ਪੰਜਾਬ ਦੇ ਰਾਹੋ ਦੇ ਮੁਹੱਲਾ ਖੋਸਲਾ ‘ਚ ਇਕ ਨਵਜੰਮੇ ਬੱਚੇ ਨੂੰ ਕੂੜੇ ਦੇ ਢੇਰ ‘ਤੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਨਗਰ ਕੌਾਸਲ ਦੇ ਵਾਈਸ ਚੇਅਰਮੈਨ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ। ਜਦੋਂ ਉਹ ਰਸਤੇ ‘ਤੋਂ ਉਥੋਂ ਲੰਘ ਰਹੇ ਸੀ ‘ਤਾਂ ਉਨ੍ਹਾਂ ਦੀ ਨਜ਼ਰ ਕੂੜੇ ਦੇ ਢੇਰ ‘ਤੇ ਸੁੱਟੇ ਹੋਏ ਬੱਚੇ ‘ਤੇ ਪਈ। ਇਸ ‘ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਰਾਹੋ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਬੱਚੇ ਦੇ ਮਾਪਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਘਟਣ ਸਬੰਧੀ ਥਾਣਾ ਰਾਹੋ ਦੇ SHO ਰਾਜੀਵ ਸ਼ਰਮਾ ਨੇ ਦੱਸਿਆ ਕਿ ਨਗਰ ਕੌਾਸਲ ਦੇ ਵਾਈਸ ਚੇਅਰਮੈਨ ਮਹਿੰਦਰ ਪਾਲ ਨੇ ਥਾਣਾ ਰਾਹੋਂ ਵਿਖੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਸਵੇਰੇ 7.15 ਵਜੇ ਆਪਣੇ ਘਰ ਤੋਂ ਪੀਰ ਦੇ ਦਰਬਾਰ ਵੱਲ ਜਾ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਸੜਕ ‘ਤੇ ਕੂੜੇ ਦੇ ਢੇਰ ‘ਤੇ ਇੱਕ ਨਵਜੰਮੀ ਬੱਚੀ ਦੇਖੀ ਜੋ ਕਿ ਕੱਪੜੇ ਵਿੱਚ ਲਪੇਟਿਆ ਹੋਈ ਸੀ।
ਇਹ ਵੀ ਪੜ੍ਹੋ : ਜ਼ਬਰ-ਜਿਨਾਹ ਮਾਮਲਾ ਦਰਜ ਹੋਣ ਕਰਕੇ ਨੌਜਵਾਨ ਨੇ ਕੀਤੀ ਖੁਦ.ਖੁਸ਼ੀ, ਪਰਿਵਾਰ ਦਾ ਦੋਸ਼- ਝੂਠੇ ਕੇਸ ‘ਚ ਫਸਾਇਆ ਗਿਆ
ਮਾਮਲੇ ਦੀ ਸੂਚਨਾ ਮਿਲਦਿਆਂ ਹੀ ASI ਰਛਪਾਲ ਸਿੰਘ ਪੁਲਿਸ ਦੀ ਟੀਮ ਨਾਲ ਮੌਕੇ ’ਤੇ ਪਹੁੰਚੀ। ਲੋਕਾਂ ਦੀ ਹਾਜ਼ਰੀ ਵਿੱਚ ਜਦੋਂ ਪੁਲਿਸ ਨੇ ਬੱਚੇ ਨੂੰ ਦੇਖਿਆ ਤਾਂ ਬੱਚੇ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਦੀ ਟੀਮ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਬੱਚੇ ਨੂੰ ਕੁੜੇ ਦੇ ਢੇਰ ‘ਤੇ ਕਿਸ ਨੇ ਰੱਖਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: