ਕਿਸਾਨਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨਰਮੇ, ਕਪਾਹ ਤੇ ਹੋਰ ਫਸਲਾਂ ਉਤੇ ਪੰਜਾਬ ਸਰਕਾਰ ਵੱਲੋਂ ਜਲਦ ਹੀ ਬੀਮੇ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਉਣਾ ਸੂਬਾ ਸਰਕਾਰ ਦਾ ਟੀਚਾ ਹੈ। ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਤਾਂ ਜੋ ਫਸਲ ਖਰਾਬ ਹੋਣ ‘ਤੇ ਕਿਸਾਨਾਂ ਨੂੰ ਨੁਕਸਾਨ ਨਾ ਝੱਲਣਾ ਪਵੇ।
‘ਆਪ’ ਸਰਕਾਰ ਵੱਲੋਂ ਨਰਮੇ ਤੇ ਕਪਾਹ ਦੀ ਫਸਲ ਦੇ ਬੀਮੇ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਾਸਮਤੀ ਨੂੰ ਹੋਰ ਜਿਆਦਾ ਉੁਤਸ਼ਾਹਿਤ ਕੀਤਾ ਜਾਵੇਗਾ। ਸਰਕਾਰ ਵੱਲੋਂ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਜੇਕਰ ਬਾਸਮਤੀ ਜ਼ਿਆਦਾ ਪੈਦਾ ਹੋਵੇਗੀ ਕਿ ਰੇਟ ਨਾ ਘੱਟ ਜਾਵੇ। ਮਾਰਕਫੈੱਡ ਵੱਲੋਂ ਰੇਟ ਨਿਰਧਾਰਤ ਕਰਕੇ ਜੇ ਉਸ ਤੋਂ ਰੇਟ ਘਟਦੇ ਹਨ ਤਾਂ ਸਰਕਾਰ ਆਪ ਬਾਸਮਤੀ ਖਰੀਦੇਗੀ ਤਾਂ ਜੋ ਕਿਸਾਨਾਂ ਨੂੰ ਕੋਈ ਘਾਟਾ ਨਾ ਪਵੇ।
CM ਮਾਨ ਨੇ ਕਿਹਾ ਕਿ ਬਾਸਮਤੀ ਲਈ ਬਹੁਤ ਸਾਰੀਆਂ ਲੈਬਾਰਟਰੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੀਟਨਾਸ਼ਕ ਕਿੰਨੀ ਮਾਤਰਾ ਵਿਚ ਛਿੜਕੇ ਜਾਣ ਕਿਉਂਕਿ ਬਾਸਮਤੀ ਦਾ ਨਿਵੇਸ਼ ਵਿਦੇਸ਼ਾਂ ਵਿਚ ਵੱਡੀ ਮਾਤਰਾ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਮਾਪਦੰਡ ‘ਤੇ ਪੂਰੇ ਉਤਰਨ ਲਈ ਰਿਸਰਚ ਸੈਂਟਰ ਬਣਾਏ ਗਏ ਹਨ ਜੋ ਕਿ ਚੌਗਾਵਾਂ ਤੇ ਜਲੰਧਰ ਬਲਾਕ ਵਿਚ ਸਥਿਤ ਹਨ।
ਇਹ ਵੀ ਪੜ੍ਹੋ : ਪੁਲਿਸ ਦੀ ਵੱਡੀ ਕਾਰਵਾਈ, ਲਾਰੈਂਸ ਗੈਂਗ ਦੇ ਦੋ ਗੁਰਗਿਆਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਝੋਨਾ ਇਕ ਅਜਿਹੀ ਫਸਲ ਹੈ ਜੋ ਪਕਣ ਵੇਲੇ ਜ਼ਿਆਦਾ ਸਮਾਂ ਲੈਂਦੀ ਹੈ ਮਤਲਬ ਜ਼ਿਆਦਾ ਪਾਣੀ ਤੇ ਬਿਜਲੀ ਲੈਂਦੀ ਹੈ। ਇਸ ਲਈ ਕਿਸਾਨਾਂ ਨੂੰ ਅਸੀਂ ਘੱਟ ਸਮੇਂ ਵਿਚ ਪਕਣ ਵਾਲੀਆਂ ਫਸਲਾਂ ਲਗਾਉਣ ਦੀ ਸਲਾਹ ਦੇਵਾਂਗੇ।
ਵੀਡੀਓ ਲਈ ਕਲਿੱਕ ਕਰੋ -: