ਦਿੱਲੀ ਐੱਮਸੀਡੀ ਚੋਣਾਂ ਦੇ ਨਤੀਜਿਆਂ ਦੇ ਹਰ ਰਾਊਂਡ ਵਿਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਤੇ ਭਾਜਪਾ ਵਿਚ ਟੱਕਰ ਚੱਲ ਰਹੀ ਹੈ। ਦੁਪਹਿਰ 2 ਵਜੇ ਤਕ ਆਪ 107 ਸੀਟਾਂ ਤੇ ਭਾਜਪਾ 84 ‘ਤੇ ਜਿੱਤ ਦਰਜ ਕਰ ਚੁੱਕੀ ਸੀ। ਕਾਂਗਰਸ 5 ਤੇ ਆਜ਼ਾਦ ਉਮੀਦਵਾਰ ਦੇ ਖਾਤੇ ਵਿਚ ਇਕ ਵਾਰਡ ਆ ਚੁੱਕਾ ਹੈ। ਹਾਲਾਂਕਿ ਹੁਣ ਵੀ ਭਾਜਪਾ ਨੂੰ ਉਮੀਦ ਹੈ ਕਿ MCD ਵਿਚ ਮੇਅਰ ਉਨ੍ਹਾਂ ਦੀ ਪਾਰਟੀ ਦਾ ਹੋਵੇਗਾ।
‘ਆਪ’ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਮੇਅਰ ਆਪ ਦਾ ਹੋਵੇਗਾ। ਭਾਜਪਾ ਨੇ ਦਿੱਲੀ ਨੂੰ ਕਿਚੜੇ ਨਾਲ ਢੱਕ ਦਿੱਤਾ ਸੀ, ਇਸ ਨੂੰ ਸਾਫ ਕੀਤਾ ਜਾਵੇਗਾ ਤੇ ਐੱਮਸੀਡੀ ਵਿਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੇਗੀ। ਦਿੱਲੀ ਦੀ ਜਨਤਾ ਨੇ ‘ਆਪ’ ਨੂੰ ਐੱਮਸੀਡੀ ਵਿਚ ਲਿਆਉਣ ਦਾ ਫੈਸਲਾ ਕੀਤਾ ਸੀ ਤਾਂ ਕਿ ਦਿੱਲੀ ਸਵੱਛ ਤੇ ਸੁੰਦਰ ਬਣੇ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਦਿੱਲੀ ਦੀ ਜਨਤਾ ਤੋਂ ਕਰਾਰ ਜਵਾਬ ਮਿਲਿਆ ਹੈ। ਜਨਤਾ ਨੇ ਉਸ ਨੂੰ ਵੋਟ ਦਿੱਤਾ ਹੈ ਜੋ ਵਿਕਾਸ ਲਈ ਕੰਮ ਕਰੇਗਾ। ਅੱਜ ਦਿੱਲੀ ਨੇ ਉਸ ਕਿੱਚੜੇ ਦਾ ਸਫਾਇਆ ਕਰ ਦਿੱਤਾ ਹੈ ਜਿਸ ਨੂੰ ਭਾਜਪਾ ਨੇ ਕੇਜਰੀਵਾਲ ‘ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਸ਼ਹਿਰ ਵਿਚ ਬਦਲ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਸ ਦੇਈਏ ਕਿ ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਦੇ ਲਈ ਗਿਣਤੀ ਜਾਰੀ ਹੈ। ਹੁਣ ਤੱਕ ਆਏ ਨਤੀਜਿਆਂ ਵਿੱਚ ‘ਆਪ’ ਨੇ 119 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। 96 ਸੀਟਾਂ ‘ਤੇ ਭਾਜਪਾ ਨੇ ਜਿੱਤ ਹਾਸਿਲ ਕੀਤੀ ਹੈ। ਉੱਥੇ ਹੀ ਕਾਂਗਰਸ ਨੇ ਵੀ 7 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ।