ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੱਥਰੀ ਦਾ ਇਲਾਜ ਕਰਵਾਉਣ ਗਏ ਇੱਕ ਨੌਜਵਾਨ ਦੀ ਕਿਡਨੀ ਹੀ ਕੱਢ ਲਈ ਗਈ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਲਾਜ ਦੇ ਲਗਭਗ 10 ਸਾਲ ਬਾਅਦ ਅਚਾਨਕ ਨੌਜਵਾਨ ਦੇ ਪੇਟ ਵਿੱਚ ਤੇਜ਼ ਦਰਦ ਹੋਇਆ। ਇਸ ਦਾ ਇਲਾਜ ਕਰਵਾਉਣ ਗਏ ਨੌਜਵਾਨ ਨੂੰ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਤਾਂ ਇੱਕ ਕਿਡਨੀ ਹੀ ਕੱਢ ਲਈ ਗਈ ਹੈ।
ਇਸ ਜਾਣਕਾਰੀ ਤੋਂ ਬਾਅਦ ਨੌਜਵਾਨ ਨੇ ਹੋਰ ਟੈਸਟ ਵੀ ਕਰਵਾਏ। ਪੁਸ਼ਟੀ ਹੋਣ ਪਿੱਛੋਂ ਜ਼ਿਲ੍ਹੇ ਦੀ ਰਾਮਪੁਰ ਪੁਲਸ ਥਾਣੇ ਵਿੱਚ ਦੋਸ਼ੀ ਡਾਕਰਟ ਖ਼ਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਜਾਂਚ ਵਿੱਚ ਡਾਕਟਰ ਦੀ ਡਿਗਰੀ ਵੀ ਫਰਜ਼ੀ ਪਾਈ ਗਈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਕੋਰਬਾ ਦੇ ਰਜਗਾਮਾਰ ਰੋਡ ਵਿੱਚ ਚਲਾਏ ਜਾ ਰਹੇ ਸ੍ਰਿਸ਼ਟੀ ਇੰਸਟੀਚਿਊਟ ਆਫ ਮੈਡੀਕਲ ਕਾਲਜ ਦੇ ਡਾਕਟਰ ਐਸ.ਐੱਨ. ਯਾਦਵ ਤੋਂ ਸੰਤੋਸ਼ ਗੁਪਤਾ ਨੇ 10 ਸਾਲ ਪਹਿਲਾਂ ਪੱਥਰੀ ਦਾ ਇਲਾਜ ਕਰਵਾਇਆ ਸੀ। ਪੱਥਰੀ ਕੱਢਣ ਦੇ ਨਾਂ ‘ਤੇ ਡਾਕਟਰ ਨੇ ਉਸ ਦੀ ਕਿਡਨੀ ਹੀ ਕੱਢ ਲਈ। ਪੀੜਤ ਨੇ ਇਸ ਮਾਮਲੇ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕੀਤੀ ਸੀ। ਜਾਂਚ ਵਿੱਚ ਮਾਮਲਾ ਸਹੀ ਪਾਇਆ ਗਿਆ, ਜਿਸ ‘ਤੇ ਪੁਲਿਸ ਨੇ ਫਰਜ਼ੀ ਡਾਕਟਰ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਦਾ ਖੁਲਾਸਾ ਹੋਣ ਪਿੱਛੋਂ ਜ਼ਿਲ੍ਹੇ ਵਿੱਚ ਭਾਜੜਾਂ ਪੈ ਗਈਆਂ ਹਨ।
ਪੁਲਿਸ ਨੇ ਦੱਸਿਆ ਕਿ ਡਾਕਰਟ ਐੱਸ.ਐੱਨ. ਯਾਦਵ ਨੇ ਬਿਨਾਂ ਮਰੀਜ਼ ਦੀ ਇਜਾਜ਼ਤ ਦੇ ਪਥਰੀ ਦੀ ਥਾਂ ਉਸ ਦੀ ਕਿਡਨੀ ਕੱਢ ਦਿੱਤੀ। ਉਸ ਨੇ ਨੌਜਵਾਨ ਦੀ ਜਾਨ ਨਾਲ ਖਿਲਵਾੜ ਕੀਤਾ ਸੀ। ਮਾਮਲੇ ਵਿੱਚ ਰਾਮਪੁਰ ਪੁਲਿਸ ਨੇ ਡਾਕਟਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।