ਰਾਜਸਥਾਨ ਕਾਂਗਰਸ ਦੇ ਇੰਚਾਰਜ ਤੇ ਪੰਜਾਬ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਕਾਂਗਰਸੀ ਹੀ ਕਾਂਗਰਸੀਆਂ ਨੂੰ ਮਾਰਦੇ ਹਨ। ਮੈਂ ਅਜਿਹਾ ਨਹੀਂ ਹੋਣ ਦਿਆਂਗਾ।
ਰੰਧਾਵਾ ਨੇ ਕਿਹਾ ਕਿ ਮੈਨੂੰ ਰਾਜਸਥਾਨ ਵਿੱਚ ਕਿਸੇ ਨੇ ਨਹੀਂ ਦੱਸਿਆ ਕਿ ਇੱਥੇ ਧੜੇਬੰਦੀ ਹੈ। ਸਾਰਿਆਂ ਨੇ ਕਿਹਾ ਅਸੀਂ ਇੱਕ ਹਾਂ। ਮੇਰੇ ਲਈ ਉਹ ਕਾਂਗਰਸੀ ਸਭ ਤੋਂ ਵੱਡਾ ਨੇਤਾ ਹੈ ਜੋ ਕਾਂਗਰਸ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ 2023 ‘ਚ ਰਾਜਸਥਾਨ ਜਿਤਾ ਦਿਓ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ 2024 ‘ਚ ਭਾਜਪਾ ਦੇਸ਼ ‘ਤੇ ਰਾਜ ਨਹੀਂ ਕਰੇਗੀ।
ਭਾਜਪਾ ‘ਤੇ ਹਮਲਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਇਹ ਲੋਕ ਆਪਣੀਆਂ ਉਂਗਲਾਂ ਵੱਢ ਕੇ ਸ਼ਹੀਦ ਦਾ ਦਰਜਾ ਹਾਸਲ ਕਰਨਾ ਚਾਹੁੰਦੇ ਹਨ। ਪਰ ਸ਼ਹੀਦ ਦਾ ਦਰਜਾ ਉਸ ਨੂੰ ਹੀ ਮਿਲੇਗਾ ਜਿਸ ਨੇ ਸ਼ਹਾਦਤ ਦਿੱਤੀ ਹੋਵੇ।
ਰੰਧਾਵਾ ਸ਼ਨੀਵਾਰ ਨੂੰ ਜੈਪੁਰ ‘ਚ ਰਾਹੁਲ ਗਾਂਧੀ ਦੀ ਸੰਸਦ ਮੈਂਬਰੀ ਰੱਦ ਕੀਤੇ ਜਾਣ ਦੇ ਵਿਰੋਧ ‘ਚ ਆਯੋਜਿਤ ਕਾਂਗਰਸ ਦੇ ਮੰਡਲ ਪੱਧਰੀ ਵਰਕਰ ਸੰਮੇਲਨ ‘ਚ ਬੋਲ ਰਹੇ ਸਨ। ਸਾਂਗਾਨੇਰ ਸਟੇਡੀਅਮ ‘ਚ ਆਯੋਜਿਤ ਇਸ ਪ੍ਰੋਗਰਾਮ ‘ਚ ਸੀਐੱਮ ਅਸ਼ੋਕ ਗਹਿਲੋਤ ਨੇ ਇਸ ਮੁੱਦੇ ‘ਤੇ ਕਿਹਾ ਕਿ ਰਾਹੁਲ ਗਾਂਧੀ ਦੀ ਲੋਕਪ੍ਰਿਅਤਾ ਤੋਂ ਡਰਦਿਆਂ ਪੂਰੀ ਸਾਜ਼ਿਸ਼ ਰਚੀ ਗਈ ਹੈ। ਇਹ ਸਾਜ਼ਿਸ਼ ਉਦੋਂ ਸ਼ੁਰੂ ਹੋਈ ਜਦੋਂ ਭਾਰਤ ਜੋੜੋ ਯਾਤਰਾ ਰਾਜਸਥਾਨ ਵਿੱਚ ਸੀ। ਯਾਤਰਾ ਨੇ 3500 ਕਿਲੋਮੀਟਰ ਦਾ ਸਫ਼ਰ ਪੂਰਾ ਕਰ ਲਿਆ ਸੀ। ਰਾਹੁਲ ਗਾਂਧੀ ਦਾ ਜੋ ਵਿਗੜਿਆ ਅਕਸ ਸੀ ਉਹ ਬਦਲ ਗਿਆ ਸੀ। ਇਸ ਤੋਂ ਡਰਦਿਆਂ ਕਰਨਾਟਕ ਦਾ ਪੁਰਾਣਾ ਮਾਮਲਾ ਮੁੜ ਖੋਲ੍ਹਿਆ ਗਿਆ।
ਇਹ ਵੀ ਪੜ੍ਹੋ : ‘ਕੁਝ ਲੋਕਾਂ ਨੇ ਮੈਨੂੰ ਮਾਰਨ ਲਈ ਸੁਪਾਰੀ ਦਿੱਤੀ ਹੋਈ ਏ’, ਪੀ.ਐੱਮ. ਮੋਦੀ ਦਾ ਵਿਰੋਧੀਆਂ ‘ਤੇ ਹਮਲਾ
ਸੀ.ਐੱਮ. ਗਹਿਲੋਤ ਨੇ ਕਿਹਾ ਕਿ ਕਾਂਗਰਸ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹ ਅਜਿਹੇ ਸਮੇਂ ‘ਚ ਸਾਰੇ ਮਤਭੇਦ ਭੁਲਾ ਕੇ ਇਕਜੁੱਟ ਹੋ ਜਾਂਦੀ ਹੈ। ਗਰੀਬ ਨੂੰ ਇਸ ਲਈ ਪੁੱਛਿਆ ਜਾਂਦਾ ਹੈ ਕਿਉਂਕਿ ਉਹ ਇੱਕ ਵੋਟ ਦਾ ਮਾਲਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਦੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: