ਕੋਰੋਨਾ ਮਹਾਮਾਰੀ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਟੀਕਾਕਰਨ ਹੈ। 15 ਸਾਲ ਤੋਂ ਉਪਰ ਦੇ ਬੱਚਿਆਂ ਦਾ ਦੇਸ਼ ਵਿੱਚ ਟੀਕਾਕਰਨ ਕੀਤਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਮਾਹਰਾਂ ਤੋਂ ਸਿਫ਼ਾਰਿਸ਼ ਮਿਲਣ ‘ਤੇ ਜਲਦ ਤੋਂ ਜਲਦ ਪੰਜ ਤੋਂ 15 ਸਾਲ ਤੱਕ ਦੇ ਉਮਰ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਮੁਹਿੰਮ ਸ਼ੁਰੂ ਕਰੇਗੀ। ਮੰਡਾਵੀਆ ਨੇ ਕਿਹਾ ਕਿ ਮਾਹਰਾਂ ਦੇ ਗਰੁੱਪ ਨੇ ਅਜੇ ਤੱਕ ਇਸ ਉਮਰ ਵਰਗ ਦੇ ਟੀਕਾਕਰਨ ‘ਤੇ ਕੋਈ ਸਿਫ਼ਾਰਿਸ਼ ਨਹੀਂ ਦਿੱਤੀ ਹੈ।
ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਗੁਜਰਾਤ ਦੇ ਗਾਂਧੀਨਗਰ ਵਿੱਚ ਭਾਜਪਾ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਸਨ। ਉਨ੍ਹਾਂ ਕਿਹਾ ਕਿ ਕਦੋਂ ਤੇ ਕਿਸ ਉਮਰ ਵਰਗ ਨੂੰ ਟੀਕੇ ਦੀ ਖੁਰਾਕ ਦੇਣੀ ਹੈ, ਇਸ ਦਾ ਫੈਸਲਾ ਵਿਗਿਆਨੀਆਂ ਦੇ ਗਰੁੱਪ ਦੀ ਸਿਫਾਰਿਸ਼ ਦੇ ਆਧਾਰ ‘ਤੇ ਲਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪੰਜ ਤੋਂ 15 ਸਾਲ ਉਮਰ ਵਰਗ ਲਈ ਵੀ ਅਹਿਤਿਆਤੀ ਗਰੁੱਪ ਦੀ ਸਿਫਾਰਿਸ਼ ਮਿਲਣ ‘ਤੇ ਉਸ ਨੂੰ ਯਕੀਨੀ ਤੌਰ ‘ਤੇ ਲਾਗੂ ਕੀਤਾ ਜਾਵੇਗਾ। ਦੇਸ਼ ਵਿੱਚ 15-18 ਸਾਲ ਉਮਰ ਵਰਗ ਲਈ ਕੋਵਿਡ-19 ਰੋਕੂ ਟੀਕਾਕਰਨ ਮੁਹਿੰਮ ਪਿਛਲੇ ਮਹੀਨੇ ਸ਼ੁਰੂ ਹੋਈ ਸੀ। ਪਿਛਲੇ ਸਾਲ ਜੁਲਾਈ-ਅਗਸਤ ਵਿੱਚ ਸੀਰੋ ਸਰਵੇਖਣ ਤੋਂ ਪਤਾ ਲੱਗਾ ਕਿ 67 ਫ਼ੀਸਦੀ ਬੱਚਿਆਂ ਵਿੱਚ ਵੀ ਐਂਟੀਬਾਡੀਜ਼ ਬਣੀਆਂ ਤੇ ਬੱਚਿਆਂ ਵਿੱਚ ਬੀਮਾਰੀ ਦੇ ਲੱਛਣ ਦਿਖਾਈ ਨਹੀਂ ਦਿੱਤੇ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਮੰਡਾਵੀਆ ਨੇ ਕਿਹਾ ਕਿ 15-18 ਸਾਲ ਉਮਰ ਵਰਗ ਦੇ 75 ਫੀਸਦੀ ਬੱਚਿਆਂ ਦਾ ਟੀਕਾਕਰਨ ਹੋ ਚੁੱਕਾ ਹੈ ਤੇ 96 ਫੀਸਦੀ ਬਾਲਗਾਂ ਨੂੰ ਪਹਿਲੀ ਖੁਰਾਕ ਤੇ 77 ਫੀਸਦੀ ਨੂੰ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਪਿਛਲੇ ਸਾਲ 16 ਜਨਵਰੀ ਤੱਕ ਭਾਰਤ ਨੇ ਸਵਦੇਸ਼ੀ ਟੀਕੇ ਦਾ ਵਿਕਾਸ ਕੀਤਾ। ਤੀਜੀ ਲਹਿਰ ਆਉਣ ਤੱਕ ਅਸੀਂ ਟੀਕਾਕਰਨ ਦੇ ਮਾਮਲੇ ਵਿੱਚ ਦੁਨੀਆ ਤੋਂ ਅੱਗੇ ਨਿਕਲ ਗਏ। ਤੀਜੀ ਲਹਿਰ ਤੱਕ ਭਾਰਤ ਦੀ 96 ਫੀਸਦੀ ਅਬਾਦੀ ਦਾ ਟੀਕਾਕਰਨ ਹੋ ਚੁੱਕਾ ਸੀ।