ਬਰਖਾਸਤ ਸਿਹਤ ਮਤਰੀ ਵਿਜੇ ਸਿੰਗਲਾ ਤੇ ਉਨ੍ਹਾਂ ਦੇ OSD ਭਾਣਜੇ ਪ੍ਰਦੀਪ ਕੁਮਾਰ ਨੂੰ ਮੋਹਾਲੀ ਕੋਰਟ ਨੇ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਤਿੰਨ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ।
ਸਿੰਗਲਾ ਨੇ ਪੇਸ਼ੀ ਲਈ ਜਾਣ ਵੇਲੇ ਕਿਹਾ ਕਿ ਮੈਂ ਪੂਰੀ ਈਮਾਨਦਾਰੀ ਨਾਲ ਕੰਮ ਕੀਤਾ ਹੈ। ਮੈਨੂੰ ਬਾਹਰਲੀਆਂ ਤਾਕਤਾਂ ਨੇ ਸਾਜ਼ਿਸ਼ ਕਰਕੇ ਫਸਾਇਆ ਹੈ। ਜਲਦ ਹੀ ਸਭ ਕੁਝ ਸਾਹਮਣੇ ਆ ਜਾਏਗਾ। ਉਨ੍ਹਾਂ ਕਿਹਾ ਕਿ ਮੈਨੂੰ ਪਾਰਟੀ, ਸਰਕਾਰ, ਪੁਲਿਸ ਤੇ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ। ਹਾਲਾਂਕਿ ਸੀ.ਐੱਮ. ਭਗਵੰਤ ਮਾਨ ਨੇ ਉਨ੍ਹਾਂ ਦੇ ਗੁਨਾਹ ਕਬੂਲਣ ਦੇ ਦਾਅਵੇ ‘ਤੇ ਸਿੰਗਲਾ ਨੇ ਚੁੱਪ ਵੱਟ ਲਈ।
ਸਿੰਗਲਾ ਦੀ ਕਮਿਸ਼ਨਖੋਰੀ ਦੇ ਮਾਮਲੇ ਵਿੱਚ ਹੁਣ ਮੁਹੱਲਾ ਕਲੀਨਿਕ ਦੇ ਟੈਂਡਰ ਵੀ ਜਾਂਚ ਦੇ ਦਾਇਰੇ ਵਿੱਚ ਆ ਗਏ ਹਨ। ਜਿਨ੍ਹਾਂ ਠੇਕੇਦਾਰਾਂ ਨੇ ਟੈਂਡਰ ਲਏ ਹਨ, ਉਨ੍ਹਾਂ ਤੋਂ ਕਿਤੇ ਰਿਸ਼ਵਤ ਤਾਂ ਨਹੀਂ ਲਈ ਗਈ, ਇਸ ਦੇ ਬਾਰੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਲਈ ਮੰਤਰੀ ਤੇ OSD ਭਾਣਜੇ ਦੀਆਂ ਤਿੰਨ ਮਹੀਨੇ ਦੀਆਂ ਕਾਲ ਡੀਟੇਲਸ ਦਾ ਰਿਕਾਰਡ ਕਢਵਾ ਕੇ ਖੰਗਾਲਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਡਰੀਮ ਪ੍ਰਾਜੈਕਟ ਮੁਹੱਲਾ ਕਲੀਨਿਕ ਤੋਂ ਹੀ ਮੰਤਰੀ ਦੇ ਭ੍ਰਿਸ਼ਟਾਚਾਰ ਦੀ ਪੋਲ ਖੁੱਲ੍ਹੀ। ਸਰਕਾਰ 15 ਅਗਸਤ ਤੋਂ ਰਾਜ ਵਿੱਚ 75 ਮੁਹੱਲਾ ਕਲੀਨਿਕ ਸ਼ਰੂ ਕਰਨ ਜਾ ਰਹੀ ਹੈ। ਇਸ ਦੀ ਟੈਂਡਰਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸੇ ਨੂੰ ਪਾਰਟੀ ਤੇ ਸਰਾਕਰ ਨੇ ਰਿਵਿਊ ਕਰਨਾ ਸ਼ੁਰੂ ਕੀਤਾ ਤਾਂ ਮੰਤਰੀ ਤੇ OSD ਭਾਣਜੇ ਦੇ ਭ੍ਰਿਸ਼ਟਾਚਾਰ ਦੀ ਕਹਾਣੀ ਸਾਹਮਣੇ ਆਈ, ਜਿਸ ਮਗਰੋਂ ਅਫਸਰਾਂ ਤੋਂ ਪੁੱਛਗਿੱਛ ਵਿੱਚ ਕਮਿਸ਼ਨਖੋਰੀ ਵੀ ਸਾਹਮਣੇ ਆਉਣ ਲੱਗੀ।