ਦੋ ਸਾਲ ਦੇ ਲੰਬੇ ਵਕਫੇ ਤੋਂ ਬਾਅਦ ਦੇਸ਼ ਨੂੰ ਕੋਰੋਨਾ ਮਹਾਮਾਰੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਦੇਸ਼ ਭਰ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕਾਫੀ ਕਮੀ ਆਈ ਹੈ। ਸੂਬਾ ਸਰਕਾਰਾਂ ਵੱਲੋਂ ਮਹਾਮਾਰੀ ਨੂੰ ਲੈ ਕੇ ਪਾਬੰਦੀਆਂ ਨੂੰ ਘੱਟ ਕੀਤਾ ਜਾ ਰਿਹਾ ਹੈ। ਦਿੱਲੀ ਤੇ ਹਰਿਆਣਾ ਦੀ ਰਾਹ ‘ਤੇ ਚੱਲਦਿਆਂ ਚੰਡੀਗੜ੍ਹ ਨੇ ਵੀ ਮਾਸਕ ਨਾ ਪਹਿਨਣ ‘ਤੇ ਲੱਗਣ ਵਾਲੇ ਜੁਰਮਾਨੇ ਨੂੰ ਹਟਾ ਦਿੱਤਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਾਗਿਰਕ ਆਪਣੀ ਮਰਜ਼ੀ ਨਾਲ ਮਾਸਕ ਪਹਿਨ ਸਕਦੇ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਮਾਸਕ ਨਾ ਪਹਿਣਨ ‘ਤੇ 500 ਰੁਪਏ ਜੁਰਮਾਨ ਕੀਤਾ ਜਾਂਦਾ ਸੀ। ਇਕ ਅਧਿਕਾਰੀ ਨੇ ਕਿਹਾ ਕਿ ਲੋਕਾਂ ਨੂੰ ਮਾਸਕ ਪਹਿਨਣ ਦੀ ਹਦਾਇਤ ਦਿੱਤੀ ਜਾ ਰਹੀ ਹੈ ਪਰ ਹੁਣ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਜ਼ਰੂਰੀ ਨਹੀਂ ਹੈ।
ਕੋਰੋਨਾ ਵਾਇਰਸ ਦੇ ਮਹਾਮਾਰੀ ਐਲਾਨੇ ਜਾਣ ਤੋਂ ਬਾਅਦ ਮਾਸਕ ਨੂੰ ਲੈਕੇ ਨਿਯਮ ਬਣਾਇਆ ਗਿਆ ਸੀ ਅਤੇ ਇਹ ਨਿਯਮ ਮਾਰਚ 2020 ਵਿਚ ਲਾਗੂ ਹੋਇਆ ਸੀ। ਮਾਸਕ ਨੂੰ ਲੈ ਕੇ ਜੁਰਮਾਨੇ ਦਾ ਐਲਾਨ ਸ਼ੁਰੂਆਤੀ ਲਾਕਡਾਊਨ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਹਾਲਾਂਕਿ ਸਮੇਂ ਦੇ ਨਾਲ-ਨਾਲ ਮਾਸਕ ਨਾਲ ਜੁੜੇ ਨਿਯਮਾਂ ਵਿਚ ਰਾਹਤ ਵੀ ਦਿੱਤੀ ਜਾਂਦੀ ਰਹੀ ਹੈ। ਹਾਲ ਹੀ ਵਿਚ ਬਾਈਕ ਤੇ ਕਾਰ ਚਲਾਉਣ ਵਾਲਿਆਂ ਨੂੰ ਮਾਸਕ ਦਾ ਇਸਤੇਮਾਲ ਆਪਣੀ ਮਰੀਜ਼ ਨਾਲ ਕਰਨ ਦੀ ਛੋਟ ਦਿੱਤੀ ਗਈ ਸੀ ਹਾਲਾਂਕਿ ਉਸ ਸਮੇਂ ਹੁਣ ਜਨਤਕ ਥਾਵਾਂ ‘ਤੇ ਮਾਸਕ ਲਗਾਉਣ ਜ਼ਰੂਰੀ ਸੀ।
ਇਹ ਵੀ ਪੜ੍ਹੋ : CM ਮਾਨ ਨੂੰ ਮਿਲੀ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਲੰਡਨ ਲਈ ਸ਼ੁਰੂ ਹੋ ਸਕਦੀ ਹੈ ਸਿੱਧੀ ਉਡਾਣ!
ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਚੰਡੀਗੜ੍ਹ ਦੇ ਨੇੜੇ ਲੱਗਣ ਵਾਲੇ ਸ਼ਹਿਰਾਂ ਮੋਹਾਲੀ, ਪੰਚਕੂਲਾ ਵਿਚ ਮਾਸਕ ਨੂੰ ਲੈ ਕੇ ਜੁਰਮਾਨਾ ਪਹਿਲਾਂ ਹੀ ਹਟਾ ਲਿਆ ਸੀ। ਚੰਡੀਗੜ੍ਹ ਵਿਚ ਹੁਣ ਕੋਰੋਨਾ ਨਾ ਦੇ ਬਰਾਬਰ ਹੈ। ਸੋਮਵਾਰ ਨੂੰ ਚੰਡੀਗੜ੍ਹ ਵਿਚ ਕੋਰੋਨਾ ਦਾ ਸਿਰਫ ਇੱਕ ਹੀ ਮਾਮਲਾ ਸਾਹਮਣੇ ਆਇਆ ਸੀ।