ਡੇਂਗੂ ਦੇ ਵਧਦੇ ਮਾਮਲਿਆਂ ਨੇ ਹੁਣ ਹਰਿਆਣਾ ਦੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ (ਐਨਵੀਬੀਡੀਸੀਪੀ) ਦੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਪੂਰੇ ਸਾਲ ‘ਚ 13 ਮੌਤਾਂ ਹੋਈਆਂ ਸਨ ਜਦਕਿ ਇਸ ਸਾਲ 10 ਮਹੀਨਿਆਂ ‘ਚ ਹੀ ਡੇਂਗੂ ਕਾਰਨ 14 ਮੌਤਾਂ ਹੋ ਚੁੱਕੀਆਂ ਹਨ।
ਜਾਣਕਾਰੀ ਅਨੁਸਾਰ ਇਸ ਸਾਲ ਹੁਣ ਤੱਕ 6 ਹਜ਼ਾਰ 151 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਸਭ ਤੋਂ ਮਾੜੀ ਹਾਲਤ ਪੰਚਕੂਲਾ ਅਤੇ ਹਿਸਾਰ ਜ਼ਿਲ੍ਹਿਆਂ ਦੀ ਹੈ। ਪੰਚਕੂਲਾ ਵਿੱਚ ਹੁਣ ਤੱਕ 1787 ਲੋਕ ਡੇਂਗੂ ਦੀ ਲਪੇਟ ਵਿੱਚ ਆ ਚੁੱਕੇ ਹਨ ‘ਤੇ ਹਿਸਾਰ ਵਿੱਚ 1,158 ਲੋਕ ਪਾਜ਼ੇਟਿਵ ਪਾਏ ਗਏ ਹਨ। ਗੁਰੂਗ੍ਰਾਮ ਵਿੱਚ 422, ਯਮੁਨਾਨਗਰ ਵਿੱਚ 539, ਅੰਬਾਲਾ ਵਿੱਚ 252 ਅਤੇ ਰੇਵਾੜੀ ਵਿੱਚ 222 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜੇਕਰ ਹਰਿਆਣਾ ਵਿਚ ਡੇਂਗੂ ਮਰੀਜ਼ਾਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਔਸਤਨ 100 ਮਰੀਜ਼ ਮਿਲ ਰਹੇ ਹਨ। ਸੂਬੇ ਦੇ ਸਿਹਤ ਵਿਭਾਗ ਵੱਲੋਂ 500 ਤੋਂ ਵੱਧ ਸੈਂਪਲ ਲਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 100 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆ ਰਹੀ ਹੈ। ਦਸਣਯੋਗ ਗੱਲ ਹੈ ਕਿ ਹਰਿਆਣਾ ਵਿੱਚ ਪੰਜ ਸਾਲ ਤੋਂ ਡੇਂਗੂ ਨਾਲ ਕੋਈ ਮੌਤ ਨਹੀਂ ਹੋਈ। ਸਾਲ 2016 ‘ਚ 2 ਹਜ਼ਾਰ 494 ਲੋਕਾਂ ‘ਚ ਡੇਂਗੂ ਦੀ ਪੁਸ਼ਟੀ ਹੋਈ ਸੀ। 2017 ਅਤੇ 2020 ਵਿੱਚ 1,377 ਡੇਂਗੂ ਦੇ ਮਰੀਜ਼ ਪਾਏ ਗਏ, ਪਰ ਕਿਸੇ ਦੀ ਮੌਤ ਨਹੀਂ ਹੋਈ।