ਪੰਜਾਬ ਦੇ ਖੰਨਾ ‘ਚ ਦੋਰਾਹਾ ਨਹਿਰ ਦਾ ਬੰਨ੍ਹ ਟੁੱਟ ਗਿਆ ਹੈ। ਪਾੜ ਪੈਣ ਕਾਰਨ ਇੱਥੋਂ ਦੇ ਰਿਹਾਇਸ਼ੀ ਇਲਾਕਿਆਂ ‘ਚ ਪਾਣੀ ਪਹੁੰਚ ਗਿਆ। ਨਹਿਰ ਦੇ ਨਾਲ ਲੱਗਦੇ ਫੌਜੀ ਖੇਤਰ ਵਿੱਚ ਵੀ ਪਾਣੀ ਭਰ ਗਿਆ। ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਫ਼ੌਜ ਦੀ ਮਦਦ ਨਾਲ JCB ਤੇ ਹੋਰ ਮਸ਼ੀਨਰੀ ਬੁਲਾ ਕੇ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਨਹਿਰ ਟੁੱਟਣ ਤੋਂ ਬਾਅਦ ਇੱਥੋਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ 4 ਵਜੇ ਦੋਰਾਹਾ ਨਹਿਰ ਦਾ ਵੱਡਾ ਕਿਨਾਰਾ ਫੌਜੀ ਖੇਤਰ ਕੋਲ ਟੁੱਟ ਗਿਆ। ਜਿਸ ਕਾਰਨ ਪਾਣੀ ਦਾ ਤੇਜ਼ ਵਹਾਅ ਨਾਲ ਲੱਗਦੇ ਰਿਹਾਇਸ਼ੀ ਖੇਤਰ ਅਤੇ ਫੌਜੀ ਖੇਤਰ ਵੱਲ ਚਲਾ ਗਿਆ। ਦੱਸਿਆ ਜਾ ਹੈ ਕਿ ਸਿਸਵਾਂ ਦਰਿਆ ਵਿੱਚ ਪਾੜ ਪੈਣ ਤੋਂ ਬਾਅਦ ਦੋਰਾਹਾ ਨਹਿਰ ਵਿੱਚ ਪਾਣੀ ਵਧ ਗਿਆ ਹੈ। ਨਹਿਰ ਵਿੱਚ ਪਾਣੀ ਓਵਰਫਲੋ ਹੋਣ ਕਾਰਨ ਦੋਰਾਹਾ ਵਿੱਚ ਇਹ ਨਹਿਰ ਟੁੱਟ ਗਈ। ਲਗਭਗ ਪੂਰਾ ਸ਼ਹਿਰ ਅਤੇ ਕਈ ਪਿੰਡ ਇਸ ਨਹਿਰ ਦੇ ਕੰਢੇ ਵਸੇ ਹੋਏ ਹਨ।
ਇਹ ਵੀ ਪੜ੍ਹੋ : ਲਕਸ਼ਯ ਸੇਨ ਨੇ ਕੈਨੇਡਾ ਓਪਨ ਜਿੱਤਿਆ, ਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਲੀ ਸ਼ੀ ਫੇਂਗ ਨੂੰ ਹਰਾਇਆ
ਮੌਕੇ ’ਤੇ ਪੁੱਜਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਰੋਕ ਕੇ ਕੋਈ ਖ਼ਤਰਾ ਨਾ ਹੋਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇਸ ਨਹਿਰ ਦੇ ਕੰਢੇ ਅਕਸਰ ਫੌਜ ਦੇ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਇਸੇ ਲਈ ਆਮ ਤੌਰ ‘ਤੇ ਇੱਥੇ ਬਚਾਅ ਲਈ ਫੌਜ ਦੀ ਤਿਆਰੀ ਰਹਿੰਦੀ ਹੈ। ਹੁਣ ਨਹਿਰ ਟੁੱਟਣ ਤੋਂ ਬਾਅਦ ਫੌਜ ਵੀ ਬਚਾਅ ਕਾਰਜਾਂ ਵਿੱਚ ਜੁੱਟ ਗਈ ਹੈ। ਟੁੱਟੇ ਕੰਢੇ ‘ਤੇ ਬੰਨ੍ਹ ਬਣਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: