ਪੰਜਾਬ ਤੇ ਹਰਿਆਣਾ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਰਿਹਾ। ਇਸ ਦੀ ਤੀਬਰਤਾ 5.9 ਰਹੀ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਸਿਟੀ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਵਿਚ ਭੂਚਾਲ ਨੂੰ ਲੈ ਕੇ ਕੋਈ ਰਿਪੋਰਟ ਅਜੇ ਤੱਕ ਨਹੀਂ ਆਈ ਹੈ ਪਰ ਦੋਵੇਂ ਸੂਬੇ ਭੂਚਾਲ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਜ਼ਰੂਰ ਹੈ।
ਵਿਭਾਗ ਮੁਤਾਬਕ ਭੂਚਾਲ ਦੀ ਤੀਬਰਤਾ ਘੱਟ ਹੋਣ ਦੇ ਚੱਲਦੇ ਕਿਸੇ ਵੀ ਸੂਬੇ ਵਿਚ ਕੋਈ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀੰ ਮਿਲੀ ਹੈ। ਅਫਗਾਨਿਸਤਾਨ ਵਿਚ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ ਦੇ ਬਾਹਰ ਆ ਗਏ ਸਨ। ਜਲੰਧਰ ਵਿਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਿਸ ਦੇ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ।
ਭੂਚਾਲ ਦੇ ਲਿਹਾਜ਼ ਨਾਲ ਹਰਿਆਣਾ ਦੇ 12 ਜ਼ਿਲ੍ਹੇ ਸੰਵੇਦਨਸ਼ੀਲ ਜ਼ੋਨ ਵਿਚ ਆਉਂਦੇ ਹਨ। ਜ਼ੋਨ ਚਾਰ ਵਿਚ ਆਉਣ ਵਾਲੇ ਜ਼ਿਲ੍ਹੇ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਜ਼ੋਨ ਤਿੰਨ ਘੱਟ ਪ੍ਰਭਾਵਿਤ ਖੇਤਰ ਜਦੋਂ ਕਿ ਜ਼ੋਨ-2 ਵਿਚ ਭੂਚਾਲ ਆਉਣ ਦੀਆਂ ਬੇਹੱਦ ਘੱਟ ਸੰਭਾਵਨਾਵਾਂ ਹਨ। ਜ਼ੋਨ ਚਾਰ ਵਿਚ ਆਉਣ ਵਾਲੇ ਸੂਬੇ ਦੇ ਰੋਹਤਕ, ਮਹਿੰਦਰਗੜ੍ਹ, ਪੰਚਕੂਲਾ, ਕਰਨਾਲ, ਅੰਬਾਲਾ, ਸੋਨੀਪਤ, ਝੱਜਰ, ਗੁਰੂਗ੍ਰਾਮ, ਫਰੀਦਾਬਾਦ, ਮੇਵਾਦ, ਪਲਵਲ ਸ਼ਾਮਲ ਹਨ।
ਇਹ ਵੀ ਪੜ੍ਹੋ : ‘ਦੇਵਤੇ ਫੁੱਲਾਂ ਦੀ ਵਰਖਾ ਕਰਨ ਲੱਗੇ ਤੇ ‘ਗਧੇ’…’ ਨਵੀਂ ਸੰਸਦ ਦੇ ਵਿਰੋਧ ਵਿਚਾਲੇ ਕਾਂਗਰਸੀ ਨੇਤਾ ਦਾ ਟਵੀਟ ਵਾਇਰਲ
ਹਰਿਆਣਾ ਦੇ ਸਿਰਸਾ, ਫਤਿਆਬਾਦ ਦਾ ਕੁਜ ਖੇਤਰ ਤੇ ਹਿਸਾਰ ਦਾ ਕੁਝ ਖੇਤਰ ਜ਼ੋਨ ਦੋ ਦੇ ਦਾਇਰੇ ਵਿਚ ਆਉਂਦੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਭੂਚਾਲ ਆਉਣ ਦੀਆਂ ਸੰਭਾਵਨਾਵਾਂ ਨਾ ਦੇ ਬਰਾਬਰ ਹਨ। ਭੂਚਾਲ ਦੇ ਲਿਹਾਜ ਨਾਲ ਇਹ ਜ਼ਿਲ੍ਹੇ ਸਭ ਤੋਂ ਸੁਰੱਖਿਅਤ ਹਨ। ਜ਼ੋਨ ਤਿੰਨ ਵਿਚ ਮਹਿੰਦਰਗੜ੍ਹ ਦਾ ਕੁਝ ਖੇਤਰ, ਕੁਰੂਕਸ਼ੇਤਰ, ਕੈਥਲ, ਜੀਂਦ, ਭਿਵਾਨੀ ਤੇ ਹਿਸਾਰ ਜ਼ਿਲ੍ਹੇ ਨੂੰ ਸ਼ਾਮਲ ਕੀਤਾ ਗਿਆ। ਜ਼ੋਨ ਚਾਰ ਤੋਂ ਘੱਟ ਪ੍ਰਭਾਵਿਤ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: