ਬਾਬਾ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਫਰਵਰੀ 2024 ‘ਚ ਲੁਧਿਆਣਾ ਆ ਰਹੇ ਹਨ। ਪੰਡਿਤ ਧੀਰੇਂਦਰ ਸ਼ਾਸਤਰੀ ਕੁਝ ਦਿਨ ਲੁਧਿਆਣਾ ਹੀ ਰਹਿਣਗੇ। ਇਸ ਦੌਰਾਨ ਧੀਰੇਂਦਰ ਸ਼ਾਸਤਰੀ ਲੁਧਿਆਣਾ ਦੇ ਪ੍ਰਸਿੱਧ ਪ੍ਰਾਚੀਨ ਮਾਂ ਬਗਲਾਮੁਖੀ ਧਾਮ ਵਿੱਚ ਫਰਵਰੀ ਮਹੀਨੇ ਵਿੱਚ 216 ਘੰਟੇ ਤੱਕ ਲਗਾਤਾਰ ਹੋਣ ਵਾਲੇ ਮਹਾਯੱਗ ਵਿੱਚ ਸ਼ਿਰਕਤ ਕਰਨਗੇ।
ਮਾਂ ਬਗਲਾਮੁਖੀ ਧਾਮ ਵਿੱਚ 8 ਫਰਵਰੀ 2024 ਤੋਂ 17 ਫਰਵਰੀ 2024 ਤੱਕ 216 ਘੰਟੇ ਦਾ ਮਹਾਯੱਗ ਕਰਵਾਇਆ ਜਾਣਾ ਹੈ। ਇਸ ਨੂੰ ਲੈ ਕੇ ਮਾਂ ਬਗਲਾਮੁਖੀ ਧਾਮ ਦੇ ਮੁੱਖ ਸੇਵਾਦਾਰ ਮਹੰਤ ਪ੍ਰਵੀਨ ਚੌਧਰੀ ਅਤੇ ਸੇਵਾਦਾਰਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮਹਾਯੱਗ ਵਿੱਚ 50,000 ਸ਼ਰਧਾਲੂ ਸ਼ਾਮਲ ਹੋਣਗੇ। ਇਹ ਮੰਦਰ ਲੁਧਿਆਣਾ ਸ਼ਹਿਰ ਦਾ ਮੁੱਖ ਮੰਦਰ ਹੈ, ਜੋ ਕਿ ਲੁਧਿਆਣਾ ਦੇ ਸਿੰਗਲਾ ਇਨਕਲੇਵ ਪੱਖੋਵਾਲ ਰੋਡ ‘ਤੇ ਸਥਿਤ ਹੈ।
ਇਸ ਮੰਦਿਰ ਦੀ ਖਾਸੀਅਤ ਹੈ ਕਿ ਇਸ ਦੇ ਵਿਚਾਲੇ ਮਾਤਾ ਬਗਲਾਮੁਖੀ ਦਾ ਵਾਸ ਹੈ। ਇਹ ਲੁਧਿਆਣਾ ਸ਼ਹਿਰ ਦੇ ਮਾਤਾਬਗਲਾ ਮੁਖੀ ਦੇ ਸਰੂਪ ਦਾ ਸਭ ਤੋਂ ਪ੍ਰਾਚੀਨ ਮੰਦਰ ਹੈ। ਇਸ ਮੰਦਰ ਦੇ ਵਿਚਾਲੇ ਅਕਸਰ ਲੋਕ ਦੀਵੇ ਅਤੇ ਪੀਲੀ ਚੁੰਨੀ ਦਾ ਦਾਨ ਕਰਦੇ ਹਨ। ਪੀਲੀ ਚੁੰਨੀ ਮਾਤਾ ਬਗਲਾ ਮੁਖੀ ਨੂੰ ਚੜ੍ਹਾਈ ਜਾਂਦੀ ਹੈ ਅਤੇ ਦੀਵੇ ਚੜ੍ਹਾ ਕੇ ਸ਼ਰਧਾਲੂ ਮੰਨਤ ਮੰਗਦੇ ਹਨ। ਜਦੋਂ ਸ਼ਰਧਾਲੂਆਂ ਦੀ ਮੰਨਤ ਪੂਰੀ ਹੋ ਜਾਂਦੀ ਹੈ ਤਾਂ ਮਾਤਾ ਬਗਲਾ ਮੁਖੀ ਨੂੰ ਪੀਲਾ ਸ਼ਿੰਗਾਰ ਅਤੇ ਪੀਲੀ ਚੁੰਨੀ ਚੜ੍ਹਾਈ ਜਾਂਦੀ ਹੈ।
ਧੀਰੇਂਦਰ ਸ਼ਾਸਤਰੀ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਇੱਕ ਪ੍ਰਸਿੱਧ ਅਤੇ ਪ੍ਰਾਚੀਨ ਧਾਰਮਿਕ ਸਥਾਨ ਬਾਗੇਸ਼ਵਰ ਧਾਮ ਸਰਕਾਰ ਦੇ ਪੀਠਾਧੀਸ਼ਵਰ ਅਤੇ ਪੁਜਾਰੀ ਵੀ ਹਨ। ਇੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਦਰਸ਼ਨਾਂ ਲਈ ਆਉਂਦੇ ਹਨ ਅਤੇ ਦਰਖਾਸਤਾਂ ਮੰਗਦੇ ਹਨ। ਇਸ ਦੇ ਨਾਲ ਹੀ ਮਹਾਰਾਜ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੀ ਪ੍ਰਸਿੱਧ ਕਥਾਵਾਚਕ ਹਨ ਅਤੇ ਬ੍ਰਹਮ ਦਰਬਾਰ ਦਾ ਸੰਚਾਲਨ ਕਰਦੇ ਹਨ। ਬਾਗੇਸ਼ਵਰ ਧਾਮ ਵਿੱਚ ਪੀੜ੍ਹੀ ਦਰ ਪੀੜ੍ਹੀ ਪ੍ਰਸਿੱਧ ਸੰਤਾਂ ਦੇ ਦਰਬਾਰ ਲੱਗਦੇ ਰਹੇ ਹਨ। ਧੀਰੇਂਦਰ ਸ਼ਾਸਤਰੀ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ ਭਗਵਾਨ ਦਾਸ ਗਰਗ ਇੱਥੇ ਦਰਬਾਰ ਲਗਾਉਂਦੇ ਸਨ।
ਵੀਡੀਓ ਲਈ ਕਲਿੱਕ ਕਰੋ -: