ਪੰਜਾਬ ਵਿਚ ਮੌਸਮ ਦਾ ਮਿਜਾਜ਼ ਬਦਲਣਾ ਸ਼ੁਰੂ ਹੋ ਗਿਆ ਹੈ ਤੇ ਠੰਡ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪੱਛਮੀ ਗੜਬੜੀ ਦੇ ਚੱਲਦਿਆਂ ਮੈਦਾਨੀ ਇਲਾਕਿਆਂ ਵਿਚ ਵੀ ਠੰਡ ਦਾ ਕਹਿਰ ਜਾਰੀ ਹੈ। ਮੈਦਾਨੀ ਖੇਤਰਾਂ ਵਿਚ ਉੱਤਰ-ਪੱਛਮੀ ਹਵਾਵਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ. ਇਹੀ ਵਜ੍ਹਾ ਹੈ ਕਿ ਦਿਨ ਵਿਚ ਵੀ ਠੰਡ ਦਾ ਅਹਿਸਾਸ ਹੋਣ ਲੱਗਾ ਹੈ। ਵੀਰਵਾਰ ਦੀ ਰਾਤ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਰਹੀ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਅਧਿਕਤਮ ਤਾਪਮਾਨ 22.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸਾਧਾਰਨ ਤੋਂ 1 ਡਿਗਰੀ ਜ਼ਿਆਦਾ ਹੈ, ਦੂਜੇ ਪਾਸੇ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅਗਲੇ ਚਾਰ ਦਿਨਾਂ ਤੱਕ ਮੌਸਮ ਇੰਝ ਹੀ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਮੀਂਹ ਤੋਂ ਤਾਂ ਇਨਕਾਰ ਕੀਤਾ ਹੈ ਪਰ ਦਿਨ ਵਿਚ ਵੀ ਰਾਤ ਦਾ ਪਾਰਾ ਲੋਕਾਂ ਨੂੰ ਸਰਦੀ ਦਾ ਅਹਿਸਾਸ ਕਰਾਏਗਾ। ਸਾਧਾਰਨ ਤੌਰ ‘ਤੇ ਜਦੋਂ ਵੀ ਪੱਛਮੀ ਗੜਬੜੀ ਪਹਾੜਾਂ ਤੋਂ ਹੋ ਕੇ ਲੰਘਦਾ ਹੈ, ਮੈਦਾਨ ਵਿਚ ਵੀ ਇਸ ਦਾ ਅਸਰ ਹੁੰਦਾ ਹੈ। ਹੁਣ ਪੱਛਮੀ ਗੜਬੜੀ ਜੰਮੂ ਤੇ ਹਿਮਾਚਲ ਪ੍ਰਦੇਸ਼ ਵਿਚੋਂ ਹੋ ਕੇ ਲੰਘਿਆ ਹੈ ਇਸ ਲਈ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਮੋਹਾਲੀ ਵਿਚ ਅਧਿਕਤਮ ਤਾਪਮਾਨ 21.7 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦੂਜੇ ਪਾਸੇ ਪੰਚਕੂਲਾ ਦਾ ਅਧਿਕਤਮ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਵਿਚ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਡਲਹੌਜੀ ਤੇ ਨਾਹਨ ਤੋਂ ਵੀ ਜ਼ਿਆਦਾ ਠੰਡੇ ਰਹੇ। 3.4 ਡਿਗਰੀ ਦੇ ਘੱਟੋ-ਘੱਟ ਤਾਪਮਾਨ ਨਾਲ ਰੋਪੜ ਸਭ ਤੋਂ ਠੰਡਾ ਰਿਹਾ। ਮੌਸਮ ਵਿਭਾਗ ਨੇ ਚੰਬਾ ਵਿਚ ਸ਼ਨੀਵਾਰ ਲਈ ਵੀ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਤਹਿਤ ਸੀਤ ਲਹਿਰ ਚੱਲੇਗੀ।
ਇਹ ਵੀ ਪੜ੍ਹੋ : ਬਦਤਮੀਜ਼ੀ ‘ਤੇ ਉਤਰੇ ਬਿਲਾਵਲ ਭੁੱਟੋ, ਗੁਜਰਾਤ ਦੰਗੇ ‘ਤੇ PM ਮੋਦੀ ਖਿਲਾਫ ਕੀਤੀਆਂ ਸਾਰੀਆਂ ਹੱਦਾਂ ਪਾਰ
ਮੌਸਮ ਵਿਭਾਗ ਮੁਤਾਬਕ ਪਹਾੜਾਂ ਤੋਂ ਆਉਣ ਵਾਲੀ ਤੇਜ਼ ਸੀਤ ਲਹਿਰ ਨੇ ਮੈਦਾਨੀ ਇਲਾਕਿਆਂ ਵਿਚ ਠੰਡ ਵਧਾ ਦਿੱਤੀ ਹੈ।ਆਉਣ ਵਾਲੇ ਦਿਨਾਂ ਵਿਚ ਠੰਡ ਹੋਰ ਵਧੇਗੀ। ਹਿਮਾਚਲ ਪ੍ਰਦੇਸ਼ ਵਿਚ ਜ਼ਿਆਦਾ ਉਚਾਈ ਵਾਲੀਆਂ ਥਾਵਾਂ ‘ਤੇ ਪਾਰੇ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 10.0 ਡਿਗਰੀ, ਨਾਹਨ ਵਿਚ 9.0 ਤੇ ਡਹਲਹੌਜੀ ਵਿਚ 10.8 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ ਪੰਜਾਬ ਦੇ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 6.0 ਡਿਗਰੀ, ਲੁਧਿਆਣਾ ਤੇ ਪਟਿਆਲਾ ਵਿਚ 7.4, ਪਠਾਨਕੋਟ ਵਿਚ 6.1, ਫਰੀਦਕੋਟ ਵਿਚ 5.6, ਗੁਰਦਾਸਪੁਰ ‘ਚ 5.0, ਬਰਨਾਲਾ ‘ਚ 6.2, ਬਠਿੰਡਾ ‘ਚ 7.4 ਡਿਗਰੀ ਰਿਹਾ, ਫਤਿਹਗੜ੍ਹ ਸਾਹਿਬ ‘ਚ 7.2, ਫਿਰੋਜ਼ਪੁਰ ‘ਚ 6.6, ਹੁਸ਼ਿਆਰਪੁਰ ‘ਚ 5.1 ਤੇ ਜਲੰਧਰ ‘ਚ 3.7 ਡਿਗਰੀ ਤਾਪਮਾਨ ਰਿਹਾ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਵਿਚ ਮੌਸਮ ਖੁਸ਼ਕ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: