ਪੰਜਾਬ ਵਿਚ ਜਲਦ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਲਿਆਂਦੀ ਜਾਵੇਗੀ। ਨਾਲ ਹੀ ਪੰਜਾਬ ਇੰਡਸਟਰੀ ਦੇ ਵਿਕਾਸ ਦੇ ਮਕਸਦ ਨਾਲ ਫੋਕਲ ਪੁਆਇੰਟ ਵਿਚ ਸੀਵਰੇਜ ਤੇ ਸੜਕ ਨਿਰਮਾਣ ਲਈ ਫੰਡ ਰੱਖਿਆ ਜਾਵੇਗਾ। ਇਹ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਿੱਲੀ ਵਿਚ ਆਯੋਜਿਤ ਸੀਆਈਏ ਦੇ ਪ੍ਰੋਗਰਾਮ ਵਿਚ ਕੀਤੇ। ਉਨ੍ਹਾਂ ਨੇ ਇਕ ਸ਼ਾਇਰੀ ਸੁਣਾ ਕੇ ਪੰਜਾਬ ਨੂੰ ਦੁਬਾਰਾ ਰੰਗਲਾ ਤੇ ਹਰਾ-ਭਰਾ ਪੰਜਾਬ ਬਣਨ ਦੀ ਗੱਲ ਕਹੀ ਹੈ।
ਮੁੱਖ ਮੰਤਰੀ ਮਾਨ ਨੇ ਪੰਜਾਬ ਵਿਚ ਨਸ਼ਾ ਖਤਮ ਕਰਨ ਦਾ ਹੱਲ ਰੋਜ਼ਗਾਰ ਪੈਦਾ ਕਰਨਾ ਦੱਸਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਾਪਾਨ, ਕੋਰੀਆ ਤੇ ਸਿੰਗਾਪੁਰ ਤੋਂ ਕਈ ਲੋਕ ਬਿਜ਼ਨੈੱਸ ਆਈਡੀਆ ਨਾਲ ਭਾਰਤ ਆਉਣਗੇ। ਉਨ੍ਹਾਂ ਤੋਂ ਪੰਜਾਬ ਵਿਚ ਬਿਜ਼ਨੈੱਸ/ਇੰਡਸਟਰੀ ਦੇ ਵਿਕਾਸ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਜਾਣਗੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਉਹ ਨਸ਼ੇ ਵੱਲ ਜਾਣ ਤੋਂ ਬਚਣ।
CM ਮਾਨ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਦੀ ਨਸ਼ੇ ਦੀ ਆਦਤ ਦਾ ਮੁੱਖ ਕਾਰਨ ਬੇਰੋਜ਼ਗਾਰੀ ਦਾ ਵਧਣਾ ਹੈ। ਉਨ੍ਹਾਂ ਕਿਹਾ ਕਿ ਸੀਆਈਏ ਦੇ ਮੰਚ ਤੋਂ ਨਿਵੇਸ਼ਕਾਂ ਨੂੰ ਪੰਜਾਬ ਵਿਚ ਰੋਜ਼ਗਾਰ ਪੈਦਾ ਕਰਨ ਨੂੰ ਕਿਹਾ।ਇਸ ਲਈ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਕੀਤੇ ਜਾਣ ਦਾ ਵਾਅਦਾ ਕੀਤਾ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ 24 ਘੰਟੇ ਕੰਮ ਕਰਨ ਦੀ ਗੱਲ ਕਹੀ।
ਇਹ ਵੀ ਪੜ੍ਹੋ : ‘ਗ੍ਰੀਨ ਕਾਰਡ’ ਨੂੰ ਲੈ ਕੇ ਅਮਰੀਕਾ ਕਰਨ ਜਾ ਰਿਹਾ ਵੱਡਾ ਬਦਲਾਅ, ਸੈਂਕੜੇ ਪ੍ਰਵਾਸੀ ਭਾਰਤੀਆਂ ਨੂੰ ਹੋਵੇਗਾ ਫਾਇਦਾ
ਉਨ੍ਹਾਂ ਕਿਹਾ ਕਿ ਹੁਣ ਹਰ ਮਾਮਲਾ ਸਿਰਫ MOU ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਸਿਰਫ ਕਾਗਜ਼ਾਂ ਵਿਚ ਨਹੀਂ ਸਗੋਂ ਜ਼ਮੀਨੀ ਪੱਧਰ ‘ਤੇ ਕੰਮ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਲੋਕਾਂ ਤੇ ਨਿਵੇਸ਼ਕਾਂ ਨਾਲ ਸੁਝਾਅ ਤੇ ਪ੍ਰੇਸ਼ਾਨੀਆਂ ਦੱਸਣ ਲਈ ਕਿਹਾ ਤਾਂ ਕਿ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: