ਅੱਜ 15 ਫਰਵਰੀ ਨੂੰ ਹਰਿਆਣਾ-ਦਿੱਲੀ ਸਰਹੱਦ ‘ਤੇ ਸੋਨੀਪਤ ਨੇੜੇ ਸੜਕ ਹਾਦਸੇ ‘ਚ ਮਾਰੇ ਗਏ ਫਿਲਮ ਅਦਾਕਾਰ ਦੀਪ ਸਿੱਧੂ ਦੀ ਮੌਤ ਨੂੰ ਇਕ ਸਾਲ ਹੋ ਗਿਆ ਹੈ। ਅੱਜ ਜਗਰਾਉਂ ਵਿੱਚ ਉਸ ਦੀ ਯਾਦਗਾਰ ਬਣਾਈ ਜਾ ਰਹੀ ਹੈ। ਇੱਕ ਹਫ਼ਤਾ ਪਹਿਲਾਂ ਦੀਪ ਦੀ ਮਹਿਲਾ ਦੋਸਤ ਰੀਨਾ ਰਾਏ ਨੇ ਦਾਅਵਾ ਕੀਤਾ ਸੀ ਕਿ ਦੀਪ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਸ ਨੂੰ ਕਿਸੇ ਸਾਜ਼ਿਸ਼ ਤਹਿਤ ਨਹੀਂ ਮਾਰਿਆ ਗਿਆ। ਗਰਲਫਰੈਂਡ ਰੀਨਾ ਰਾਏ ਨੇ ਵੀ ਅੱਜ ਸੋਸ਼ਲ ਮੀਡੀਆ ‘ਤੇ ਦੀਪ ਸਿੱਧੂ ਨੂੰ ਯਾਦ ਕਰਦਿਆਂ ਇੱਕ ਪੋਸਟ ਪਾਈ ਹੈ।
ਵਾਰਿਸ ਪੰਜਾਬ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਉਸ ਦੀ ਗਰਲਫ੍ਰੈਂਡ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਉਸ ਨੇ ਕਿਹਾ ਕਿ ਹਿੰਦੁਸਤਾਨ ਦੀ ਹਕੂਮਤ ਨੇ ਧੋਖੇ ਨਾਲ ਦੀਪਕ ਸਿੱਧੂ ਨੂੰ ਸ਼ਹੀਦ ਕੀਤਾ ਹੈ। ਇਸ ਸਾਜ਼ਿਸ਼ ਨੂੰ ਹਾਦਸੇ ਦੀ ਸ਼ਕਲ ਦਿੱਤੀ ਗਈ ਹੈ।
ਅੱਜ ਉਨ੍ਹਾਂ ਨੇ ਬਰਸੀ ਸਮਾਗਮ ਦਾ ਆਯੋਜਨ ਵੀ ਕਰਨਾ ਸੀ ਪਰ ਸਿੱਧੂ ਪਰਿਵਾਰ ਨੇ ਸਮਾਗਮ ਰਖਿਆ ਹੈ। ਜਿਸ ਕਾਰਨ ਉਨ੍ਹਾਂ ਅੱਜ ਮੀਟਿੰਗ ਨਹੀਂ ਰੱਖੀ। ਦੀਪ ਸਿੱਧੂ ਦੀ ਬਰਸੀ ‘ਤੇ ਸਿੱਖ ਜਥੇ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਜਿਸ ਕਾਰ ‘ਚ ਸਿੱਧੂ ਦੀ ਹਾਦਸੇ ਦੌਰਾਨ ਮੌਤ ਹੋ ਗਈ ਸੀ, ਉਸ ਨੂੰ ਵੀ ਸਮਾਗਮ ‘ਚ ਲਿਆਂਦਾ ਗਿਆ।
19 ਫਰਵਰੀ ਨੂੰ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਢੇਵਾਲਾ ਵਿਖੇ ਗੇਟ ਦਾ ਉਦਘਾਟਨ ਵੀ ਕੀਤਾ ਜਾਵੇਗਾ। ਭਾਈ ਅੰਮ੍ਰਿਤਪਾਲ ਨੇ ਕਿਹਾ ਕਿ ਸੰਗਤਾਂ ਵੱਡੀ ਗਿਣਤੀ ਵਿੱਚ ਪਿੰਡ ਬੁੱਧਸਿੰਘ ਵਾਲਾ ਵਿਖੇ ਪਹੁੰਚ ਕੇ ਅੰਮ੍ਰਿਤਧਾਰੀ ਬਣਨ। ਦੱਸ ਦੇਈਏ ਕਿ ਦੀਪ ਸਿੱਧੂ ਵਾਰਿਸ ਪੰਜਾਬ ਦੇ ਮੁਖੀ ਰਹੇ ਹਨ।
ਇਹ ਵੀ ਪੜ੍ਹੋ : ਮੁਸਲਮਾਨ ‘ਅੱਤਵਾਦੀ’ ਵਾਲੇ ਬਿਆਨ ਬਾਬਾ ਰਾਮਦੇਵ ਨੇ ਦਿੱਤੀ ਸਫਾਈ, ਬੋਲੇ- ‘ਚੋਰ ਦੀ ਦਾੜ੍ਹੀ ‘ਚ ਤਿਣਕਾ’
ਦੱਸ ਦੇਈਏ ਕਿ ਹਾਦਸੇ ਵੇਲੇ ਦੀਪ ਸਿੱਧੂ ਦੇ ਨਾਲ ਕਾਰ ‘ਚ ਮੌਜੂਦ ਉਸ ਦੀ ਗਰਲਫ੍ਰੈਂਡ ਰੀਨਾ ਰਾਏ ਨੇ ਕਈ ਖੁਲਾਸੇ ਕੀਤੇ ਹਨ। ਰੀਨਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਦੀਪ ਸਿੱਧੂ ਦੀ ਪਤਨੀ ਅਤੇ ਪਰਿਵਾਰ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ। ਰੀਨਾ ਰਾਏ ਨੇ ਕਿਹਾ ਕਿ ਜਿਸ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋਈ ਹੈ, ਉਸ ਵਿੱਚ ਕਿਸੇ ਕਿਸਮ ਦੀ ਕੋਈ ਸਾਜ਼ਿਸ਼ ਨਹੀਂ ਸੀ। ਦੀਪ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਹਾਦਸੇ ਪਿੱਛੇ ਸਾਜ਼ਿਸ਼ ਦਾ ਨਾਂ ਦੇ ਕੇ ਗੁੰਮਰਾਹ ਕੀਤਾ ਗਿਆ।
ਦੀਪ ਉਸ ਵੇਲੇ ਗੱਡੀ ਚਲਾ ਰਿਹਾ ਸੀ। ਲੰਬੇ ਸਮੇਂ ਤੋਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਸਾਜ਼ਿਸ਼ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਸੱਚਾਈ ਇਹ ਹੈ ਕਿ ਕੋਈ ਜਾਂਚ ਨਹੀਂ ਹੋਈ। ਉਸ ਨੇ ਦੀਪ ਦੇ ਭਰਾ ਮਨਦੀਪ ਨੂੰ ਵੀ ਦੱਸਿਆ ਕਿ ਇਹ ਇਕ ਆਮ ਹਾਦਸਾ ਸੀ।
ਵੀਡੀਓ ਲਈ ਕਲਿੱਕ ਕਰੋ -: