ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਇੱਕ ਦਿਵਿਆਂਗ ਬੱਚੇ ਨੂੰ ਫਲਾਈਟ ਵਿੱਚ ਚੜ੍ਹਨ ਦੀ ਇਜਾਜ਼ਤ ਨਾ ਦੇਣ ਲਈ ਏਅਰਲਾਈਨ ਇੰਡੀਗੋ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਡੀਜੀਸੀਏ ਨੇ ਕਿਹਾ ਹੈ ਕਿ 7 ਮਈ ਨੂੰ ਰਾਂਚੀ ਹਵਾਈ ਅੱਡੇ ‘ਤੇ ਦਿਵਿਆਂਗ ਬੱਚੇ ਨਾਲ ਇੰਡੀਗੋ ਦੇ ਕਰਮਚਾਰੀਆਂ ਦਾ ਵਤੀਰਾ ਗਲਤ ਸੀ ਅਤੇ ਇਸ ਨਾਲ ਸਥਿਤੀ ਵਿਗੜ ਗਈ। ਇਸ ਤੋਂ ਪਹਿਲਾਂ ਡੀਜੀਸੀਏ ਦੀ ਫੈਕਟ ਫਾਇੰਡਿੰਗ ਕਮੇਟੀ ਇੰਡੀਗੋ ਦੇ ਕਰਮਚਾਰੀਆਂ ਨੂੰ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਸੀ ਅਤੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਡੀਜੀਸੀਏ ਨੇ ਇੰਡੀਗੋ ‘ਤੇ ਜੁਰਮਾਨਾ ਲਾਉਣ ਦੇ ਫੈਸਲੇ ‘ਤੇ ਕਿਹਾ, “ਰਾਂਚੀ ਵਿਖੇ ਇੱਕ ਦਿਵਿਆਂਗ ਬੱਚੇ ਨੂੰ ਉਤਾਰਨ ਦੇ ਮਾਮਲੇ ਵਿੱਚ ਜਾਂਚ ਦੌਰਾਨ ਮਿਲੇ ਨਤੀਜਿਆਂ ਦੇ ਅਧਾਰ ‘ਤੇ ਇੱਕ ਅਧਿਕਾਰਤ ਪ੍ਰਤੀਨਿਧੀ ਵੱਲੋਂ ਇੰਡੀਗੋ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਦੇ ਮੱਦੇਨਜ਼ਰ, ਡੀਜੀਸੀਏ ਵਿੱਚ ਸਮਰੱਥ ਅਥਾਰਟੀ ਨੇ ਸਬੰਧਤ ਏਅਰਕ੍ਰਾਫਟ ਨਿਯਮਾਂ ਦੀਆਂ ਵਿਵਸਥਾਵਾਂ ਤਹਿਤ ਏਅਰਲਾਈਨ ‘ਤੇ 5 ਲੱਖ ਰੁਪਏ ਦਾ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ ਹੈ।
ਘਟਨਾ ਤੋਂ ਬਾਅਦ 9 ਮਈ ਨੂੰ ਇੰਡੀਗੋ ਨੇ ਆਪਣੇ ਬਿਆਨ ‘ਚ ਕਿਹਾ ਕਿ ਦਿਵਿਆਂਗ ਬੱਚੇ ਨੂੰ ਜਹਾਜ਼ ‘ਚ ਸਵਾਰ ਹੋਣ ਦੀ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਉਹ ਘਬਰਾ ਹੋਇਆ ਦਿਸ ਰਿਹਾ ਸੀ। ਬੱਚੇ ਨੂੰ ਰਾਂਚੀ ਤੋਂ ਹੈਦਰਾਬਾਦ ਦੀ ਫਲਾਈਟ ‘ਚ ਸਵਾਰ ਹੋਣ ਦੀ ਇਜਾਜ਼ਤ ਨਾ ਦਿੱਤੇ ਜਾਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਵੀ ਜਹਾਜ਼ ‘ਚ ਨਾ ਬੈਠਣ ਦਾ ਫੈਸਲਾ ਕੀਤਾ ਸੀ।
ਦਿਵਿਆਂਗ ਬੱਚੇ ਦੇ ਏਅਰਲਾਈਨ ਗ੍ਰਾਊਂਟ ਸਟਾਫ ਵੱਲੋਂ ਬੋਰਿੰਡਗ ਤੋਂ ਰੋਕਣ ਦੀ ਖਬਰ ਤੋਂ ਬਾਅਦ ਇਸ ਦੀ ਚਾਰੇ ਪਾਸੇ ਅਲੋਚਨਾ ਹੋ ਰਹੀ ਸੀ, ਜਿਸ ਤੋਂ ਬਾਅਦ ਸਿਵਲ ਐਵੀਏਸ਼ਨ ਅਥਾਰਟੀ ਨੇ ਇਸ ਦਾ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰਾਂਚੀ-ਹੈਦਰਾਬਾਦ ਫਲਾਈਟ ਦੀ ਯਾਤਰੀ ਮਨੀਸ਼ਾ ਗੁਪਤਾ ਨੇ ਗਰਾਊਂਡ ਸਟਾਫ ਵੱਲੋਂ ਬੱਚੇ ਅਤੇ ਉਸ ਦੇ ਮਾਤਾ-ਪਿਤਾ ਨੂੰ ਪਰੇਸ਼ਾਨ ਕੀਤੇ ਜਾਣ ਦੀ ਕਹਾਣੀ ਸੁਣਾਈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮਨੀਸ਼ਾ ਗੁਪਤਾ ਨੇ ਇੱਕ ਪੋਸਟ ਵਿੱਚ ਦੱਸਿਆ ਕਿ ਇੰਡੀਗੋ ਦਾ ਮੈਨੇਜਰ ਲਗਾਤਾਰ ਰੌਲਾ ਪਾ ਰਿਹਾ ਸੀ ਕਿ ਬੱਚਾ ਸਥਿਰ ਨਹੀਂ ਹੈ। ਜਹਾਜ਼ ਵਿੱਚ ਬੈਠੇ ਕਈ ਯਾਤਰੀਆਂ ਨੇ ਪੀੜਤ ਪਰਿਵਾਰ ਦੀ ਮਦਦ ਕਰਨੀ ਚਾਹੀ ਅਤੇ ਮੈਨੇਜਰ ਨੂੰ ਉਨ੍ਹਾਂ ਨੂੰ ਜਹਾਜ਼ ਵਿੱਚ ਬੈਠਣ ਦੇਣ ਲਈ ਕਿਹਾ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।