ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿੱਚ ਸਿਸਟਮ ਸਹੂਲਤਾਂ ਦੇ ਮੰਦੇਹਾਲ ਨਜ਼ਰ ਆਏ ਜਦੋਂ ਚਾਰ ਧੀਆਂ ਨੂੰ ਐਂਬੂਲੈਂਸ ਜਾਂ ਸ਼ਵ ਵਾਹਨ ਨਾ ਮਿਲਣ ਕਰਕੇ ਆਪਣੀ 80 ਸਾਲਾਂ ਮਾਂ ਦੀ ਲਾਸ਼ ਨੂੰ ਮੰਜੇ ‘ਤੇ ਚੁੱਕ ਪਿੰਡ ਤੱਕ ਲਿਆਉਣਾ ਪਿਆ।
ਰੀਵਾ ਦੇ ਮਹਸੁਆ ਪਿੰਡ ਵਿੱਚ ਰਹਿਣ ਵਾਲੀ 80 ਸਾਲਾਂ ਮੋਲੀਆ ਕੇਵਲ ਦੀ ਤਬੀਅਤ ਵਿਗੜਣ ‘ਤੇ ਉਸ ਦੀਆਂ ਚਾਰੇ ਦੀਆਂ ਉਸ ਨੂੰ ਲੈ ਕੇ ਰਾਏਪੁਰ ਕਰਚੁਲਿਆਨ ਕਮਿਊਨਿਟੀ ਹੈਲਥ ਸੈਂਟਰ ਪਹੁੰਚੀਆਂ। ਉਥੇ ਨਬਜ਼ ਵੇਖਦੇ ਹੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਰ ਦੇ ਮੈਂਬਰਾਂ ਨੇ CHC ਵਿੱਚ ਡਾਕਟਰਾਂ ਤੋਂ ਸ਼ਵ ਵਾਨ ਦੀ ਜਾਣਕਾਰੀ ਲਈ ਪਰ ਸਾਰਿਆਂ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਬਜ਼ੁਰਗ ਦੀ ਲਾਸ਼ ਮੰਜੇ ‘ਤੇ ਰਖ ਕੇ ਧੀਆਂ ਘਰ ਵੱਲ ਨਿਕਲ ਪਈਆਂ। ਮ੍ਰਿਤਕ ਦੀਆਂ 5 ਧੀਆਂ ਹਨ। ਉਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਧੀਆਂ ਮਾਂ ਦੇ ਬੀਮਾਰ ਹੋਣ ਦੀ ਖਬਰ ਸੁਣ ਕੇ ਉਸ ਨੂੰ ਲੈ ਕੇ ਹਸਪਤਾਲ ਪਹੁੰਚੀਆਂ ਸਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਲਾਸ਼ ਲੈ ਕੇ ਪਰਣ ਵੇਲੇ ਧੀਆਂ ਨੂੰ ਰਾਹ ਵਿੱਚ ਰਾਏਪੁਰ ਕਰਚੁਲਿਆਨ ਥਾਣਾ ਵੀ ਮਿਲਿਆ ਪਰ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ ਤੇ ਸਿਸਟਮ ਵੀ ਤਮਾਸ਼ਬੀਨ ਬਣਿਆ ਰਿਹਾ। ਕੁਝ ਬਾਈਕ ਸਵਾਰਾਂ ਨੇ ਮੰਜੇ ‘ਤੇ ਲਾਸ਼ ਲਿਜਾਂਦੇ ਵੇਖ ਕੇ ਉਨ੍ਹਾਂ ਤੋੰ ਜਾਮਕਾਰੀ ਲਈ ਤੇ ਵੀਡੀਓ ਬਣਾ ਕੇ ਸਿਸਟਮ ਦੀ ਅਸਲੀਅਤ ਨੂੰ ਵਾਇਰਲ ਕਰ ਦਿੱਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਏਪੁਰ ਕਰਚੁਲਿਆਨ ਸੀ.ਐੱਚ.ਸੀ. ਵਿੱਚ ਕੋਈ ਸ਼ਵ ਵਾਹਨ ਨਹੀਂ ਹੈ, ਅਜਿਹੇ ਵਿੱਚ ਲੋਕ ਜ਼ਿਲ੍ਹਾ ਮੁੱਖ ਦਫਤਰ ਦੇ ਭਰੋਸੇ ਰਹਿੰਦੇ ਹਨ।
ਸਿਹਤ ਵਿਭਾਗ ਦੇ ਵੱਡੇ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਜ਼ਿਲ੍ਹਾ ਮੁੱਖ ਦਫਤਰ ਵਿੱਚ ਸਿਰਫ ਰੈੱਡਕ੍ਰਾਸ ਸ਼ਵ ਵਾਹਨ ਦਿੰਦਾ ਹੈ। ਬਾਕੀ ਥਾਵਾਂ ‘ਤੇ ਸ਼ਵ ਵਾਹਨ ਦੀ ਵਿਵਸਥਾ ਨਹੀਂ ਹੈ। ਸਿਰਫ ਮਰੀਜ਼ ਨੂੰ ਐਂਬੁਲੈਂਸ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਮੌਤ ਤੇਂ ਬਾਅਦ ਆਪਣੇ ਪੱਧਰ ‘ਤੇ ਲਾਸ਼ ਲਿਜਾਣੀ ਪੈਂਦੀ ਹੈ।