ਤੁਰਕੀ ਤੇ ਸੀਰੀਆ ਵਿਚ ਇਕ ਵਾਰ ਫਿਰ ਭੂਚਾਲ ਦੇ ਜਟਕੇ ਮਹਿਸੂਸ ਕੀਤੇ ਗਏ। ਇਸ ਵਾਰ ਤੁਰਕੀ-ਸੀਰੀਆ ਸਰਹੱਦ ਖੇਤਰ ਵਿਚ ਦੋ ਕਿਲੋਮੀਟਰ ਦੀ ਡੂੰਘਾਈ ਵਿਚ 6.4 ਤੀਬਰਤਾ ਦਾ ਭੂਚਾਲ ਆਇਆ ਹੈ। ਭੂਚਾਲ ਨੇ ਤੁਰਕੀ-ਸੀਰੀਆ ਨੂੰ ਫਿਰ ਦਹਿਲਾਇਆ ਜਦੋਂ ਆਪਦਾ ਵਿਚ ਮਲਬੇ ਵਿਚ ਜੀਵਤ ਲੋਕਾਂ ਦੇ ਦਬੇ ਹੋਣ ਦੀ ਘੱਟ ਸੰਭਾਵਨਾ ਨੂੰ ਦੇਖਦੇ ਹੋਏ ਚਲਾਏ ਜਾ ਰਹੇ ਤਲਾਸ਼ੀ ਮੁਹਿੰਮ ਨੂੰ ਬੰਦ ਕਰਨ ਦੀ ਤਿਆਰੀ ਚੱਲ ਰਹੀ ਸੀ।
ਤੁਰਕੀ ਦੀ ਆਪਦਾ ਕੰਟਰੋਲ ਏਜੰਸੀ ਏਐੱਫਏਡੀ ਨੇ ਦੇਸ਼ ਵਿਚ ਭੂਚਾਲ ਨਾਲ ਮੌਤ ਦੇ ਪੁਸ਼ਟ ਮਾਮਲਿਆਂ ਦੀ ਗਿਣਤੀ 41,156 ਦੱਸੀ ਹੈ। ਇਸੇ ਤਰ੍ਹਾਂ ਤੁਰਕੀ ਤੇ ਸੀਰੀਆ ਦੋਵੇਂ ਜਗ੍ਹਾ ਕੁੱਲ 44,844 ਲੋਕ ਭੂਚਾਲ ਨਾਲ ਮਾਰੇ ਜਾ ਚੁੱਕੇ ਹਨ।
ਦੱਸ ਦੇਈਆ ਕਿ ਭੂਚਾਲ ਨਾਲ ਪ੍ਰਭਾਵਿਤ ਜ਼ਿਆਦਾਤਰ ਖੇਤਰਾਂ ਵਿਚ ਜੀਵਤ ਲੋਕਾਂ ਦੀ ਭਾਲ ਦੀ ਮੁਹਿੰਮ ਨੂੰ ਰੋਕ ਦਿੱਤਾ ਗਿਆ ਸੀ। ਹਾਲਾਂਕਿ ਏਐੱਫਡੀ ਨੇ ਕਿਹਾ ਸੀ ਕਿ ਤਲਾਸ਼ੀ ਦਲ ਤਬਾਹ ਹੋਈ ਇਕ ਦਰਜਨ ਤੋਂ ਵੱਧ ਇਮਾਰਤਾਂ ਵਿਚ ਆਪਣੀਆਂ ਕੋਸ਼ਿਸ਼ਾਂ ਨੂੰ ਵਧਾ ਰਹੇ ਹਨ। ਮਲਬੇ ਵਿਚ ਹੁਣ ਕਿਸੇ ਵੀ ਵਿਅਕਤੀ ਦੇ ਜੀਵਤ ਦਬੇ ਹੋਣ ਦੀ ਸੰਭਾਵਨਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: