ਪਿਛਲੇ ਦਿਨੀਂ ਗੋਇੰਦਵਾਲ ਜੇਲ੍ਹ ਵਿੱਚ ਗੈਂਗਸਟਰਾਂ ਦੇ ਦੋ ਧੜਿਆ ‘ਚ ਵਾਪਰੀ ਗੈਂਗਵਾਰ ਦੇ ਮਾਮਲੇ ਵਿੱਚ ਮਾਰੇ ਗਏ ਦੋ ਗੈਗਸਟਰਾਂ ਦੀ ਮੌਤ ਤੋਂ ਬਾਅਦ ਸੁਰਖੀਆਂ ਵਿੱਚ ਆਏ ਜੇਲ੍ਹ ਅਧਿਕਾਰੀਆ ਖਿਲਾਫ ਸਥਾਨਕ ਪੁਲਿਸ ਵੱਲੋਂ ਦਰਜ ਕੀਤੇ ਪਰਚਿਆਂ ਦੀ ਹਾਸੋ-ਹੀਣੀ ਤਸਵੀਰ ਸਾਹਮਣੇ ਆਈ ਹੈ।
ਸਥਾਨਕ ਪੁਲਿਸ ਵੱਲੋ ਨਾਟਕੀ ਢੰਗ ਨਾਲ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ਗੈਗਸਟਰਾਂ ਖਿਲਾਫ ਦਰਜ FIR ਵਿੱਚ ਜੇਲ੍ਹ ਅਧਿਕਾਰੀਆ ਨੂੰ ਸ਼ਾਮਲ ਕਰ ਲਿਆ ਸੀ, ਜਿਸ ਦੇ ਚੱਲਦਿਆ ਅੱਜ ਮਾਣਯੋਗ ਅਦਾਲਤ ਵੱਲੋ ਨਾਮਜ਼ਦ ਕੀਤੇ ਸਾਰੇ ਜੇਲ੍ਹ ਅਧਿਕਾਰੀਆਂ ਨੂੰ ਬਰੀ ਕਰ ਦਿੱਤਾ ਹੈ।
ਦੱਸ ਦੇਈਏ ਕਿ ਜੇਲ੍ਹ ਕਾਂਡ ਵਿੱਚ ਪਹਿਲਾਂ ਜੇਲਰ ਇਕਬਾਲ ਸਿੰਘ ਬਰਾੜ, ਐਡੀਸ਼ਨਲ ਜੇਲ੍ਹ ਸੁਪਰਡੈਂਟ ਵਿਜੇ ਕੁਮਾਰ, ਅਸਿਸਟੈਂਟ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ, ਹਰਚੰਦ ਸਿੰਘ ਤੇ ਜੋਗਿੰਦਰ ਸਿੰਘ (ਦੋਵੇਂ) ASI ਨੂੰ ਮਾਮੂਲੀ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜੋਂ ਮੁਲਜ਼ਮਾਂ ਨੂੰ ਜੇਲ੍ਹ ਵਿੱਚ ਵਾਪਰੇ ਕਤਲਕਾਂਡ ਦੇ ਦਰਜ ਹੋਏ ਕੇਸ ਤਹਿਤ 120ਬੀ ਧਾਰਾ ਤਹਿਤ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਰਾਮ ਰਹੀਮ ‘ਤੇ ਕੇਸ ਦਰਜ, ਗੁਰੂ ਰਵਿਦਾਸ ਤੇ ਕਬੀਰ ਦਾਸ ਜੀ ‘ਤੇ ਕੀਤੀ ਗਲਤ ਟਿੱਪਣੀ
ਜ਼ਿਕਰਯੋਗ ਹੈ ਕਿ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਦੋ ਗੈਂਗਸਟਰ ਗੈਂਗਵਾਰ ਵਿੱਚ ਮਾਰੇ ਗਏ ਸਨ । ਇਨ੍ਹਾਂ ਦਾ ਕਤਲ ਲਾਰੈਂਸ ਗੈਂਗ ਵੱਲੋਂ ਜੇਲ੍ਹ ਵਿੱਚ ਕੀਤਾ ਗਿਆ। ਮੋਹਨ ਤੇ ਤੂਫ਼ਾਨ ਜੱਗੂ ਭਗਵਾਨਪੁਰੀਆ ਦੇ ਗੁਰਗੇ ਸਨ। ਉੱਥੇ ਹੀ ਇਨ੍ਹਾਂ ਦਾ ਤੀਜਾ ਸਾਥੀ ਕੇਸ਼ਵ ਦੀ ਹਾਲਤ ਗੰਭੀਰ ਹੈ।
ਵੀਡੀਓ ਲਈ ਕਲਿੱਕ ਕਰੋ -: