ਅੱਜ DC ਦਫ਼ਤਰਾਂ, ਐੱਸ.ਡੀ.ਐੱਮ. ਦਫਤਰਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ਵਿੱਚ ਕੰਮਕਾਜ ਨਹੀਂ ਹੋਵੇਗਾ। ਇਨ੍ਹਾਂ ਦਫ਼ਤਰਾਂ ਦੇ ਸਮੂਹ ਕਰਮਚਾਰੀ ਅੱਜ ਤੋਂ 18 ਮਈ ਤੋਂ 23 ਮਈ ਤੱਕ ਕਲਮ ਛੋੜ ਹੜਤਾਲ ’ਤੇ ਹਨ। ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਸੂਬੇ ਭਰ ਦੇ ਡੀਸੀ ਦਫ਼ਤਰਾਂ ਅਤੇ ਹੋਰ ਦਫ਼ਤਰਾਂ ਵਿੱਚ ਤਾਇਨਾਤ ਮਨਿਸਟਰੀਅਲ ਸਟਾਫ਼ ਹੜਤਾਲ ’ਤੇ ਰਹਿਣਗੇ। ਸੀਪੀਐਫ ਮੁਲਾਜ਼ਮ ਵੀ ਹੜਤਾਲ ਵਿੱਚ ਸ਼ਾਮਲ ਹੋਣਗੇ।
ਮਨਿਸਟੀਰੀਅਲ ਸਟਾਫ਼ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਮੁੱਖ ਮੰਤਰੀ ਨੇ ਖ਼ੁਦ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ। ਪਰ ਹੁਣ ਉਹ ਪਿੱਛੇ ਹਟ ਗਏ ਹਨ।ਉਨ੍ਹਾਂ ਦੀ ਮੀਟਿੰਗ ਰੱਦ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਲੰਬੇ ਅਰਸੇ ਤੋਂ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਡੀ.ਸੀ. ਦਫਤਰਾਂ, ਐੱਸ.ਡੀ.ਐੱਮ. ਦਫਤਰਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ’ਚ ਮੁਲਾਜ਼ਮਾਂ ਦੀ ਭਾਰੀ ਕਮੀ ਚੱਲ ਰਹੀ ਹੈ।
ਇਹ ਵੀ ਪੜ੍ਹੋ : ਨਿਊਯਾਰਕ ‘ਚ ਪ੍ਰਿੰਸ ਹੈਰੀ, ਉਨ੍ਹਾਂ ਦੀ ਪਤਨੀ ਦੀ ਕਾਰ ਦਾ ਕੀਤਾ ਗਿਆ ਪਿੱਛਾ, ਸਮਾਰੋਹ ਤੋਂ ਪਰਤ ਰਿਹਾ ਸੀ ਸ਼ਾਹੀ ਜੋੜਾ
ਮੁਲਾਜ਼ਮਾਂ ਨੇ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਨ, ਬਕਾਇਆ ਡੀਏ ਦੇਣ, ਵਾਅਦੇ ਮੁਤਾਬਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, 90-4-14 ਦੇ ਸਰਵਿਸ ਟਾਈਮ ਦੇ ਵਾਧੂ ਲਾਭ ਦੇਣ, ਵਿਭਾਗਾਂ ਵਿੱਚ ਸੁਪਰਡੈਂਟਾਂ ਦੀਆਂ ਖਾਲੀ ਅਸਾਮੀਆਂ ਭਰਨ, ਤਹਿਸੀਲਾਂ ਵਿੱਚ 1995 ਦੀਆਂ ਸ਼ਰਤਾਂ ਅਨੁਸਾਰ ਅਸਾਮੀਆਂ ਭਰਨ ਦੀ ਮੰਗ ਕੀਤੀ ਹੈ। ਡੀਡੀਸੀ ਬਣਾਉਣਾ, ਡੀਡੀਸੀ ਦਫਤਰਾਂ ਵਿੱਚ ਸੈਕਸ਼ਨ ਅਫਸਰਾਂ ਦੀ ਤਾਇਨਾਤੀ, ਕਰਮਚਾਰੀਆਂ ਨੂੰ ਤਰੱਕੀ ਦੇਣਾ, ਡੀਵਾਈ ਦਫਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਪ੍ਰਬੰਧਕੀ ਭੱਤਾ ਦੇਣਾ ਆਦਿ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: