ਕਪੂਰਥਲਾ ਦੇ ਪਿੰਡ ਤਲਵੰਡੀ ਮਹਿਮਾ ‘ਚ 30 ਦੇ ਕਰੀਬ ਨੌਜਵਾਨਾਂ ਨੇ ਸੀ.ਆਈ.ਏ ਸਟਾਫ ਅਤੇ ਥਾਣਾ ਕੋਤਵਾਲੀ ‘ਤੇ ਹਮਲਾ ਕਰ ਦਿੱਤਾ। ਇਨ੍ਹਾਂ ਨੌਜਵਾਨਾਂ ਨੇ ਪੁਲਿਸ ਟੀਮ ’ਤੇ ਇੱਟਾਂ-ਪੱਥਰ ਸੁੱਟੇ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜਦਕਿ ਉੱਥੋਂ ਲੰਘ ਰਿਹਾ ਇੱਕ ਰਾਹਗੀਰ ਵੀ ਜ਼ਖਮੀ ਹੋ ਗਿਆ। ਦਰਅਸਲ ਕਾਰ ਨੂੰ ਓਵਰਟੇਕ ਕਰਨ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ, ਜੋ ਬਾਅਦ ‘ਚ ਹਿੰਸਕ ਹੋ ਗਿਆ।
ਤਿੰਨੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਰਾਹਗੀਰ ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦਕਿ ਇੱਕ ਪੁਲਿਸ ਮੁਲਾਜ਼ਮ ਸਿਵਲ ਹਸਪਤਾਲ ਕਪੂਰਥਲਾ ਵਿਖੇ ਜ਼ੇਰੇ ਇਲਾਜ ਹੈ। ਡੀਐਸਪੀ ਅਤੇ ਸੀਆਈਏ ਸਟਾਫ਼ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਸੀ.ਆਈ.ਏ ਸਟਾਫ ਕਪੂਰਥਲਾ ਦਾ ਹੌਲਦਾਰ ਪਰਮਿੰਦਰ ਸਿੰਘ ਆਪਣੀ ਕਾਰ ‘ਚ ਡਿਊਟੀ ‘ਤੇ ਕਪੂਰਥਲਾ ਆ ਰਿਹਾ ਸੀ। ਜਦੋਂ ਉਹ ਪਿੰਡ ਤਲਵੰਡੀ ਮਹਿਮਾ ਨੇੜੇ ਪਹੁੰਚਿਆ ਤਾਂ ਉਸ ਨੇ ਅੱਗੇ ਤੋਂ ਆ ਰਹੀ ਕਾਰ ਨੂੰ ਓਵਰਟੇਕ ਕੀਤਾ। ਕਾਰ ਸਵਾਰ ਦੂਜੇ ਵਿਅਕਤੀ ਨੇ ਉਸ ਨੂੰ ਰੋਕ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਕਤ ਕਾਰ ਸਵਾਰ ਨੇ ਰੌਲਾ ਪਾ ਕੇ ਆਪਣੇ ਸਾਥੀਆਂ ਨੂੰ ਇਕੱਠਾ ਕਰ ਲਿਆ।
ਅਚਾਨਕ 25-30 ਨੌਜਵਾਨ ਤੇਜ਼ਧਾਰ ਹਥਿਆਰਾਂ, ਬੇਸਬਾਲ ਬੈਟ ਲੈ ਕੇ ਆਏ ਅਤੇ ਬਾਅਦ ‘ਚ ਇੱਟਾਂ ਅਤੇ ਪੱਥਰ ਚਲਾਉਣ ਲੱਗੇ। ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਵਿੱਚ ਪਰਮਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਇੱਕ ਰਾਹਗੀਰ ਸਤਵਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ।
ਸੈਦੋਵਾਲ ਅਨੁਸਾਰ ਉੱਥੋਂ ਡਿਊਟੀ ‘ਤੇ ਜਾ ਰਹੇ ਨਵਦੀਪ ਸਿੰਘ ਵਾਸੀ ਸੈਦੋਵਾਲ ਨੇ ਜਦੋਂ ਪਰਮਿੰਦਰ ਨੂੰ ਜ਼ਖਮੀ ਦੇਖਿਆ ਤਾਂ ਕਾਰ ਰੋਕ ਕੇ ਉਸ ਨੂੰ ਲਿਜਾਣ ਲੱਗਾ ਤਾਂ ਕਿਸੇ ਨੇ ਉਸ ‘ਤੇ ਪਿੱਛਿਓਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਨਵਦੀਪ ਨੇ ਦੱਸਿਆ ਕਿ ਉਸ ਨੂੰ ਝਗੜੇ ਦਾ ਕਾਰਨ ਨਹੀਂ ਪਤਾ ਪਰ ਉਥੇ ਮੌਜੂਦ ਨੌਜਵਾਨਾਂ ਕੋਲ ਤੇਜ਼ਧਾਰ ਹਥਿਆਰ ਤੇ ਹੋਰ ਹਥਿਆਰ ਸਨ। ਐਸਐਸਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਪੁਲਸ ਦੀ ਗ੍ਰਿਫਤ ‘ਚ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: