ਰੱਖਿਆ ਮੰਤਰੀ ਰਾਜਨਾਥ ਸਿੰਘ 8 ਮਈ ਨੂੰ ਚੰਡੀਗੜ੍ਹ ‘ਚ ਆਉਣਗੇ। ਰੱਖਿਆ ਮੰਤਰੀ ਦੇ ਸ਼ਹਿਰ ਵਿੱਚ ਕਈ ਪ੍ਰੋਗਰਾਮ ਹਨ। ਰਾਜਨਾਥ ਸਿੰਘ ਸਵੇਰੇ ਪਹਿਲਾ ਹਵਾਈ ਅੱਡੇ ‘ਤੇ ਪਹੁੰਚਣਗੇ। ਇੱਥੋਂ ਸਿੱਧਾ ਉਹ ਸੈਕਟਰ-18 ਸਥਿਤ ਸਰਕਾਰੀ ਪ੍ਰੈੱਸ ਭਵਨ ਵਿੱਚ ਬਣੇ ਏਅਰ ਫੋਰਸ ਹੈਰੀਟੇਜ ਸੈਂਟਰ ਵਿੱਚ ਪਹੁੰਚ ਕੇ ਉਦਘਾਟਨ ਕਰਨਗੇ। ਇੱਥੇ ਉਨ੍ਹਾਂ ਦਾ ਕਰੀਬ ਢਾਈ ਘੰਟੇ ਦਾ ਪ੍ਰੋਗਰਾਮ ਹੋਵੇਗਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਸੈਕਟਰ-18 ਸਥਿਤ ਏਅਰ ਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕਰਨਗੇ। ਸ਼ਨੀਵਾਰ ਨੂੰ ਉਦਘਾਟਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰੱਖਿਆ ਮੰਤਰੀ ਸਵੇਰੇ 11 ਵਜੇ ਏਅਰ ਫੋਰਸ ਹੈਰੀਟੇਜ ਸੈਂਟਰ ਪਹੁੰਚਣਗੇ। ਸਵੇਰੇ 11:08 ਤੋਂ 11:11 ਵਜੇ ਤੱਕ ਉਹ ਪਾਰਕਿੰਗ ਖੇਤਰ ਵਿੱਚ ਲਗਾਏ ਗਏ ਮਿਗ-21 ਦੇ ਕਾਕਪਿਟ ‘ਤੇ ਬੈਠ ਕੇ ਜਾਇਜ਼ਾ ਲੈਣਗੇ।
ਇਹ ਵੀ ਪੜ੍ਹੋ : ਬੈਂਗਲੁਰੂ ‘ਚ PM ਮੋਦੀ ਦਾ 10 ਕਿਲੋਮੀਟਰ ਲੰਬਾ ਰੋਡ ਸ਼ੋਅ ਸ਼ੁਰੂ, ਦੋ ਜਨ ਸਭਾਵਾਂ ਨੂੰ ਵੀ ਕਰਨਗੇ ਸੰਬੋਧਨ
ਇਸ ਦੇ ਨਾਲ ਹੀ ਕੇਂਦਰ ਦੇ ਬਾਹਰ 40 ਘੰਟੇ ਪਹਿਲਾਂ ਹੀ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਏਅਰ ਫੋਰਸ ਹੈਰੀਟੇਜ ਸੈਂਟਰ ਦਾ ਵੱਡਾ ਬੋਰਡ ਵੀ ਲਗਾਇਆ ਗਿਆ ਹੈ। ਇਸ ਲਈ ਜ਼ਿਲ੍ਹਾ ਮੈਜਿਸਟ੍ਰੇਟ ਵਿਨੇ ਪ੍ਰਤਾਪ ਸਿੰਘ ਨੇ ਸ਼ਹਿਰ ਨੂੰ ਨੋ ਫਲਾਇੰਗ ਜ਼ੋਨ ਐਲਾਨ ਦਿੱਤਾ ਹੈ। ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਧਾਰਾ 144 ਤਹਿਤ ਇਹ ਰੋਕ ਲਗਾਈ ਹੈ। ਇਹ ਰੋਕ 7 ਮਈ ‘ਤੋਂ 9 ਮਈ 2023 ਤੱਕ ਲਾਗੂ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: