ਕੋਰੋਨਾ ਨੇ ਦੁਨੀਆ ਵਿੱਚ ਭਿਆਨਕ ਤਬਾਹੀ ਮਚਾਈ ਸੀ। ਸ਼ੁਰੂ ਤੋਂ ਹੀ ਚੀਨ ਇਸ ਦੇ ਪੈਦਾ ਹੋਣ ਨੂੰ ਲੈ ਕੇ ਸ਼ੁਰੂਆਤ ਤੋਂ ਹੀ ਸਵਾਲਾਂ ਦੇ ਘੇਰੇ ਵਿੱਚ ਰਿਹਾ ਹੈ। ਇਸ ਨੂੰ ਲੈ ਕੇ ਕਈ ਵਾਰ ਠੋਸ ਦਾਅਵਾ ਵੀ ਕੀਤਾ ਗਿਆ ਕਿ ਕੋਵਿਡ-19 ਮਹਾਮਾਰੀ ਦੀ ਉਤਪੱਤੀ ਚੀਨ ਵਿੱਚ ਵੁਹਾਨ ਦੀ ਇੱਕ ਲੈਬਾਰਟਰੀ ਤੋਂ ਹੋਈ ਸੀ। ਅਮਰੀਕਾ ਵੱਲਂ ਇਸ ਬਾਰੇ ਕਈ ਖੁਫੀਆ ਜਾਣਕਾਰੀ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਹੁਣ ਇਸ ਦੀ ਪੁਸ਼ਟੀ ਅਮਰੀਕਾ ਦੀ ਇੱਕ ਖੁਫੀਆ ਜਾਂਚ ਏਜੰਸੀ ਸੰਘੀ ਜਾਂਚ ਬਿਊਰੋ ਨੇ ਕੀਤੀ ਹੈ।
ਐੱਫ. ਬੀ. ਆਈ. ਦੇ ਡਾਇਰੈਕਟਰ ਕ੍ਰਿਸਟੋਫਰ ਰੇ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਬਿਊਰੋ ਨੇ ਮੁਲਾਂਕਣ ਕੀਤਾ ਹੈ ਕਿ ਕੋਵਿਡ-19 ਮਹਾਮਾਰੀ ਦੀ ਉਤਪੱਤੀ ਚੀਨ ਦੇ ਵੁਹਾਨ ਵਿੱਚ ਇੱਕ ਲੈਬ ਤੋਂ ਹੋਈ ਹੈ। ਇਸ ਬਾਰੇ FBI ਨੇ ਇੱਕ ਟਵੀਟ ਵੀ ਕੀਤਾ ਹੈ। ਇਸ ਵਿਚਾਲੇ ਦੇਖਿਆ ਜਾਵੇ ਤਾਂ ਅਮਰੀਕੀ ਊਰਜਾ ਵਿਭਾਗ ਨੇ ਵੀ ਆਪਣੀ ਇੱਕ ਰਿਪੋਰਟ ਵਿੱਚ ਇਸ ਗੱਲ ਦਾ ਮਜ਼ਬੂਤ ਖਦਸ਼ਾ ਪ੍ਰਗਟਾਇਆ ਹੈ ਕਿ ਕੋਵਿਡ-19 ਮਹਾਮਾਰੀ ਕਿਸੇ ਪ੍ਰੋਯਗਸ਼ਾਲਾ ਵਿੱਚ ਹੋਈ ਲੀਕ ਦਾ ਨਤੀਜਾ ਹੋ ਸਕਦੀ ਹੈ।
ਇੱਕ ਅਮਰੀਕੀ ਅਖਬਾਰ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਸੀ ਅਤੇ ਦੱਸਿਆ ਸੀ ਕਿ ਵ੍ਹਾਈਟ ਹਾਊਸ ਅਤੇ ਅਮਰੀਕੀ ਸੰਸਦ ਦੇ ਪ੍ਰਮੁੱਖ ਮੈਂਬਰਾਂ ਨੂੰ ਸੌਂਪੀ ਗਈ ਇੱਕ ਖੁਫੀਆ ਰਿਪੋਰਟ ਵਿੱਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ-ਚੰਡੀਗੜ੍ਹ ਵਿੱਚ ਫਰਵਰੀ ‘ਚ ਪਿਆ ਸਭ ਤੋਂ ਘੱਟ ਮੀਂਹ, 11 ਸਾਲਾਂ ਦਾ ਟੁੱਟਿਆ ਰਿਕਾਰਡ
ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਸੀ ਕਿ ਅਮਰੀਕੀ ਊਰਜਾ ਵਿਭਾਗ ਨੇ ਪਹਿਲਾਂ ਇਸ ਵਾਇਰਸ ਦੀ ਉਤਪੱਤੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਹੁਣ ਨੈਸ਼ਨਲ ਇੰਟੈਲੀਜੈਂਸ ਦੇ ਨਿਰਦੇਸ਼ਕ ਐਵਰਿਲ ਹੈਨਸ ਦੇ ਦਫਤਰ ਵੱਲੋਂ 2021 ਦੇ ਦਸਤਾਵੇਜ਼ ਦੇ ਅਪਡੇਟ ਵਿੱਚ ਇਹ ਨਵੀਂ ਜਾਣਕਾਰੀ ਦਿੱਤੀ ਗਈ ਹੈ। ਦੂਜੇ ਪਾਸੇ ਹੁਣ ਖੁਫੀਆ ਜਾਂਚ ਏਜੰਸੀ ਸੰਘੀ ਜਾਂਚ ਬਿਊਰੋ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕੋਰੋਨਾ ਦੀ ਉਤਪੱਤੀ ਚੀਨ ਦੀ ਵੁਹਾਨ ਦੀ ਇੱਕ ਲੈਬ ਤੋਂ ਹੀ ਹੋਈ ਸੀ, ਇਸ ਲੈਬ ਤੋਂ ਨਿਕਲੇ ਵਾਇਰਸ ਨੇ ਹੀ ਦੁਨੀਆ ਵਿੱਚ ਤਬਾਹੀ ਮਚਾਈ ਸੀ।
ਵੀਡੀਓ ਲਈ ਕਲਿੱਕ ਕਰੋ -: