ਅੰਮ੍ਰਿਤਸਰ ਵਿਚ ਤੇਜ਼ ਰਫਤਾਰ ਕਾਰ ਐਕਟਿਵਾ ਨੂੰ ਟੱਕਰ ਮਾਰਦੇ ਹੋਏ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਸਵਾਰ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਤੇ ਕਾਰ ਦੇ ਪਰਖੱਚ ਉਡ ਗਏ। ਮੌਕੇ ‘ਤੇ ਮੌਜੂਦ ਲੋਕਾਂ ਦਾ ਦੋਸ਼ ਹੈ ਕਿ ਕਾਰ ਕਿਸੇ ਪੁਲਿਸ ਵਾਲੇ ਦੀ ਹੈ ਤੇ ਗੱਡੀ ਵਿਚ ਤੇਜ਼ਧਾਰ ਹਥਿਆਰ ਮਿਲੇ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ।
ਘਟਨਾ ਬਟਾਲਾ ਰੋਡ ‘ਤੇ ਦੇਰ ਰਾਤ ਵਾਪਰੀ। ਸਾਬਕਾ ਵਿਧਾਇਕ ਸੁਨੀਲ ਦੱਤੀ ਦੇ ਆਫਿਸ ਦੇ ਬਾਹਰ ਰਾਤ ਸਮੇਂ ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇੰਨਾ ਹੀ ਨਹੀਂ, ਕਾਰ BRTS ਟਰੈਕ ਦੀ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਕਿਸੇ ਤਰ੍ਹਾਂ ਡਰਾਈਵਰ ਕਾਰ ਤੋਂ ਨਿਕਲਿਆ ਤੇ ਫਰਾਰ ਹੋ ਗਿਆ। ਐਕਟਿਵਾ ਸਵਾਰ ਦੀ ਪਛਾਣ ਮੋਨੂੰ ਸੂਰੀ ਵਜੋਂ ਹੋਈ ਹੈ।
ਸੋਨੂੰ ਸੂਰੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਮਾਮਲੇ ਨੂੰ ਦਬਾਉਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰ ਚਲਾਉਣ ਵਾਲਾ ਪੁਲਿਸ ਵਾਲਾ ਸੀ। ਗੱਡੀ ਤੋਂ ਕੋਰਟ ਕੇਸ ਦੀਆਂ ਫਾਈਲਾਂ ਤੇ ਤੇਜ਼ਧਾਰ ਹਥਿਆਰ ਮਿਲੇ ਹਨ ਪਰ ਪੁਲਿਸ ਉਨ੍ਹਾਂ ਨੂੰ ਹਥਿਆਰ ਮੰਨਣ ਲਈ ਤਿਆਰ ਨਹੀਂ ਹੈ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਵੈਰੀਫਿਕੇਸ਼ਨ ਕਹਿ ਕੇ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਕਿਹਾ ਕਿ ਕਾਰ ਚਾਲਕ ਫਰਾਰ ਹੈ। ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਕਾਰ ਤੋਂ ਮਿਲੇ ਹਥਿਆਰਾਂ ‘ਤੇ ਵੀ ਪੁਲਿਸ ਨੇ ਚੱਪੀ ਸਾਧ ਲਈ।
ਵੀਡੀਓ ਲਈ ਕਲਿੱਕ ਕਰੋ -: