ਸਿੱਖ ਸੈਨਿਕਾਂ ਦੇ ਬੈਲਿਸਟਿਕ ਹੈਲਮੇਟ ਪਹਿਨਣ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਵਿਚ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਪਟਿਆਲਾ ਦੀ ਸਾਂਸਦ ਪ੍ਰਨੀਤ ਕੌਰ ਦੇ ਸਵਾਲ ‘ਤੇ ਸਾਫ ਕੀਤਾ ਕਿ ਸਾਰੇ ਸੈਨਿਕਾਂ ਨੂੰ ਇਹ ਹੈਲਮੇਟ ਪਹਿਨਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਇਲਾਕਿਆਂ ਵਿਚ ਤਾਇਨਾਤ ਫਾਈਟਰ ਏਅਰਕ੍ਰਾਫਟ ਦੇ ਸਾਰੇ ਪਾਇਲਟਾਂ ਤੇ ਸੈਨਿਕਾਂ ਨੂੰ ਪੂਰੇ ਸੁਰੱਖਿਆ ਕਵਚ ਪਹਿਨਣੇ ਹੋਣਗੇ।
ਉਨ੍ਹਾਂ ਕਿਹਾ ਕਿ ਅੱਤਵਾਦ ਖਿਲਾਫ ਲੜਾਈ ਵਿਚ ਆਪਣੀ ਧਾਰਮਿਕ ਪਛਾਣ ਨੂੰ ਕਾਇਮ ਰੱਖਦੇ ਹੋਏ ਸਿੱਖ ਸੈਨਿਕ ਕੱਪੜੇ ਦੇ ਪਟਕੇ ਉਪਰ ਬੁਲੇਟ ਪਰੂਫ ਹੈਲਮੇਟ ਪਹਿਨਦੇ ਰਹੇ ਹਨ। ਇਸ ਤੋਂ ਇਲਾਵਾ ਆਰਮਡ ਰੈਜੀਮੈਂਟ ਦਾ ਟੈਂਕ ਕਰੂਅ ਵੀ ਪੇਡਿਡ ਕਮਿਊਨੀਕੇਸ਼ਨ ਹੇਡ ਗੀਅਰ ਪਹਿਨਦਾ ਹੈ। ਦਰਅਸਲ ਪ੍ਰਨੀਤ ਕਰ ਨੇ ਸਵਾਲ ਪੁੱਛਿਆ ਸੀ ਕਿ ਕੀ ਕੇਂਦਰ ਸਰਕਾਰ ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮੇਟ ਪਹਿਨਣਾ ਜ਼ਰੂਰੀ ਕਰਨ ਜਾ ਰਹੀ ਹੈ।
ਇਸ ‘ਤੇ ਮੰਤਰੀ ਭੱਟ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਸੈਨਿਕਾਂ ਨੂੰ ਯੁੱਧ ਦੌਰਾਨ ਆਉਣ ਵਾਲੇ ਸਾਰੇ ਨਵੇਂ ਖਤਰਿਆਂ ਖਿਲਾਫ ਸੁਰੱਖਿਆ ਦੇਣ ਦੀ ਲੋੜ ਹੈ। ਇਸੇ ਤਹਿਤ ਭਾਰਤੀ ਸੈਨਿਕਾਂ ਨੂੰ ਬੁਲੇਟ ਪਰੂਫ ਜੈਕੇਟ ਤੇ ਬੁਲੇਟ ਪਰੂਫ ਹੈਲਮੇਟ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੀ ਸਰਕਾਰ ਲਈ ਸੈਨਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੱਡੀ ਪਹਿਲ ਹੈ।
ਜ਼ਿਕਰਯੋਗ ਹੈ ਕਿ ਰੱਖਿਆ ਮੰਤਰਾਲੇ ਨੇ 5 ਜਨਵਰੀ ਨੂੰ ਸਿੱਖ ਸੈਨਿਕਾਂ ਲਈ 12730 ਬੈਲਿਸਟਿਕ ਹੈਲਮੇਟ ਖਰੀਦਣ ਲਈ ਟੈਂਡਰ ਕੱਢੇ ਸਨ ਪਰ ਕੇਂਦਰ ਦੇ ਇਸ ਕਦਮ ਦਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਿਰੋਧ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: