ਸੀਬੀਆਈ ਨੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੋਮਵਾਰ ਦੁਪਹਿਰ 3.10 ਵਜੇ ਰਾਊਜ ਐਵੇਨਿਊ ਕੋਰਟ ਵਿਚ ਪੇਸ਼ ਕੀਤਾ। ਦਿੱਲੀ ਸ਼ਰਾਬ ਨੀਤੀ ਕੇਸ ਵਿਚ ਜਾਂਚ ਏਜੰਸੀ ਨੇ ਸੀਬੀਆਈ ਦੇ ਸਪੈਸ਼ਲ ਜੱਜ ਐੱਮਕੇ ਨਾਗਪਾਲ ਤੋਂ ਸਿਸੋਦੀਆ ਦੀ 5 ਦਿਨ ਦੀ ਕਸਟੱਡੀ ਮੰਗੀ ਹੈ।
ਸੀਬੀਆਈ ਨੇ ਐਤਵਾਰ ਨੂੰ 8 ਘੰਟੇ ਦੀ ਪੁੱਛਗਿਛ ਦੇ ਬਾਅਦ ਸਿਸੋਦੀਆ ਨੂੰ ਗ੍ਰਿਫਤਾਰ ਕਰ ਲਿਆ ਸੀ। ਜਾਂਚ ਏਜੰਸੀ ਨੇ ਕਿਹਾ ਸੀ ਕਿ ਸਿਸੋਦੀਆ ਸਵਾਲਾਂ ਦੇ ਸਹੀ ਜਵਾਹ ਨਹੀਂ ਦੇ ਰਹੇ ਹਨ। ਸਿਸੋਦੀਆਦੀ ਗ੍ਰਿਫਤਾਰੀ ਦੇ ਬਾਅਦ ਆਮ ਆਦਮੀ ਪਾਰਟੀ ਦਿੱਲੀ ਸਣੇ ਦੇਸ਼ ਦੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਕਰ ਰਹੀ ਹੈ। ਨੇਤਾਵਾਂ-ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਜੁਲਾਈ 2022 ਵਿਚ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮਨੀਸ਼ ਸਿਸੋਦੀਆ ਖਿਲਾਫ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ। ਸਕਸੈਨਾ ਨੇ ਸਿਸੋਦੀਆ ‘ਤੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗਾਏ ਸਨ। ਇਸ ਦੇ ਬਾਅਦ ਈਡੀ ਤੇ ਸੀਬੀਆਈ ਨੇ ਸਿਸੋਦੀਆ ਖਿਲਾਫ ਜਾਂਚ ਸ਼ੁਰੂ ਕੀਤੀ। ਇਸ ਮਾਮਲੇ ਵਿਚ ਭਾਜਪਾ ਨੇ ਨਵੇਂ ਟੈਂਡਰ ਦੇ ਬਾਅਦ ਗਲਤ ਤਰੀਕੇ ਨਾਲ ਸ਼ਰਾਬ ਠੇਕੇਦਾਰਾਂ ਦੇ 144 ਕਰੋੜ ਮਾਫ ਕਰਨ ਦੇ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ‘ਚੋਂ ਮੋਬਾਈਲ ਫ਼ੋਨ ਤੇ ਪਾਬੰਦੀਸ਼ੁਦਾ ਗੋਲੀਆਂ ਬਰਾਮਦ, ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
ਸੀਬੀਆਈ ਨੇ 17 ਅਗਸਤ 2022 ਨੂੰ ਸਿਸੋਦੀਆ ਦੇ ਘਰ ਤੇ ਆਫਿਸ ਦੀ ਤਲਾਸ਼ੀ ਲਈ ਸੀ। 1 ਸਤੰਬਰ 2022 ਨੂੰ ਸਿਸੋਦੀਆ ਨੇ ਉਨ੍ਹਾਂ ਨੂੰ ਆਪਣਾ ਫੋਨ ਸੌਂਪ ਦਿੱਤਾ। ਸਿਸੋਦੀਆ ਦੇ ਵਕੀਲ ਨੇ ਕੋਰਟ ਵਿਚ ਕਿਹਾ ਕਿ ਜਾਂਚ ਦੌਰਾਨ ਤਿੰਨ ਨੋਟਿਸ ਦਿੱਤੇ ਗਏ ਜਿਸ ਵਿਚੋਂ ਦੋ ਪੁੱਛਗਿਛ ਵਿਚ ਸ਼ਾਮਲ ਹੋਏ ਪਰ ਦੋਸ਼ ਲਗਾਇਆ ਕਿ ਉਹ ਜਵਾਬ ਨਹੀਂ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: