਿੱਚ ਮਾਨਸਾ ਦੇ SP ਧਰਮਵੀਰ ਸਿੰਘ, ਡੀ.ਐੱਸ.ਪੀ. ਬਠਿੰਡਾ ਵਿਸ਼ਵਜੀਤ ਸਿੰਘ ਤੇ ਮਾਨਸਾ ਦੇ ਸੀ.ਆਈ.ਏ. ਇੰਚਾਰਜ ਪ੍ਰਿਥੀਪਾਲ ਸਿੰਘ ਸ਼ਾਮਲ ਹਨ।
ਇਸ ਕਤਲਕਾਂਡ ਵਿੱਚ ਅਹਿਮ ਖੁਲਾਸਾ ਹੋਇਆ ਹੈ ਕਿ ਮੂਸੇਵਾਲਾ ਘਰੋਂ ਆਪਣੀ ਨਿੱਜੀ ਬੁਲੇਟ ਪਰੂਫ ਫਾਰਚੂਨਿਅਨਰ ਲੈ ਕੇ ਨਿਕਲਣ ਵਾਲੇ ਸਨ। ਇਸ ਨੂੰ ਉਨ੍ਹਾਂ ਨੇ ਬਾਹਰ ਵੀ ਕੱਢ ਲਿਆ ਸੀ, ਫਿਰ ਉਸ ਨੂੰ ਘਰ ਦੇ ਅੰਦਰ ਖੜ੍ਹੀ ਕਰਕੇ ਥਾਰ ਕੱਡ ਲਈ। ਮੂਸੇਵਾਲਾ ਨੇ ਅਜਿਹਾ ਕਿਉਂ ਕੀਤਾ ਇਸ ਨੂੰ ਲੈ ਕੇ ਵੀ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ।
ਡੀਜੀਪੀ ਵੀਕੇ ਭਾਂਵਰਾ ਨੇ ਕਿਹਾ ਕਿ ਮੂਸੇਵਾਲਾ ਕੋਲ ਪੰਜਾਬ ਪੁਲਿਸ ਦੇ ਚਾਰ ਕਮਾਂਡੋਜ਼ ਹਨ। ਘੱਲੂਘਾਰਾ ਦਿਵਸ ਕਰਕੇ ਉਨ੍ਹਾਂ ਤੋਂ 2 ਕਮਾਂਡੋ ਵਾਪਿਸ ਮੰਗਵਾਏ ਗਏ ਸਨ। ਦੋ ਉਨ੍ਹਾਂ ਦੇ ਕੋਲ ਸਨ। ਜਦੋੰ ਉਹ ਗਏ ਤਾਂ ਕਮਾਂਡੋ ਨੂੰ ਨਾਲ ਨਹੀਂ ਲੈ ਕੇ ਗਏ। ਕਮਾਂਡੋ ਨੂੰ ਉਨ੍ਹਾਂ ਕਿਹਾ ਕਿ ਨਾਲ ਆਉਣ ਦੀ ਲੋੜ ਨਹੀਂ ਹੈ। ਮੂਸੇਵਾਲਾ ਕੋਲ ਪ੍ਰਾਈਵੇਟ ਬੁਲੇਟ ਪਰੂਫ ਗੱਡੀ ਵੀ ਸੀ, ਉਸ ਨੂੰ ਵੀ ਉਹ ਨਹੀਂ ਲੈ ਕੇ ਗਏ।