ਹਰਿਆਣਾ ਪੁਲਿਸ ਨੇ ਮੁੱਢਲੀ ਜਾਂਚ ਦੀ ਰਿਪੋਰਟ ਦੇ ਆਧਾਰ ‘ਤੇ ਦੀਪ ਸਿੱਧੂ ਦੀ ਮੌਤ ਪਿੱਛੇ ਕਿਸੇ ਵੀ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ। ਪਾਣੀਪਤ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿਚ ਕਈ ਅਹਿਮ ਖੁਲਾਸੇ ਕੀਤੇ ਗਏ ਹਨ।
ਪੁਲਿਸ ਮੁਤਾਬਕ ਪਿਪਲੀ ਟੋਲ ਪਲਾਜ਼ਾ ਕੋਲ ਕੁੰਡਲੀ-ਮਾਨੇਸਰ-ਪਲਵਰ (KMP) ਐਕਸਪ੍ਰੈਸ ਹਾਈਵੇ ‘ਤੇ 100 ਫੁੱਟ ਤੋਂ ਵੱਧ ਲੰਬੇ ਸਕਿਡ ਦੇ ਨਿਸ਼ਾਨ ਹਾਦਸੇ ਦੀ ਗੰਭੀਰਤਾ ਨੂੰ ਦਿਖਾਉਣ ਲਈ ਕਾਫੀ ਹਨ, ਜਿਸ ਵਿਚ ਦੀਪ ਸਿੱਧੂ ਦੀ ਜਾਨ ਚਲੀ ਗਈ। ਫੋਰੈਂਸਿੰਕ ਮਾਹਿਰਾਂ ਤੇ ਪੁਲਿਸ ਟੀਮ ਨੇ ਦੁਰਘਟਨਾ ਦੀ ਮੌਕੇ ‘ਤੇ ਜਾਂਚ ਕੀਤੀ ਤੇ ਸੀ. ਸੀ. ਟੀ. ਵੀ. ਫੁਟੇਜ ਵੀ ਲਈ ਗਈ।
ਸੂਤਰਾਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਿੱਧੂ ਦੀ SUV ਦਾ ਸੱਜਾ ਪਾਸਾ ਸਾਹਮਣੇ ਵਾਲੇ ਬੰਪਰ ਤੋਂ ਛੱਤ ਤੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। 22 ਟਾਇਰ ਵਾਲੇ ਟਰੱਕ ਦੇ ਪਿਛਲੇ ਹਿੱਸੇ ਦੇ ਖੱਬੇ ਪਹੀਏ ਫਟ ਗਏ ਅਤੇ ਟਰੱਕ ਦਾ ਹੇਠਲਾ ਧਾਤੂ ਵਾਲਾ ਹਿੱਸਾ ਵੀ ਟੁੱਟਿਆ ਹੋਇਆ ਮਿਲਿਆ।
ਸੜਕ ‘ਤੇ ਟਰੱਕ ਦੇ ਫਿਸਲਣ ਦੇ ਨਿਸ਼ਾਨ 100 ਫੁੱਟ ਤੋਂ ਵਧ ਪਾਏ ਗਏ। ਸੜਕ ‘ਤੇ ਟੁੱਟੇ ਧਾਤੂ ਦੇ ਹਿੱਸੇ ਨਾਲ ਘਸੀਟਣ ਦੇ ਨਿਸ਼ਾਨ ਵੀ ਦੇਖੇ ਗਏ ਪਰ ਸੜਕ ‘ਤੇ ਸਿੱਧੂ ਦੇ ਵਾਹਨ ਦੇ ਬ੍ਰੇਕ ਲਗਾਉਣ ਦਾ ਕੋਈ ਨਿਸ਼ਾਨ ਨਹੀਂ ਮਿਲਿਆ।
ਕੋਲੇ ਨਾਲ ਲੱਦਿਆ ਟਰੱਕ ਸੜਕ ‘ਤੇ ਪਹਿਲੀ ਤੇ ਦੂਜੇ ਲੇਨ ਦੇ ਵਿਚ ਅੱਗੇ ਵਧ ਰਿਹਾ ਸੀ ਤੇ ਦੀਪ ਸਿੱਧੂ ਨੇ ਉਸ ਨੂੰ ਖੱਬੇ ਪਾਸਿਓਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੂਤਰਾਂ ਮੁਤਾਬਕ ਉਸ ਸਮੇਂ SUV ਦੀ ਰਫਤਾਰ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਗੌਰਤਲਬ ਹੈ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਕੁੰਡਲੀ-ਮਾਨੇਸਰ-ਪਲਵਰ ਕੇਐੱਮਪੀ ਐਕਸਪ੍ਰੈਸ-ਵੇ ‘ਤੇ ਦੋ ਦਿਨ ਪਹਿਲਾਂ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ ਸੀ। ਟਰਾਲਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਨੇ ਆਪਣਾ ਗੁਲਾਹ ਕਬੂਲ ਲਿਆ ਹੈ ਕਿ ਮੇਰੀ ਲਾਪ੍ਰਵਾਹੀ ਨਾਲ ਹਾਦਸਾ ਵਾਪਰਿਆ ਹੈ।