ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੇਤਾ ਤੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹਨ। ਭਗਵੰਤ ਮਾਨ ਨੇ ਇਕ ਕਿੱਸੇ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਕਿਵੇਂ ਚਰਨਜੀਤ ਸਿੰਘ ਚੰਨੀ ਨੇ ਇਕ ਕ੍ਰਿਕਟਰ ਤੋਂ 2 ਕਰੋੜ ਦੀ ਰਿਸ਼ਵਤ ਮੰਗੀ ਸੀ। ਸੀਐੱਮ ਮਾਨ ਨੇ ਕਿਹਾ ਕਿ ਕਿੱਸਾ ਉਦੋਂ ਦਾ ਹੈ ਜਦੋਂ ਚੰਨੀ ਕ੍ਰਿਕਟ ਮੈਚ ਦੇਖਣ ਲਈ ਧਰਮਸ਼ਾਲਾ ਗਏ ਸਨ। ਉਸ ਦਿਨ ਇਕ ਖਿਡਾਰੀ ਉਨ੍ਹਾਂ ਨੂੰ ਮਿਲਿਆ ਸੀ।
ਖਿਡਾਰੀ ਨੇ ਦੱਸਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲੈਣ ਗਿਆ ਸੀ। ਉਸ ਨੂੰ ਨੌਕਰੀ ਦੇਣ ਦੀ ਗੱਲ ਵੀ ਹੋ ਗਈ ਸੀ ਪਰ ਫਿਰ ਕਾਂਗਰਸ ਨੇ ਸੂਬੇ ਦੀ ਕਮਾਨ ਬਦਲ ਦਿੱਤੀ ਤੇ ਚਰਨਜੀਤ ਸਿੰਘ ਚੰਨੀ ਸੀਐੱਮ ਬਣ ਗਏ। ਖਿਡਾਰੀ ਦੀ ਗੱਲ ਸੁਣਨ ਦੇ ਬਾਅਦ ਚੰਨੀ ਨੇ ਉਸ ਨੂੰ ਆਪਣੇ ਭਾਣਜੇ ਨੂੰ ਮਿਲਣ ਲਈ ਕਿਹਾ।
CM ਮਾਨ ਨੇ ਦੱਸਿਆ ਕਿ ਜਦੋਂ ਖਿਡਾਰੀ ਚੰਨੀ ਦੇ ਭਾਣਜੇ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਕੰਮ ਹੋ ਜਾਵੇਗਾ ਪਰ ਦੋ ਲੱਗਣਗੇ ਜਿਸ ‘ਤੇ ਖਿਡਾਰੀ ਨੇ ਸੋਚਿਆ 2 ਲੱਖ ਰੁਪਏ ਲੱਗਣਗੇ। ਖਿਡਾਰੀ 2 ਲੱਖ ਰੁਪੇ ਲੈ ਕੇ ਚੰਨੀ ਦੇ ਭਾਣਜੇ ਕੋਲ ਪਹੁੰਚਿਆ ਪਰ ਚੰਨੀ ਦੇ ਭਾਣਜੇ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਕਿਉਂਕਿ ਭਾਣਜੇ ਨੇ ਕਿਹਾ ਕਿ ਦੋ ਦਾ ਮਤਲਬ ਦੋ ਕਰੋੜ ਹੁੰਦਾ ਹੈ। ਸੀਐੱਮ ਮਾਨ ਨੇ ਕਿਹਾ ਕਿ ਜਦੋਂ ਵਿਜੀਲੈਂਸ ਇਨ੍ਹਾਂ ਦੇ ਘਰ ਜਾਂਦੀ ਹੈ ਤਾਂ ਕਹਿੰਦੇ ਹਨ ਕਿ ਗਰੀਬਾਂ ਦੇ ਘਰ ਜਾ ਰਹੀ ਹੈ। ਉਨ੍ਹਾਂ ਨੂੰ ਪੁੱਛੋ ਕੀ ਕਦੇ ਵਿਜੀਲੈਂਸ ਗਰੀਬਾਂ ਦੇ ਘਰ ਵੀ ਗਈ ਹੈ?
ਇਹ ਵੀ ਪੜ੍ਹੋ : NIA ਸਾਹਮਣੇ ਲਾਰੈਂਸ ਦਾ ਕਬੂਲਨਾਮਾ-‘ਟਾਰਗੈੱਟ ਲਿਸਟ ‘ਚ ਸਲਮਾਨ ਖਾਨ ਤੇ ਮੂਸੇਵਾਲਾ ਦਾ ਮੈਨੇਜਰ ਟੌਪ ‘ਤੇ’
ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ। ਬੀਤੇ ਮਹੀਨੇ ਹੀ ਵਿਜੀਲੈਂਸ ਨੇ 7 ਘੰਟੇ ਤੋਂ ਜ਼ਿਆਦਾ ਤੱਕ ਚੰਨੀ ਤੋਂ ਪੁੱਛਗਿਛ ਕੀਤੀ ਸੀ। ਉਸ ਦੌਰਾਨ ਕਿਹਾ ਜਾ ਰਿਹਾ ਸੀ ਕਿ ਵਿਜੀਲੈਂਸ ਨੇ ਚਰਨਜੀਤ ਸਿੰਘ ਤੋਂ ਮਾਈਨਿੰਗ ਕੇਸ ਵਿਚ ਉਸ ਦੇ ਭਾਣਜੇ ਭੁਪਿੰਦਰ ਹਨੀ ਤੋਂ ਬਰਾਮਦ ਹੋਏ 10 ਕਰੋੜ ਰੁਪਇਆਂ ਬਾਰੇ ਪੁੱਛਗਿਛ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: